ਐਪਲ ਭਾਰਤ ''ਚ ਖੋਲ੍ਹੇਗਾ 4 ਨਵੇਂ ਸਟੋਰ, ਦੀਵਾਲੀ ਦੇ ਮੌਕੇ ''ਤੇ ਟਿਮ ਕੁੱਕ ਦਾ ਵੱਡਾ ਐਲਾਨ
Friday, Nov 01, 2024 - 05:08 PM (IST)
ਇੰਟਰਨੈਸ਼ਨਲ ਡੈਸਕ : ਐਪਲ ਦੇ ਸੀਈਓ ਟਿਮ ਕੁੱਕ ਨੇ ਵੱਡਾ ਐਲਾਨ ਕੀਤਾ ਹੈ। ਕੰਪਨੀ ਭਾਰਤ 'ਚ ਚਾਰ ਨਵੇਂ ਐਪਲ ਸਟੋਰ ਖੋਲ੍ਹੇਗੀ। ਹੁਣ ਤੱਕ ਭਾਰਤ 'ਚ ਸਿਰਫ਼ ਦੋ ਐਪਲ ਸਟੋਰ ਹਨ ਜੋ ਹਾਲ ਹੀ 'ਚ ਖੁੱਲ੍ਹੇ ਹਨ। ਇਨ੍ਹਾਂ 'ਚੋਂ ਇਕ ਮੁੰਬਈ 'ਚ ਹੈ, ਜਦਕਿ ਦੂਜਾ ਦਿੱਲੀ 'ਚ ਹੈ। ਭਾਰਤ 'ਚ ਅਧਿਕਾਰਤ ਐਪਲ ਸਟੋਰ ਦੇ ਖੁੱਲਣ ਤੋਂ ਬਾਅਦ, ਇੱਥੇ ਬਾਜ਼ਾਰ 'ਚ ਮੌਜੂਦਗੀ ਵਧਣ ਦੀ ਉਮੀਦ ਹੈ।
ਐਪਲ ਦੇ ਸੀਈਓ ਟਿਮ ਕੁੱਕ ਨੇ ਕਮਾਈ ਕਾਲ ਦੌਰਾਨ ਕਿਹਾ ਕਿ ਅਸੀਂ ਭਾਰਤ 'ਚ ਦੋ ਅਧਿਕਾਰਤ ਸਟੋਰ ਖੋਲ੍ਹੇ ਹਨ ਅਤੇ ਭਾਰਤੀ ਗਾਹਕਾਂ ਲਈ ਚਾਰ ਨਵੇਂ ਐਪਲ ਸਟੋਰ ਖੋਲ੍ਹਣ ਲਈ ਬਹੁਤ ਉਤਸ਼ਾਹਿਤ ਹਾਂ।
ਹਾਲਾਂਕਿ, ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਭਾਰਤ 'ਚ ਐਪਲ ਦੇ ਇਹ ਚਾਰ ਨਵੇਂ ਸਟੋਰ ਕਿੱਥੇ ਖੁੱਲ੍ਹਣਗੇ। ਕੰਪਨੀ ਆਉਣ ਵਾਲੇ ਸਮੇਂ 'ਚ ਇਸ ਦਾ ਖੁਲਾਸਾ ਕਰ ਸਕਦੀ ਹੈ। ਜਿਵੇਂ ਹੀ ਐਪਲ ਸਟੋਰ ਦੀ ਲੋਕੇਸ਼ਨ ਬਾਰੇ ਕੋਈ ਅਪਡੇਟ ਆਵੇਗਾ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ।
ਧਿਆਨ ਯੋਗ ਹੈ ਕਿ ਐਪਲ ਨੇ 2024 ਦੀ ਤੀਜੀ ਤਿਮਾਹੀ 'ਚ ਰਿਕਾਰਡ ਤੋੜ ਕਮਾਈ ਕੀਤੀ ਹੈ। ਟਿਮ ਕੁੱਕ ਨੇ ਕਿਹਾ ਹੈ ਕਿ ਦੁਨੀਆ ਭਰ 'ਚ ਆਈਫੋਨ ਦੀ ਵਿਕਰੀ ਤੇਜ਼ੀ ਨਾਲ ਵਧੀ ਹੈ ਤੇ ਇਹ ਇਕ ਵਿਸ਼ਵ ਰਿਕਾਰਡ ਹੈ।
