ਜਲਦ ਬਾਜ਼ਾਰ ''ਚ ਆਉਣ ਵਾਲੀ ਹੈ ਕੋਰੋਨਾ ਤੋਂ ਬਚਾਅ ਕਰਨ ਵਾਲੀ ਨੇਜ਼ਲ ਸਪ੍ਰੇਅ

11/21/2020 2:15:35 AM

ਲੰਡਨ-ਬਰਮਿੰਘਮ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕੋਵਿਡ-19 ਵਾਇਰਸ ਤੋਂ ਪ੍ਰਭਾਵੀ ਸੁਰੱਖਿਆ ਮੁਹੱਈਆ ਕਰਵਾਉਣ ਵਾਲੀ ਇਕ ਨੇਜ਼ਲ ਸਪ੍ਰੇਅ ਤਿਆਰ ਕੀਤੀ ਹੈ। ਯੂਨੀਵਰਸਿਟੀ ਨੇ ਵੀਰਵਾਰ ਨੂੰ ਕਿਹਾ ਕਿ ਇਹ ਸਪ੍ਰੇਅ ਮਨੁੱਖਾਂ ਦੇ ਇਸਤੇਮਾਲ ਲਈ ਤਿਆਰ ਹੈ। ਉੱਥੇ ਦੂਜੇ ਪਾਸੇ ਵੈਕਸੀਨ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀ.ਈ.ਓ. ਨੇ ਕਿਹਾ ਕਿ ਕੋਰੋਨਾ ਵੈਕਸੀਨ ਅਗਲੇ ਸਾਲ ਫਰਵਰੀ ਤੋਂ ਉਪਲੱਬਧ ਹੋਵੇਗੀ।

ਇਹ ਵੀ ਪੜ੍ਹੋ:-ਫਾਈਜ਼ਰ ਨੇ ਅਮਰੀਕਾ 'ਚ ਆਪਣੇ ਟੀਕੇ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇਣ ਦੀ ਕੀਤੀ ਮੰਗ

ਬਰਮਿੰਘਮ ਯੂਨੀਵਰਸਿਟੀ 'ਚ ਹੈਲਥਕੇਅਰ ਤਕਨਾਲੋਜੀ ਇੰਸਟੀਚਿਊਟ ਦੀ ਇਕ ਟੀਮ ਨੇ ਬ੍ਰਿਟੇਨ, ਯੂਰਪ ਅਤੇ ਅਮਰੀਕਾ 'ਚ ਰੈਗੂਲੇਟਰੀ ਸੰਸਥਾਵਾਂ ਦੁਆਰਾ ਵਿਆਪਕ ਤੌਰ 'ਤੇ ਮਨਜ਼ੂਰ ਕੰਪਾਊਂਡ ਦਾ ਇਸਤੇਮਾਲ ਕਰ ਸਪ੍ਰੇਅ ਤਿਆਰ ਕੀਤੀ ਹੈ। ਇਸ 'ਚ ਵਰਤੀਆਂ ਜਾਣ ਵਾਲੀਆਂ ਸਮੱਗਰੀਆਂ ਦਾ ਡਾਕਟਰੀ ਉਪਕਰਣਾਂ, ਦਵਾਈਆਂ ਅਤੇ ਇਥੇ ਤੱਕ ਕਿ ਖਾਧ ਉਤਪਾਦਾਂ 'ਚ ਵਰਤੋਂ ਕੀਤੀ ਜਾਂਦੀ ਹੈ। ਇਸ ਦਾ ਮਤਲਬ ਇਹ ਹੈ ਕਿ ਇਸ ਦਾ ਬਾਜ਼ਾਰ 'ਚ ਆਉਣਾ ਆਸਾਨ ਹੋ ਗਿਆ ਹੈ।

