NDP ਦੇ ਸਾਥ ਛੱਡਣ ਤੋਂ ਬਾਅਦ PM ਟਰੂਡੋ ਨੂੰ ਇਕ ਹੋਰ ਝਟਕਾ

Tuesday, Sep 10, 2024 - 04:33 PM (IST)

NDP ਦੇ ਸਾਥ ਛੱਡਣ ਤੋਂ ਬਾਅਦ PM ਟਰੂਡੋ ਨੂੰ ਇਕ ਹੋਰ ਝਟਕਾ

ਟੋਰਾਂਟੋ- ਕੈਨੇਡਾ ਦੇ ਪ੍ਰਧਾਨ ਮੰਤਰੀ  ਜਸਟਿਨ ਟਰੂਡੋ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਐਨ.ਡੀ.ਪੀ ਵੱਲੋਂ ਸਾਥ ਛੱਡਣ ਤੋਂ ਬਾਅਦ ਟਰੂਡੋ  ਸਰਕਾਰ ਸੰਕਟ ਦਾ ਸਾਹਮਣਾ ਕਰ ਰਹੀ ਹੈ। ਪਾਰਟੀ ਦੇ ਸੰਸਦ ਮੈਂਬਰਾਂ ਨਾਲ ਉਨ੍ਹਾਂ ਦੀ ਅਹਿਮ ਬੈਠਕ ਮੰਗਲਵਾਰ ਨੂੰ ਸ਼ੁਰੂ ਹੋਣ ਜਾ ਰਹੀ ਹੈ। ਹਾਲਾਂਕਿ ਪਾਰਟੀ ਅੰਦਰੋਂ ਵੀ ਟਰੂਡੋ ਨਿਰਾਸ਼ਾ ਮਹਿਸੂਸ ਕਰ ਰਹੇ ਹਨ। ਲਿਬਰਲ ਪਾਰਟੀ ਦੇ ਸੰਸਦ ਮੈਂਬਰ ਐਲੇਜੈਂਡਰ ਮੈਂਡੇਸ ਨੇ ਕਿਹਾ ਕਿ ਪਾਰਟੀ ਅੰਦਰ ਇਹੀ ਆਵਾਜ਼ਾਂ ਉੱਠ ਰਹੀਆਂ ਹਨ ਕਿ ਪ੍ਰਧਾਨ ਮੰਤਰੀ ਨੂੰ ਹੁਣ ਅਲਵਿਦਾ ਕਹਿ ਦੇਣਾ ਚਾਹੀਦਾ ਹੈ।

ਉਨ੍ਹਾਂ ਪ੍ਰਧਾਨ ਮੰਤਰੀ ਵਜੋਂ ਟਰੂਡੋ ਦੀ ਤਾਰੀਫ਼ ਵੀ ਕੀਤੀ। ਉਹ ਰੇਡੀਓ ਕੈਨੇਡਾ 'ਤੇ ਗੱਲਬਾਤ ਕਰ ਰਹੀ ਸੀ। ਉਨ੍ਹਾਂ ਕਿਹਾ, ਮੈਂ ਇੱਕ-ਦੋ ਲੋਕਾਂ ਤੋਂ ਨਹੀਂ ਸਗੋਂ ਦਰਜਨਾਂ ਲੋਕਾਂ ਤੋਂ ਸੁਣਿਆ ਹੈ ਕਿ ਜਸਟਿਨ ਟਰੂਡੋ ਭਵਿੱਖ ਲਈ ਸਹੀ ਆਗੂ ਨਹੀਂ ਹਨ। ਅਜਿਹੇ 'ਚ ਉਸ ਨੂੰ ਛੁੱਟੀ ਲੈ ਲੈਣੀ ਚਾਹੀਦੀ ਹੈ।'' ਇਸ ਤੋਂ ਪਹਿਲਾਂ ਬਰੰਸਵਿਕ ਐਮ.ਪੀ ਵੇਨ ਲੌਂਗ ਨੇ ਵੀ ਜਸਟਿਨ ਟਰੂਡੋ ਨੂੰ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਅਸਤੀਫ਼ਾ ਦੇਣ ਦੀ ਸਲਾਹ ਦਿੱਤੀ ਸੀ। ਕੈਨੇਡਾ ਵਿੱਚ ਹੁਣ ਅਕਤੂਬਰ 2025 ਵਿੱਚ ਆਮ ਚੋਣਾਂ ਹੋਣੀਆਂ ਹਨ। ਹਾਲਾਂਕਿ ਇਸ ਤੋਂ ਪਹਿਲਾਂ ਵੀ ਜਸਟਿਨ ਟਰੂਡੋ ਦੀ ਸਰਕਾਰ ਡਿੱਗਣ ਦੀ ਸੰਭਾਵਨਾ ਹੈ। ਜੇਕਰ ਉਨ੍ਹਾਂ ਦੀ ਸਰਕਾਰ ਡਿੱਗਦੀ ਹੈ ਤਾਂ ਮੱਧਕਾਲੀ ਚੋਣਾਂ ਹੋ ਸਕਦੀਆਂ ਹਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਟਰੂਡੋ ਸਰਕਾਰ ਦੇ ਫ਼ੈਸਲੇ ਨਾਲ ਭਾਰਤੀਆਂ ਨੂੰ ਵੱਡਾ ਝਟਕਾ, ਕਾਮਿਆਂ ਲਈ ਨਵਾਂ ਨਿਯਮ ਲਾਗੂ

ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਨੇ 'ਸਪਲਾਈ ਐਂਡ ਕਾਨਫੀਡੈਂਸ ਐਗਰੀਮੈਂਟ' ਰੱਦ ਕਰਕੇ ਟਰੂਡੋ ਦੀ ਪਾਰਟੀ ਨਾਲੋਂ ਨਾਤਾ ਤੋੜ ਲਿਆ ਸੀ। ਮਾਰਚ 2022 ਵਿੱਚ ਦੋਵਾਂ ਪਾਰਟੀਆਂ ਵਿੱਚ ਗਠਜੋੜ ਹੋਇਆ ਸੀ। ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਕੁੱਲ 338 ਸੀਟਾਂ ਹਨ। ਲਿਬਰਲ ਪਾਰਟੀ ਦੇ 154 ਸੰਸਦ ਮੈਂਬਰ ਹਨ। ਐਨ.ਡੀ.ਪੀ ਦੀ ਹਮਾਇਤ ਵਾਪਸ ਲੈਣ ਨਾਲ ਸਰਕਾਰ ਘੱਟ ਗਿਣਤੀ ਵਿੱਚ ਰਹਿ ਗਈ ਹੈ।ਕੈਨੇਡਾ ਵਿੱਚ ਸਰਵੇਖਣ ਇਹ ਵੀ ਦੱਸਦੇ ਹਨ ਕਿ ਮੌਜੂਦਾ ਸਮੇਂ ਵਿੱਚ ਕੰਜ਼ਰਵੇਟਿਵ ਪਾਰਟੀ ਲਿਬਰਲਾਂ ਤੋਂ 15 ਤੋਂ 20 ਅੰਕਾਂ ਨਾਲ ਅੱਗੇ ਹੈ। ਅਜਿਹੇ 'ਚ ਅਗਲੀਆਂ ਚੋਣਾਂ 'ਚ ਵੀ ਲਿਬਰਲ ਪਾਰਟੀ ਦੀ ਹਾਰ ਦੀ ਸੰਭਾਵਨਾ ਹੈ। ਚੋਣਾਂ ਤੋਂ ਪਹਿਲਾਂ ਜਸਟਿਨ ਟਰੂਡੋ ਦਾ ਹਟਣਾ ਕਿਸੇ ਵੀ ਤਰ੍ਹਾਂ ਤੈਅ ਮੰਨਿਆ ਜਾ ਰਿਹਾ ਸੀ।

ਬ੍ਰਿਟਿਸ਼ ਕੋਲੰਬੀਆ 'ਚ ਹੋਣ ਵਾਲੀ ਕਾਕਸ ਦੀ ਬੈਠਕ 'ਚ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਮਾਰਕ ਕਾਰਨੇ ਨੂੰ ਆਰਥਿਕ ਮਾਮਲਿਆਂ 'ਤੇ ਵਿਸ਼ੇਸ਼ ਸਲਾਹਕਾਰ ਨਿਯੁਕਤ ਕਰਨ ਦਾ ਰਸਮੀ ਐਲਾਨ ਵੀ ਕੀਤਾ ਜਾ ਸਕਦਾ ਹੈ। ਸੋਮਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਟਰੂਡੋ ਨੇ ਕਿਹਾ, ਮਾਰਕ ਕੋਲ ਦੇਸ਼ ਦੀ ਅਰਥਵਿਵਸਥਾ ਨੂੰ ਅੱਗੇ ਵਧਾਉਣ ਦਾ ਇੱਕ ਵੱਡਾ ਵਿਜ਼ਨ ਹੈ। ਉਹ ਮੱਧ ਵਰਗ ਨੂੰ ਮਜ਼ਬੂਤ ​​ਕਰਨਾ ਚਾਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News