ਦੱਸ ਦਈਏ ਕਿ ਕੰਪਨੀ ਨੂੰ ਆਈਪੈਡ ਤੋਂ ਵੀ ਫਾਇਦਾ ਹੋ ਰਿਹਾ ਹੈ ਅਤੇ ਆਈਪੈਡ ਦੀ ਸੇਲ ਵੀ ਪਹਿਲਾਂ ਨਾਲੋਂ ਜ਼ਿਆਦਾ ਹੋਈ ਹੈ। ਕੰਪਨੀ ਨੇ ਆਈਪੈਡ ਸੈਗਮੈਂਟ 'ਚ ਸਾਲ ਦਰ ਸਾਲ 8 ਫੀਸਦੀ ਦਾ ਵਾਧਾ ਦਰਜ ਕੀਤਾ ਹੈ।
ਭਾਰਤ 'ਚ ਚਾਰ ਨਵੇਂ ਐਪਲ ਸਟੋਰ ਖੋਲ੍ਹਣ ਨਾਲ ਕੰਪਨੀ ਦੀ ਸਥਾਨਕ ਮੌਜੂਦਗੀ ਵਧੇਗੀ। ਕਿਉਂਕਿ ਲੰਬੇ ਸਮੇਂ ਤੋਂ ਭਾਰਤ 'ਚ ਇੱਕ ਵੀ ਐਪਲ ਸਟੋਰ ਨਹੀਂ ਸੀ। ਤੁਹਾਨੂੰ ਦੱਸ ਦਈਏ ਕਿ ਐਪਲ ਆਫਲਾਈਨ ਬਾਜ਼ਾਰ 'ਚ ਦੋ ਤਰ੍ਹਾਂ ਨਾਲ ਵਿਕਰੀ ਕਰਦਾ ਹੈ। ਇੱਕ ਕੰਪਨੀ ਅਧਿਕਾਰਤ ਐਪਲ ਸਟੋਰ ਹੈ, ਜਦੋਂ ਕਿ ਦੂਜੀ ਕੰਪਨੀ ਦੀ ਅਧਿਕਾਰਤ ਰੀਸੈਲਰ ਹੈ। ਭਾਰਤ 'ਚ ਹੁਣ ਐਪਲ ਦੇ ਦੋ ਸਟੋਰ ਹਨ, ਪਰ ਜ਼ਿਆਦਾਤਰ ਲੋਕ ਐਪਲ ਅਧਿਕਾਰਤ ਸਟੋਰਾਂ 'ਤੇ ਹੀ ਨਿਰਭਰ ਕਰਦੇ ਹਨ।
ਕੰਪਨੀ ਦੇ ਅਧਿਕਾਰਤ ਸਟੋਰ ਐਪਲ ਆਥੋਰਾਈਜ਼ਡ ਸਟੋਰਾਂ ਤੋਂ ਕਾਫੀ ਵੱਖਰੇ ਹਨ। ਐਪਲ ਸਟੋਰ 'ਚ ਐਪਲ ਦੇ ਆਪਣੇ ਕਰਮਚਾਰੀ ਹਨ ਅਤੇ ਇੱਥੇ ਉਪਭੋਗਤਾ ਅਨੁਭਵ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ।
ਦਿਲਚਸਪ ਗੱਲ ਇਹ ਹੈ ਕਿ ਹੁਣ ਭਾਰਤ 'ਚ ਐਪਲ ਦੀ ਮਾਰਕੀਟ ਸ਼ੇਅਰ ਵਧ ਰਹੀ ਹੈ। ਕੰਪਨੀ ਦਾ ਦਾਅਵਾ ਹੈ ਕਿ ਮੁੱਲ ਦੇ ਲਿਹਾਜ਼ ਨਾਲ ਕੰਪਨੀ ਕੋਲ 22 ਫੀਸਦੀ ਸ਼ੇਅਰ ਹੈ ਜੋ ਸਿਰਫ ਸੈਮਸੰਗ ਤੋਂ ਪਿੱਛੇ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਆਈਫੋਨ ਬਹੁਤ ਵਿਕਦੇ ਹਨ, ਖਾਸ ਕਰਕੇ ਪੁਰਾਣੇ ਆਈਫੋਨ ਜੋ ਸਸਤੇ ਹੋ ਚੁੱਕੇ ਹਨ।