ਜਲਦ ਹੀ ਇਹ ਸਪ੍ਰੇਅ ਬਾਜ਼ਾਰ 'ਚ ਉਪਲੱਬਧ ਹੋਵੇਗੀ। ਖੋਜ ਪੱਤਰ ਦੇ ਪ੍ਰਮੁੱਖ ਲੇਖਕ ਡਾ. ਰਿਚਰਡ ਮੋਆਕੇਸ ਨੇ ਕਿਹਾ ਕਿ ਇਹ ਸਪ੍ਰੇਅ ਆਸਾਨੀ ਨਾਲ ਉਪਲੱਬਧ ਉਤਪਾਦਾਂ ਨਾਲ ਤਿਆਰ ਕੀਤੀ ਗਈ ਹੈ। ਇਹ ਉਤਪਾਦ ਪਹਿਲਾਂ ਤੋਂ ਹੀ ਖਾਧ ਉਤਪਾਦਾਂ ਅਤੇ ਅਤੇ ਦਵਾਈਆਂ 'ਚ ਇਸਤੇਮਾਲ ਕੀਤੇ ਜਾਂਦੇ ਹਨ। ਅਸੀਂ ਸੋਚ ਸਮਝ ਕੇ ਆਪਣੀ ਡਿਜ਼ਾਈਨ ਪ੍ਰਕਿਰਿਆ 'ਚ ਇਸ ਨੂੰ ਤਿਆਰ ਕੀਤਾ ਹੈ। ਇਸ ਦਾ ਅਰਥ ਇਹ ਹੈ ਕਿ ਸਹੀ ਸਾਂਝੇਦਾਰ ਨਾਲ ਅਸੀਂ ਕੁਝ ਹਫਤਿਆਂ 'ਚ ਇਸ ਦਾ ਵਿਆਪਕ ਉਤਪਾਦਨ ਸ਼ੁਰੂ ਕਰ ਸਕਦੇ ਹਾਂ।

ਇਹ ਵੀ ਪੜ੍ਹੋ:-ਫਰਾਂਸ ਨੇ ਪਾਕਿ ਨੂੰ ਦਿੱਤਾ ਝਟਕਾ, ਠੁਕਰਾਈ ਇਮਰਾਨ ਖਾਨ ਦੀ ਅਪੀਲ

ਇਟਲੀ 'ਚ ਜਨਵਰੀ ਤੋਂ ਵੈਕਸੀਨ ਪ੍ਰੋਗਰਾਮ ਸ਼ੁਰੂ
ਉੱਥੇ ਦੂਜੇ ਪਾਸੇ ਵਾਇਰਸ ਮਹਾਮਾਰੀ ਤੋਂ ਬਚਣ ਲਈ ਤਮਾਮ ਦੇਸ਼ਾਂ ਦੀਆਂ ਸਰਕਾਰਾਂ ਲੋਕਾਂ ਨੂੰ ਜਲਦ ਤੋਂ ਜਲਦ ਵੈਕਸੀਨ ਮੁਹੱਈਆ ਕਰਵਾਉਣ ਦੀਆਂ ਕੋਸ਼ਿਸ਼ਾਂ 'ਚ ਜੁੱਟੀਆਂ ਹੋਈਆਂ ਹਨ। ਇਟਲੀ ਆਪਣੇ ਲੋਕਾਂ ਨੂੰ ਜਨਵਰੀ ਤੋਂ ਕੋਰੋਨਾ ਵਾਇਰਸ ਦੀ ਵੈਕਸੀਨ ਲਗਾਉਣਾ ਸ਼ੁਰੂ ਕਰ ਦੇਵੇਗਾ। ਕੋਰੋਨਾ ਵਾਇਰਸ ਐਮਰਜੈਂਸੀ ਲਈ ਇਟਲੀ ਦੇ ਵਿਸ਼ੇਸ਼ ਕਮਿਸ਼ਨਰ ਨੇ ਦੱਸਿਆ ਕਿ ਜਿਹੜੇ ਲੋਕ ਵੈਕਸੀਨ ਲਗਵਾਉਣਾ ਚਾਹੁੰਦੇ ਹਨ ਉਨ੍ਹਾਂ ਸਾਰੇ ਲੋਕਾਂ ਨੂੰ ਅਗਲੇ ਸਾਲ ਸਤੰਬਰ ਤੱਕ ਇਸ ਦੀ ਡੋਜ਼ ਮਿਲ ਜਾਵੇਗੀ। ਉੱਥੇ ਭਾਰਤ 'ਚ ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ ਅਗਲੇ ਸਾਲ ਫਰਵਰੀ ਤੋਂ ਉਪਲਬੱਧ ਹੋਵੇਗੀ।

ਇਹ ਵੀ ਪੜ੍ਹੋ: ਬਾਈਡੇਨ ਬਦਲਣਗੇ ਟਰੰਪ ਦਾ ਫੈਸਲਾ, ਅਮਰੀਕਾ ਫਿਰ ਤੋਂ ਜੁਆਇਨ ਕਰੇਗਾ WHO ਤੇ ਪੈਰਿਸ ਜਲਵਾਯੂ ਸਮਝੌਤਾ


Karan Kumar

Content Editor

Related News