ਜਾਪਾਨੀ ਤੱਟ ''ਤੇ ਖੜ੍ਹੇ ਪੋਤ ''ਚ ਇਕ ਹੋਰ ਭਾਰਤੀ ਕੋਰੋਨਾਵਾਇਰਸ ਨਾਲ ਇੰਫੈਕਟਡ

02/19/2020 8:09:21 PM

ਟੋਕੀਓ- ਜਾਪਾਨ ਦੇ ਤੱਟ 'ਤੇ ਅਲੱਗ ਖੜ੍ਹੇ ਕਰੂਜ਼ ਜਹਾਜ਼ 'ਡਾਇਮੰਡ ਪ੍ਰਿੰਸਸ' 'ਤੇ ਇਕ ਹੋਰ ਭਾਰਤੀ ਨਾਗਰਿਕ ਦੇ ਕੋਰੋਨਾਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਭਾਰਤੀ ਦੂਤਘਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਕੈਰੀਅਰ 'ਤੇ ਇੰਫੈਕਟਡ ਭਾਰਤੀਆਂ ਦੀ ਗਿਣਤੀ ਵਧ ਕੇ 7 ਹੋ ਗਈ ਹੈ। ਪੋਤ 'ਤੇ 3711 ਯਾਤਰੀਆਂ ਤੇ ਚਾਲਕ ਦਲ ਵਿਚ 621 ਲੋਕ ਕੋਰੋਨਾਵਾਇਰਸ ਨਾਲ ਪੀੜਤ ਪਾਏ ਗਏ ਹਨ। ਮੰਗਲਵਾਰ ਨੂੰ ਜਾਂਚ ਵਿਚ 88 ਲੋਕਾਂ ਦੇ ਇਸ ਵਾਇਰਸ ਨਾਲ ਪੀੜਤ ਹੋਣ ਦੀ ਜਾਣਕਾਰੀ ਮਿਲੀ ਸੀ।

ਭਾਰਤੀ ਦੂਤਘਰ ਨੇ ਇਕ ਟਵੀਟ ਵਿਚ ਇਥੇ ਕਿਹਾ ਕਿ ਪੋਤ 'ਤੇ ਸਾਹਮਣੇ ਆਏ 88 ਨਵੇਂ ਮਾਮਲਿਆਂ ਵਿਚ ਚਾਲਕ ਦਲ ਦਾ ਇਕ ਭਾਰਤੀ ਵੀ ਸ਼ਾਮਲ ਹੈ। ਮਿਸ਼ਨ ਨੇ ਕਿਹਾ ਕਿ ਵਾਇਰਸ ਨਾਲ ਇੰਫੈਕਟਡ ਭਾਰਤੀਆਂ 'ਤੇ ਇਲਾਜ ਦਾ ਅਸਰ ਹੋ ਰਿਹਾ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਜਾਪਾਨੀ ਤੱਟ 'ਤੇ ਆਏ ਜਹਾਜ਼ 'ਤੇ ਸਵਾਰ 3711 ਲੋਕਾਂ ਵਿਚ 138 ਭਾਰਤੀ ਹਨ। ਇਹਨਾਂ ਵਿਚ ਚਾਲਕ ਦਲ ਦੇ 132 ਭਾਰਤੀ ਮੈਂਬਰ ਤੇ 6 ਯਾਤਰੀ ਹਨ।


Baljit Singh

Content Editor

Related News