Apple ਨੇ 4 ਸਾਲ ਬਾਅਦ ਲਿਆਂਦਾ Aripods Max ਦਾ ਨਵਾਂ ਵਰਜ਼ਨ, ਹੁਣ USB ਟਾਈਪ-C ਨਾਲ ਹੋਏ ਲਾਂਚ
Tuesday, Sep 10, 2024 - 03:43 AM (IST)
ਗੈਜੇਟ ਡੈਸਕ- ਐਪਲ ਦਾ ਵੱਡਾ ਇਵੈਂਟ ਜਿਸ ਦੀ ਹਰ ਕੋਈ ਉਡੀਕ ਕਰ ਰਿਹਾ ਸੀ, 9 ਸਤੰਬਰ ਨੂੰ ਲਾਈਵ ਹੋ ਗਿਆ। ਐਪਲ ਨੇ ਲਾਂਚ ਈਵੈਂਟ ਦੌਰਾਨ ਆਪਣੇ ਪ੍ਰੀਮੀਅਮ ਰੇਂਜ ਦੇ ਓਵਰਹੈੱਡ ਹੈੱਡਫੋਨ AirPods Max ਵੀ ਪੇਸ਼ ਕੀਤੇ। ਕੰਪਨੀ ਨੇ ਇਸ ਵਾਰ ਲਾਈਟਨਿੰਗ ਪੋਰਟ ਦੀ ਜਗ੍ਹਾ USB ਟਾਈਪ C ਪੋਰਟ ਦਿੱਤਾ ਹੈ।
AirPods Max ਹੈੱਡਫੋਨ ਦੀ ਕੀਮਤ
ਐਪਲ ਨੇ AirPods Max ਹੈੱਡਫੋਨ ਦੇ ਨਵੇਂ ਵਰਜ਼ਨ ਦੀ ਕੀਮਤ 549 ਡਾਲਰ ਰੱਖੀ ਹੈ। ਜ਼ਿਕਰਯੋਗ ਹੈ ਕਿ ਐਪਲ ਨੇ ਪਿਛਲੀ ਵਾਰ ਵੀ ਆਪਣੀ ਕੀਮਤ ਇਹੀ ਰੱਖੀ ਸੀ। ਅਜਿਹੇ 'ਚ ਇਸ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਦਾ ਪ੍ਰੀ-ਆਰਡਰ ਲਾਂਚ ਤੋਂ ਹੀ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਇਹ 20 ਸਤੰਬਰ 2024 ਤੋਂ ਐਪਲ ਸਟੋਰ 'ਤੇ ਅਤੇ ਵੈੱਬਸਾਈਟ 'ਤੇ ਵੀ ਉਪਲੱਬਧ ਹੋ ਜਾਣਗੇ।
AirPods Max ਹੈੱਡਫੋਨ ਦੇ ਫੀਚਰਜ਼
ਕੰਪਨੀ ਨੇ AirPods Max ਹੈੱਡਫੋਨ ਨੂੰ ਪੰਜ ਰੰਗਾਂ 'ਚ ਲਾਂਚ ਕੀਤਾ ਹੈ। ਇਸ ਵਿੱਚ ਬਲੂ, ਮਿਡਨਾਈਟ, ਆਰੇਂਜ, ਸਕਾਈਲਾਈਟ ਅਤੇ ਪਰਪਲ ਰੰਗ ਸ਼ਾਮਲ ਹਨ। ਐਪਲ ਨੇ ਇਸ ਵਿੱਚ ਜੋ ਸਭ ਤੋਂ ਵੱਡਾ ਬਦਲਾਅ ਕੀਤਾ ਹੈ ਉਹ ਹੈ ਆਪਣੇ ਲਾਈਟਿੰਗ ਪੋਰਟ ਨੂੰ ਹਟਾ ਕੇ USB ਟਾਈਪ ਸੀ ਪੋਰਟ ਦੇਣਾ। ਅਜਿਹਾ ਕਰ ਕੇ ਕੰਪਨੀ ਨੇ ਇਸ ਪ੍ਰੋਡਕਟ ਨੂੰ ਐਪਲ ਦੇ ਦੂਜੇ ਉਤਪਾਦਾਂ ਦੇ ਨਾਲ ਖੜ੍ਹਾ ਕਰ ਦਿੱਤਾ ਹੈ। ਇਸ ਵਿੱਚ iOS 18 ਰਾਹੀਂ ਮਿਊਜ਼ਿਕ, ਗੇਮਾਂ ਅਤੇ ਫਿਲਮਾਂ ਲਈ ਸਪੈਸ਼ਲ ਆਡੀਓ ਦੀ ਸਹੂਲਤ ਹੈ। ਕੰਪਨੀ ਇਸ ਨੂੰ H1 ਚਿੱਪ ਦੇ ਨਾਲ ਲੈ ਕੇ ਆਈ ਹੈ। ਇਸ 'ਚ ਐਕਟਿਵ ਨੌਇਜ਼ ਕੈਂਸਲੇਸ਼ਨ ਅਤੇ ਟਰਾਂਸਪੇਰੈਂਸੀ ਮੋਡ ਵਰਗੇ ਫੀਚਰਸ ਵੀ ਦਿੱਤੇ ਗਏ ਹਨ।
AirPods Max ਹੈੱਡਫੋਨਸ ਦੇ ਖ਼ਾਸ ਫੀਚਰਜ਼
AirPods Max ਹੈੱਡਫੋਨ ਆਮ ਤੌਰ 'ਤੇ ਵਰਤੇ ਜਾਂਦੇ ਹੈੱਡਫੋਨਾਂ ਨਾਲੋਂ ਭਾਰੀ ਹਨ। ਇਹ ਇਕ ਕੇਸ ਨਾਲ ਆਉਂਦੇ ਹਨ, ਜਿਸ ਕਾਰਨ ਹੈੱਡਫੋਨ ਦੀ ਸੁਰੱਖਿਆ ਵਧ ਜਾਂਦੀ ਹੈ। ਕੁੱਲ ਮਿਲਾ ਕੇ ਇਸ ਹੈੱਡਫੋਨ 'ਚ ਬਹੁਤ ਘੱਟ ਬਦਲਾਅ ਦੇਖਣ ਨੂੰ ਮਿਲੇ ਹਨ। ਐਪਲ ਦਾ ਇਹ ਉਤਪਾਦ ਡਿਜ਼ੀਟਲ ਕ੍ਰਾਊਨ ਵਰਗਾ ਦਿਸਦਾ ਹੈ। ਇਸ 'ਚ ਵੌਇਸ ਕੰਟਰੋਲ, ਫੋਨ ਕਾਲ ਦਾ ਜਵਾਬ ਦੇਣਾ ਅਤੇ ਵੌਇਸ ਕਮਾਂਡ ਵੀ ਸਿਰੀ ਨੂੰ ਦਿੱਤੀ ਜਾ ਸਕਦੀ ਹੈ। ਕੰਪਨੀ ਨੇ ਇਸ 'ਚ 40 mm ਡਾਇਨਾਮਿਕ ਡਰਾਈਵਰ ਦਿੱਤਾ ਹੈ। ਇਸ 'ਚ ਯੂਜ਼ਰਸ ਨੂੰ ਅਡਾਪਟਿਵ EQ ਨਾਲ ਬਿਹਤਰ ਸਾਊਂਡ ਮਿਲੇਗਾ। ਇਸ ਤੋਂ ਇਲਾਵਾ ਇਸ ਨੂੰ ਕੰਨਾਂ 'ਤੇ ਆਸਾਨੀ ਨਾਲ ਰੱਖਣ ਲਈ ਨਰਮ ਕੁਸ਼ਨ ਵੀ ਉਪਲਬਧ ਹੈ। ਇਸ ਹੈੱਡਫੋਨ 'ਚ ਥੀਏਟਰ ਸਾਊਂਡ ਦਾ ਐਕਸਪੀਰੀਅੰਸ ਲਿਆ ਜਾ ਸਕਦਾ ਹੈ। ਕੰਪਨੀ ਮੁਤਾਬਕ ਇਸ ਹੈੱਡਫੋਨ ਦੀ ਬੈਟਰੀ 20 ਘੰਟੇ ਤੱਕ ਚੱਲਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e