Apple Watch ਨੇ ਬਚਾਈ 55 ਸਾਲਾ ਵਿਅਕਤੀ ਨੂੰ ਦਿੱਤੀ ਨਵੀਂ ਜ਼ਿੰਦਗੀ, ਮੌਤ ਦੇ ਮੂੰਹ 'ਚੋਂ ਕੱਢਿਆ ਬਾਹਰ

Friday, Jan 17, 2025 - 08:33 PM (IST)

Apple Watch ਨੇ ਬਚਾਈ 55 ਸਾਲਾ ਵਿਅਕਤੀ ਨੂੰ ਦਿੱਤੀ ਨਵੀਂ ਜ਼ਿੰਦਗੀ, ਮੌਤ ਦੇ ਮੂੰਹ 'ਚੋਂ ਕੱਢਿਆ ਬਾਹਰ

ਗੈਜੇਟ ਡੈਸਕ- Apple Watch ਇਕ ਵਾਰ ਫਿਰ ਕਿਸੇ ਦੀ ਜ਼ਿੰਦਗੀ ਲਈ ਮਹੱਤਵਪੂਰਨ ਗੈਜੇਟ ਸਾਬਿਤ ਹੋਈ ਹੈ। ਐਪਲ ਵਾਚ ਨੇ ਮੈਸਾਚੁਸੇਟਸ ਦੇ ਈਸਟਹੈਂਪਟਨ 'ਚ ਰਹਿਣ ਵਾਲੇ 55 ਸਾਲਾ ਬ੍ਰੈਂਟ ਹਿੱਲ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਇਹ ਅਸੀਂ ਨਹੀਂ ਕਹਿ ਰਹੇ, ਸਗੋਂ ਬ੍ਰੈਂਟ ਹਿੱਲ ਨੇ ਖੁਦ ਇਹ ਦੱਸਿਆ ਹੈ। ਉਨ੍ਹਾਂ ਨੇ ਆਪਣੀ ਜਾਨ ਬਚਾਉਣ ਦਾ ਪੂਰਾ ਸਿਹਰਾ ਐਪਲ ਵਾਚ ਨੂੰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਜਦੋਂ ਇੱਕ ਭਿਆਨਕ ਕਾਰ ਹਾਦਸੇ ਤੋਂ ਬਾਅਦ ਹਿੱਲ ਇੱਕ ਸਵੀਮਿੰਗ ਪੂਲ ਵਿੱਚ ਉਲਟੇ ਫਸੇ ਹੋਏ ਸਨ, ਤਾਂ ਉਨ੍ਹਾਂ ਦੀ ਘੜੀ ਨੇ ਉਨ੍ਹਾਂ ਦੀ ਮਦਦ ਕੀਤੀ।

16 ਦਸੰਬਰ ਨੂੰ ਬ੍ਰੈਂਟ ਘਰ ਪਰਤ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ। ਕੁਝ ਹੀ ਦੇਰ ਬਾਅਦ ਉਹ ਪੂਰੀ ਤਰ੍ਹਾਂ ਬੇਹੋਸ਼ ਹੋ ਗਏ। ਜਦੋਂ ਉਨ੍ਹਾਂ ਨੂੰ ਹੋਸ਼ ਆਇਆ ਤਾਂ ਉਹ ਆਪਣੇ ਆਲੇ-ਦੁਆਲੇ ਦੀ ਸਥਿਤੀ ਨੂੰ ਸਮਝ ਨਹੀਂ ਪਾ ਰਹੇ ਸਨ। ਉਨ੍ਹਾਂ ਦੀ ਕਾਰ ਸਵੀਮਿੰਗ ਪੂਲ 'ਚ ਡਿੱਗ ਗਈ ਸੀ। ਨੇੜੇ ਹੀ ਇਕ ਕੈਮਰਾ ਲੱਗਾ ਸੀ ਜਿਸ ਦੀ ਰਿਕਾਰਡਿੰਗ ਤੋਂ ਇਹ ਪਤਾ ਲੱਗਾ ਕਿ ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਸੀ ਅਤੇ ਸ਼ਾਇਦ ਉਨ੍ਹਾਂ ਦਾ ਪੈਰ ਐਕਸਲੇਟਰ 'ਤੇ ਸੀ ਕਿਉਂਕਿ ਉਹ ਬੇਹੋਸ਼ ਹੋ ਗਏ ਸਨ। 

