ਇਕ ਹੋਰ ਅੱਤਵਾਦੀ ਹਮਲਾ ! ਹੁਣ ਫਰਟੀਲਿਟੀ ਕਲੀਨਿਕ ਨੇੜੇ ਹੋਇਆ ਜ਼ਬਰਦਸਤ ਧਮਾਕਾ, 1 ਦੀ ਮੌਤ, 4 ਜ਼ਖ਼ਮੀ
Sunday, May 18, 2025 - 11:04 AM (IST)

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਕੈਲੀਫੌਰਨੀਆ ਸੂਬੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪਾਮ ਸਪ੍ਰਿੰਗਜ਼ ਵਿੱਚ ਇੱਕ ਫਰਟੀਲਿਟੀ ਕਲੀਨਿਕ ਦੇ ਬਾਹਰ ਹੋਏ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 5 ਹੋਰ ਜ਼ਖਮੀ ਹੋ ਗਏ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਫ਼.ਬੀ.ਆਈ. ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਨੂੰ ਦੇਖ ਕੇ ਅਜਿਹਾ ਜਾਪਦਾ ਹੈ ਕਿ ਧਮਾਕੇ ਲਈ ਕਲੀਨਿਕ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ। ਫਿਲਹਾਲ ਧਮਾਕੇ ਕਾਰਨ ਮਾਰੇ ਗਏ ਵਿਅਕਤੀ ਦੀ ਪਛਾਣ ਨਹੀਂ ਦੱਸੀ ਗਈ ਹੈ। ਉਨ੍ਹਾਂ ਇਸ ਹਮਲੇ ਨੂੰ ਅੱਤਵਾਦੀ ਹਮਲਾ ਦੱਸਿਆ ਹੈ।
ਇਹ ਵੀ ਪੜ੍ਹੋ- ਆ ਗਿਆ ਪਾਕਿਸਤਾਨੀ PM ਦਾ ਕਬੂਲਨਾਮਾ ; ਕਿਹਾ- '10 ਮਈ ਦੀ ਰਾਤ ਢਾਈ ਵਜੇ...'
ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਧਮਾਕੇ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ ਤੇ ਆਸੇ-ਪਾਸੇ ਦੀਆਂ ਇਮਾਰਤਾਂ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ। ਕਲੀਨਿਕ ਚਲਾਉਣ ਵਾਲੇ ਡਾ. ਮਾਹੋਰ ਅਬਦੁੱਲਾ ਨੇ ਦੱਸਿਆ ਕਿ ਉਸ ਦੇ ਕਲੀਨਿਕ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ, ਪਰ ਉਸ ਦੀ ਲੈਬ ਤੇ ਸਾਮਾਨ ਸੁਰੱਖਿਅਤ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਕਲੀਨਿਕ ਨੇੜੇ ਖੜ੍ਹੀ ਕਿਸੇ ਕਾਰ 'ਚ ਹੋਇਆ ਹੈ ਤੇ ਮ੍ਰਿਤਕ ਵੀ ਉਸ ਕਾਰ ਦੇ ਨੇੜੇ ਹੀ ਸੀ। ਧਮਾਕੇ ਕਾਰਨ ਕਾਰ ਦੇ ਚੀਥੜੇ ਉੱਡ ਗਏ, ਜਿਸ ਕਾਰਨ 1 ਵਿਅਕਤੀ ਦੀ ਮੌਤ ਤੋਂ ਇਲਾਵਾ 4 ਹੋਰ ਲੋਕ ਵੀ ਜ਼ਖ਼ਮੀ ਹੋ ਗਏ। ਫਿਲਹਾਲ ਇਸ ਮਾਮਲੇ ਦਾ ਪੂਰਾ ਸੱਚ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।
ਇਹ ਵੀ ਪੜ੍ਹੋ- ਸਿੰਧੂ ਜਲ ਸੰਧੀ ਮੁਅੱਤਲ ਕਰਨ ਮਗਰੋਂ ਪਾਕਿਸਤਾਨ ਨੂੰ ਇਕ ਹੋਰ ਕਰਾਰਾ ਝਟਕਾ ਦੇਣ ਦੀ ਤਿਆਰੀ 'ਚ ਭਾਰਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e