ਦੇਸ਼ ਛੱਡ ਕੇ ਭੱਜੀ ਅਫਗਾਨਿਸਤਾਨ ਦੀ ਇੱਕ ਹੋਰ ਮਹਿਲਾ ਐਂਕਰ

Tuesday, Aug 31, 2021 - 12:23 AM (IST)

ਦੇਸ਼ ਛੱਡ ਕੇ ਭੱਜੀ ਅਫਗਾਨਿਸਤਾਨ ਦੀ ਇੱਕ ਹੋਰ ਮਹਿਲਾ ਐਂਕਰ

ਕਾਬੁਲ - ਤਾਲਿਬਾਨ ਦੇ ਇੱਕ ਨੇਤਾ ਦਾ ਇੰਟਰਵਿਊ ਕਰਨ ਤੋਂ ਬਾਅਦ ਟੋਲੋ ਨਿਊਜ਼ ਚੈਨਲ ਦੀ ਮਹਿਲਾ ਐਂਕਰ ਬੇਹੇਸ਼ਤਾ ਅਰਘੰਦ ਦੇਸ਼ ਛੱਡ ਕੇ ਚੱਲੀ ਗਈ ਹੈ। ਸੀ.ਐੱਨ.ਐੱਨ ਨਿਊਜ਼ ਚੈਨਲ ਨੇ ਸੋਮਵਾਰ ਨੂੰ ਆਪਣੀ ਰਿਪੋਟਰ ਵਿੱਚ ਦੱਸਿਆ ਕਿ ਸ਼੍ਰੀ ਅਰਘੰਦ ਨੇ ਅਗਸਤ ਦੇ ਵਿਚਕਾਰ ਵਿੱਚ ਤਾਲਿਬਾਨ ਦੇ ਚੋਟੀ ਦੇ ਨੇਤਾ ਮਾਵਲਾਵੀ ਅਬਦੁਲਹਕ ਹੇਮਾਦ ਦਾ ਇੰਟਰਵਿਊ ਕੀਤਾ ਸੀ ਅਤੇ ਦੁਨੀਆਭਰ ਵਿੱਚ ਸੁਰਖੀਆਂ ਬਟੋਰੀਆਂ ਸੀ, ਕਿਉਂਕਿ ਅਫਗਾਨਿਸਤਾਨ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ, ਜਦੋਂ ਤਾਲਿਬਾਨ ਦਾ ਕੋਈ ਮੈਂਬਰ ਟੈਲੀਵਿਜ਼ਨ 'ਤੇ ਮਹਿਲਾ ਐਂਕਰ ਦੇ ਸਾਹਮਣੇ ਬੈਠਾ ਸੀ।

ਇਹ ਵੀ ਪੜ੍ਹੋ - ਲੂਈਸਿਆਨਾ 'ਚ ਤੂਫਾਨ ਇਡਾ ਕਾਰਨ ਹੋਈ ਮੌਤ ਤੇ ਸੈਂਕੜੇ ਘਰਾਂ ਦੀ ਬਿਜਲੀ ਬੰਦ

ਸੀ.ਐੱਨ.ਐੱਨ. ਨੇ ਆਪਣੀ ਰਿਪੋਟਰ ਵਿੱਚ ਸ਼੍ਰੀ ਅਰਘੰਦ ਦੇ ਹਵਾਲੇ ਤੋਂ ਦੱਸਿਆ ਹੈ ਕਿ ਉਨ੍ਹਾਂ ਨੇ ਤਾਲਿਬਾਨ ਦੇ ਡਰੋਂ ਦੇਸ਼ ਛੱਡਿਆ ਹੈ ਅਤੇ ਇਹ ਵੀ ਕਿਹਾ ਹੈ ਕਿ ਅਫਗਾਨਿਸਤਾਨ ਵਿੱਚ ਸਥਿਤੀ ਆਮ ਹੋਣ 'ਤੇ ਉਹ ਪਰਤ ਆਉਣਗੇ। ਜ਼ਿਕਰਯੋਗ ਹੈ ਕਿ ਤਾਲਿਬਾਨ ਨੇ ਸਮਾਚਾਰ ਮੀਡੀਆ ਨੂੰ ਆਜ਼ਾਦ ਰੂਪ ਨਾਲ ਸੰਚਾਲਿਤ ਹੋਣ ਦੇਣ ਦਾ ਵਾਅਦਾ ਕੀਤਾ ਹੈ ਪਰ ਸੰਪਾਦਕ ਸਮੁਦਾਏ ਆਪਣੀ ਸੁਰੱਖਿਆ ਨੂੰ ਲੈ ਕੇ ਡਰਿਆ ਹੋਇਆ ਹੈ ਅਤੇ ਵਿਸ਼ੇਸ਼ ਤੌਰ 'ਤੇ ਮਹਿਲਾ ਸੰਪਾਦਕਾਂ ਨੇ ਇਸ ਨੂੰ ਲੈ ਕੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News