ਅਧਿਐਨ ''ਚ ਦਾਅਵਾ: ਗਰਮੀਆਂ ''ਚ ਤੇਜ਼ ਰਫਤਾਰ ਨਾਲ ਪਿਘਲਦੇ ਹਨ ਅੰਟਾਰਕਟਿਕਾ ਦੇ ਗਲੇਸ਼ੀਅਰ

Wednesday, Mar 01, 2023 - 02:00 PM (IST)

ਲੰਡਨ (ਭਾਸ਼ਾ)- ਅੰਟਾਰਕਟਿਕਾ ਦੀ ਕੋਸਟਲਾਈਨ ਨਾਲ ਲੱਗੇ ਗਲੇਸ਼ੀਅਰ ਗਰਮੀਆਂ ਵਿਚ ਬਰਫ਼ ਪਿਘਲਣ ਅਤੇ ਸਮੁੰਦਰ ਦਾ ਪਾਣੀ ਗਰਮ ਹੋਣ ਕਾਰਨ ਇਸ ਮੌਸਮ ਵਿਚ ਤੇਜ਼ ਰਫ਼ਤਾਰ ਨਾਲ ਪਿਘਲਦੇ ਹਨ। ਖੋਜਕਾਰਾਂ ਨੇ ਇਕ ਨਵੇਂ ਅਧਿਐਨ ਵਿਚ ਇਹ ਦਾਅਵਾ ਕੀਤਾ ਹੈ। ਗਲੇਸ਼ੀਅਲ ਇਕ ਸਾਲ ਵਿਚ ਔਸਤਨ ਇਕ ਕਿਲੋਮੀਟਰ ਦੀ ਦੂਰੀ ਤੈਅ ਕਰ ਦੇ ਹਨ।

ਅਧਿਐਨ ’ਚ ਗਲੇਸ਼ੀਅਰ ਦੇ ਪਿਘਲਣ ਦੀ ਰਫ਼ਤਾਰ ਵਿਚ ਮੌਸਮੀ ਫਰਕ ਪਾਇਆ ਗਿਆ ਹੈ, ਜੋ ਗਰਮੀਆਂ ਵਿਚ ਤਾਪਮਾਨ ਜ਼ਿਆਦਾ ਰਹਿਣ ਕਾਰਨ 22 ਫ਼ੀਸਦੀ ਤੱਕ ਵਧ ਜਾਂਦੀ ਹੈ। ਇਹ ਅਧਿਐਨ ਨੇਚਰ ਜਿਓਸਾਈਂਸੇਜ ‘ਜਰਨਲ’ ਵਿਚ ਪ੍ਰਕਾਸ਼ਿਤ ਹੋਇਆ ਹੈ। ਖੇਤਰ ਵਿਚ ਜਾ ਕੇ ਗਲੇਸ਼ੀਅਰ ’ਤੇ ਖੋਜ ਕਰਨ ਵਿਚ ਵਿਗਿਆਨੀਆਂ ਦੇ ਮੁਸ਼ਕਲਾਂ ਦਾ ਸਾਹਮਣਾ ਕਰਨ ਕਾਰਨ ਹੁਣ ਤੱਕ ਅੰਟਾਰਕਟਿਕਾ ਮਹਾਦੀਪ ਦਾ ਅਧਿਐਨ ਸੀਮਤ ਰਿਹਾ ਹੈ।

ਹਾਲਾਂਕਿ, ਹਾਲਾਂਕਿ, ਸੈਟੇਲਾਈਟ ਤਕਨਾਲੋਜੀ ਵਿੱਚ ਤਰੱਕੀ ਦੇ ਕਾਰਨ ਪੁਲਾੜ ਤੋਂ ਖਿੱਚੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਗਲੇਸ਼ੀਅਰ ਕਿਸ ਰਫਤਾਰ ਨਾਲ ਪਿਘਲ ਰਹੇ ਹਨ। ਅੰਟਾਰਕਟੀਕਾ ਮਹਾਦੀਪ, ਧਰਤੀ ’ਤੇ ਬਰਫ ਦੇ ਰੂਪ ਵਿਚ ਜੰਮੇ ਪਾਣੀ ਦਾ ਸਭ ਤੋਂ ਵੱਡਾ ਭੰਡਾਰ ਹੈ। ਇਹ ਅਨੁਮਾਨ ਲਗਾਇਆ ਗਿਆ ਹੈ ਕਿ 1992 ਅਤੇ 2017 ਦਰਮਿਆਨ ਗਲੇਸ਼ੀਅਰਾਂ ਦੇ ਪਿਘਲਣ ਨਾਲ ਮਹਾਸਾਗਰਾਂ ਦਾ ਵੈਸ਼ਵਿਕ ਪੱਧਰ ਲਗਭਗ 7.6 ਮਿਲੀਮੀਟਰ ਵਧਿਆ ਹੈ। ਇਸ ਵਿਚ ਭਵਿੱਖ ਵਿਚ ਕਿੰਨਾ ਬਦਲਾਅ ਆ ਸਕਦਾ ਹੈ, ਇਸ 'ਤੇ ਅਨਿਸ਼ਚਿਤਤਾ ਬਣੀ ਹੋਈ ਹੈ।


cherry

Content Editor

Related News