ਇਹ ਵੀ ਪੜ੍ਹੋ- ਆ ਗਈ Samsung ਦੀ AI ਤਕਨਾਲੋਜੀ ਵਾਲੀ ਨਵੀਂ ਵਾਸ਼ਿੰਗ ਮਸ਼ੀਨ

PunjabKesari

ਇਹ ਵੀ ਪੜ੍ਹੋ- ਮਾਰੂਤੀ ਦੀ ਧਾਕੜ SUV 'ਤੇ ਮਿਲ ਰਿਹਾ ਬੰਪਰ ਡਿਸਕਾਊਂਟ

ਐਪਲ ਵਾਚ ਨੇ ਕੀਤੀ ਐਮਰਜੈਂਸੀ ਸੇਵਾਵਾਂ ਨੂੰ ਕਾਲ

ਜਦੋਂ ਉਹ ਹੋਸ਼ 'ਚ ਆਏ ਤਾਂ ਉਨ੍ਹਾਂ ਨੂੰ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ, ਜਿਨ੍ਹਾਂ ਨੂੰ ਉਨ੍ਹਾਂ ਨੇ ਪਹਿਲਾਂ ਸੋਚਿਆ ਕਿ ਇਹ ਪਰਲੋਕ ਦੀਆਂ ਆਵਾਜ਼ਾਂ ਹਨ ਪਰ ਇਹ ਉਨ੍ਹਾਂ ਦੀ ਐਪਲ ਵਾਚ ਸੀ ਜਿਸਨੇ ਹਾਦਸੇ ਦਾ ਪਤਾ ਲਗਾਇਆ ਸੀ ਅਤੇ ਐਮਰਜੈਂਸੀ ਸੇਵਾਵਾਂ ਨੂੰ ਕਾਲ ਕਰ ਦਿੱਤੀ। ਵਾਚ ਦੀ ਆਵਾਜ਼ ਤੋਂ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਮਦਦ ਆ ਰਹੀ ਹੈ। 

ਕ੍ਰੈਸ਼ ਡਿਟੈਕਸ਼ਨ ਫੀਚਰ ਨੇ ਕੀਤੀ ਮਦਦ

ਐਪਲ ਵਾਚ ਦੇ ਕਰੈਸ਼ ਡਿਟੈਕਸ਼ਨ ਫੀਚਰ ਦੀ ਬਦੌਲਤ ਐਮਰਜੈਂਸੀ ਸੇਵਾਵਾਂ ਜਲਦੀ ਪਹੁੰਚੀਆਂ ਅਤੇ ਬ੍ਰੈਂਟ ਨੂੰ ਬਚਾਇਆ। ਹਾਦਸੇ ਵਿੱਚ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਬ੍ਰੈਂਟ ਦਾ ਮੰਨਣਾ ਹੈ ਕਿ ਜੇਕਰ ਐਪਲ ਵਾਚ ਮਦਦ ਨਾ ਕਰਦੀ ਤਾਂ ਸਥਿਤੀ ਹੋਰ ਵੀ ਬਦਤਰ ਹੋ ਸਕਦੀ ਸੀ।

ਇਹ ਵੀ ਪੜ੍ਹੋ- ਬੰਦ ਹੋ ਗਏ Bajaj Auto ਦੇ ਇਹ 3 ਸ਼ਾਨਦਾਰ ਮੋਟਰਸਾਈਕਲ, ਜਾਣੋ ਵਜ੍ਹਾ

PunjabKesari

ਉਨ੍ਹਾਂ ਦੀ ਗੁਆਂਢਣ ਐਲਿਜ਼ਾਬੈਥ ਲਾਪ੍ਰੇਡ-ਐਪਲਕੁਇਸਟ, ਜਿਸਦਾ ਗੈਰੇਜ ਅਤੇ ਸਵੀਮਿੰਗ ਪੂਲ ਹਾਦਸੇ ਵਿੱਚ ਨੁਕਸਾਨਿਆ ਗਿਆ ਸੀ, ਇਹ ਜਾਣ ਕੇ ਹੈਰਾਨ ਰਹਿ ਗਈ ਕਿ ਐਪਲ ਵਾਚ ਨੇ ਇੰਨੀ ਵੱਡੀ ਮਦਦ ਕੀਤੀ। ਉਸਨੇ ਕਿਹਾ "ਮੇਰੇ ਪਤੀ ਨੇ 911 'ਤੇ ਫ਼ੋਨ ਕੀਤਾ ਪਰ ਉਹ ਪਹਿਲਾਂ ਹੀ ਉਸਦੀ ਘੜੀ ਰਾਹੀਂ ਉਸ ਨਾਲ ਗੱਲ ਕਰ ਰਹੇ ਸਨ।" ਇਹ ਦੇਖਣਾ ਸੱਚਮੁੱਚ ਦਿਲਚਸਪ ਸੀ ਕਿ ਇਹ ਸਭ ਕਿਵੇਂ ਹੋਇਆ।

ਬ੍ਰੈਂਟ ਹਿੱਲ ਹੁਣ ਚਾਹੁੰਦਾ ਹੈ ਕਿ ਉਨ੍ਹਾਂ ਦਾ ਤਜਰਬਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਅਤੇ ਹੋਰ ਲੋਕ ਇਸ ਘੜੀ ਦੀ ਜ਼ਰੂਰਤ ਨੂੰ ਸਮਝਣ ਅਤੇ ਆਪਣੇ ਆਪ ਨੂੰ ਜਾਗਰੂਕ ਕਰਨ। ਉਨ੍ਹਾਂ ਨੇ ਅੱਗੇ ਕਿਹਾ, “ਇਸ ਫੀਚਰ ਨੇ ਮੇਰੀ ਜਾਨ ਬਚਾਉਣ ਵਿੱਚ ਮਦਦ ਕੀਤੀ। ਇਹ ਡਿਵਾਈਸ ਸਿਰਫ਼ ਗੈਜੇਟ ਨਹੀਂ ਹੁੰਦੇ; ਉਹ ਜਾਨ ਬਚਾਉਣ ਵਾਲੇ ਹੋ ਸਕਦੇ ਹਨ।"

ਇਹ ਵੀ ਪੜ੍ਹੋ- ਕਾਰ 'ਚ ਹੀਟਰ ਚਲਾਉਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ


author

Rakesh

Content Editor

Related News