ਅਮਰੀਕਾ ਨੇ ਭਾਰਤ ਨੂੰ ਅਪਾਚੇ ਜੰਗੀ ਹੈਲੀਕਾਪਟਰ ਵੇਚਣ ਦੀ ਦਿੱਤੀ ਮਨਜ਼ੂਰੀ

Wednesday, Jun 13, 2018 - 12:26 PM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਨੇ ਭਾਰਤ ਨੂੰ 93 ਕਰੋੜ ਡਾਲਰ ਵਿਚ 6 'AH-64E' ਅਪਾਚੇ ਜੰਗੀ ਹੈਲੀਕਾਪਟਰ ਵੇਚਣ ਦੇ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕੀ ਰੱਖਿਆ ਦਫਤਰ ਪੇਂਟਾਗਨ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਨਾਲ ਅੰਦਰੂਨੀ ਅਤੇ ਖੇਤਰੀ ਖਤਰਿਆਂ ਤੋਂ ਮੁਕਾਬਲੇ ਦੀ ਭਾਰਤ ਦੀ ਸਮਰੱਥਾ ਨੂੰ ਮਜ਼ਬੂਤੀ ਮਿਲੇਗੀ। ਅਪਾਚੇ ਜੰਗੀ ਹੈਲੀਕਾਪਟਰ ਆਪਣੇ ਅੱਗੇ ਲੱਗੇ ਸੈਂਸਰ ਦੀ ਮਦਦ ਨਾਲ ਰਾਤ ਦੇ ਹਨੇਰੇ ਵਿਚ ਉਡਾਣ ਭਰ ਸਕਦਾ ਹੈ। ਪੇਂਟਾਗਨ ਦੀ ਡਿਫੈਂਸ ਸਿਕਓਰਿਟੀ ਕਾਰਪੋਰੇਸ਼ਨ ਏਜੰਸੀ ਨੇ ਇਸ ਸੰਬੰਧ ਵਿਚ ਵਿਦੇਸ਼ ਮੰਤਰਾਲੇ ਦੇ ਫੈਸਲੇ ਨੂੰ ਲੈ ਕੇ ਕਾਂਗਰਸ ਨੂੰ ਸੂਚਿਤ ਕੀਤਾ। ਜੇ ਕੋਈ ਸੰਸਦ ਮੈਂਬਰ ਇਸ ਫੈਸਲੇ ਦਾ ਵਿਰੋਧ ਨਹੀਂ ਕਰਦਾ ਹੈ ਤਾਂ ਵਿਕਰੀ ਦੀ ਪ੍ਰਕਿਰਿਆ ਅੱਗੇ ਵੱਧਣ ਦੀ ਉਮੀਦ ਹੈ। 
ਜੰਗੀ ਹੈਲੀਕਾਪਟਰ ਦੇ ਇਲਾਵਾ ਇਸ ਇਕਰਾਰਨਾਮੇ ਵਿਚ ਅੱਗ ਕੰਟਰੋਲ ਰਡਾਰ 'ਹੇਲਫਾਇਰ ਲੋਂਗਬੋ ਮਿਜ਼ਾਈਲ' ਸਟੀਂਗਰ ਬਲਾਕ I-92H ਮਿਜ਼ਾਈਲ, ਰਾਤ ਵਿਚ ਨਜ਼ਰ ਰੱਖਣ ਵਿਚ ਸਮਰੱਥ ਨਾਈਟ ਵਿਜ਼ਨ ਸੈਂਸਰ ਅਤੇ ਇਨਟੀਰੀਅਲ ਸ਼ਿਪਿੰਗ ਸਿਸਟਮ ਦੀ ਵਿਕਰੀ ਵੀ ਸ਼ਾਮਲ ਹੈ। ਕਾਂਗਰਸ ਨੂੰ ਭੇਜੇ ਗਏ ਆਪਣੇ ਨੋਟੀਫਿਕੇਸ਼ਨ ਵਿਚ ਪੇਂਟਾਗਨ ਨੇ ਕਿਹਾ,''ਇਸ ਨਾਲ ਅੰਦਰੂਨੀ ਅਤੇ ਖੇਤਰੀ ਖਤਰਿਆਂ ਨਾਲ ਮੁਕਾਬਲੇ ਦੀ ਭਾਰਤ ਦੀ ਰੱਖਿਆ ਸਮਰੱਥਾ ਵਧੇਗੀ ਅਤੇ ਉਸ ਦਾ ਮਿਲਟਰੀ ਬਲ ਆਧੁਨਿਕ ਹੋਵੇਗਾ।'' ਇਸ ਮੁਤਾਬਕ,''ਉਪਕਰਣਾਂ ਦੀ ਪ੍ਰਸਤਾਵਿਤ ਵਿਕਰੀ ਅਤੇ ਸਹਿਯੋਗ ਨਾਲ ਖੇਤਰ ਵਿਚ ਮੁੱਢਲਾ ਫੌਜ ਸੰਤੁਲਨ ਨਹੀਂ ਵਿਗੜੇਗਾ।'' ਭਾਰਤ ਅਤੇ ਅਮਰੀਕਾ ਵਿਚਕਾਰ ਦੋ-ਪੱਖੀ ਰੱਖਿਆ ਕਾਰੋਬਾਰ ਸਾਲ 2008 ਤੋਂ ਕਰੀਬ ਜ਼ੀਰੋ ਤੋਂ 15 ਅਰਬ ਡਾਲਰ ਤੱਕ ਵਧਿਆ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ,''ਅਗਲੇ ਦਹਾਕੇ ਤੱਕ ਮਿਲਟਰੀ ਆਧੁਨਿਕੀਕਰਨ 'ਤੇ ਭਾਰਤ ਦੇ ਅਰਬਾਂ ਖਰਚ ਕਰਨ ਦੀ ਸੰਭਾਵਨਾ ਹੈ ਅਤੇ ਅਸੀਂ ਅਮਰੀਕੀ ਉਦਯੋਗ ਜਗਤ ਲਈ ਇਹ ਮੌਕਾ ਹਾਸਲ ਕਰਨ ਦੇ ਚਾਹਵਾਨ ਹਾਂ। ਅਜਿਹੀਆਂ ਵਿਕਰੀਆਂ ਨਾਲ ਨਾ ਸਿਰਫ ਸਾਡੇ ਰੱਖਿਆ ਸਹਿਯੋਗ ਨੂੰ ਸਮਰਥਨ ਮਿਲੇਗਾ ਬਲਕਿ ਇਸ ਨਾਲ ਦੇਸ਼ ਦੇ ਅੰਦਰ ਨੌਕਰੀਆਂ ਵੀ ਪੈਦਾ ਹੋਣਗੀਆਂ।'' 
ਹਾਲ ਦੇ ਹੀ ਦੇ ਸਾਲਾਂ ਵਿਚ ਅਮਰੀਕਾ ਨੇ ਸਰਕਾਰੀ ਪੱਧਰ 'ਤੇ ਭਾਰਤ ਨੂੰ ਸੀ-17 ਆਵਾਜਾਈ ਜਹਾਜ਼, 155 ਮਿਲੀਮੀਟਰ ਲਾਈਟ ਵੇਟ ਟੋਡ ਹੋਵੀਤਜ਼ਰ, ਯੂ.ਜੀ. ਐੱਮ.-84 ਐੱਲ ਹਾਰਪੂਨ ਮਿਜ਼ਾਈਲ, ਸਪੋਰਟ ਫੌਰ ਸੀ130 ਜੇ. ਸੁਪਰ ਹਰਕਿਊਲਿਸ ਜਹਾਜ਼ ਅਤੇ ਰਸਾਇਣਿਕ, ਜੈਵਿਕ, ਰੇਡਿਓਲੌਜ਼ੀਕਲ ਅਤੇ ਪਰਮਾਣੂ (ਸੀ. ਬੀ. ਆਰ. ਐੱਨ.) ਸਹਿਯੋਗ ਉਪਕਰਣ ਵੇਚੇ ਹਨ।


Related News