ਚੀਨ ਨੂੰ ਮੁਦਰਾ ''ਚ ਹੇਰ-ਫੇਰ ਕਰਨ ਵਾਲਾ ਦੇਸ਼ ਐਲਾਨਣ ਟਰੰਪ : ਅਮਰੀਕੀ ਸੈਨੇਟਰ

Tuesday, Oct 16, 2018 - 07:09 PM (IST)

ਚੀਨ ਨੂੰ ਮੁਦਰਾ ''ਚ ਹੇਰ-ਫੇਰ ਕਰਨ ਵਾਲਾ ਦੇਸ਼ ਐਲਾਨਣ ਟਰੰਪ : ਅਮਰੀਕੀ ਸੈਨੇਟਰ

ਵਾਸ਼ਿੰਗਟਨ — ਮੁਦਰਾ ਨੂੰ ਲੈ ਕੇ ਚੀਨ ਵੱਲੋਂ ਚੁੱਕੇ ਜਾ ਰਹੇ ਕਦਮਾਂ 'ਤੇ ਚਿੰਤਾ ਜਤਾਉਂਦੇ ਹੋਏ ਅਮਰੀਕਾ ਦੇ ਇਕ ਉੱਚ ਸੈਨੇਟਰ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਚੀਨ ਨੂੰ 'ਮੁਦਰਾ 'ਚ ਹੇਰ-ਫੇਰ ਕਰਨ ਵਾਲਾ' ਦੇਸ਼ ਐਲਾਨਣ ਦੀ ਅਪੀਲ ਕੀਤੀ ਹੈ।
ਅਮਰੀਕੀ ਡਾਲਰ ਖਿਲਾਫ ਚੀਨੀ ਯੂਆਨ (ਚੀਨ ਦੀ ਕਰੰਸੀ) ਦੀ ਕੀਮਤ ਨੂੰ ਲੈ ਕੇ ਚਿੰਤਾ ਜਾਹਿਰ ਕਰਦੇ ਹੋਏ ਸੈਨੇਟਰ ਟੈਮੀ ਬਾਲਡਵਿਨ ਨੇ ਟਰੰਪ ਨੂੰ ਲਿਖੀ ਚਿੱਠੀ 'ਚ ਆਖਿਆ ਕਿ ਜਦੋਂ ਤੋਂ ਕਾਰਾਂ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ਾਸਨ ਨੇ ਕਦਮ ਚੁੱਕਣਾ ਸ਼ੁਰੂ ਕੀਤਾ ਹੈ ਤਾਂ ਉਦੋਂ ਤੋਂ ਚੀਨ ਦੀ ਮੁਦਰਾ ਯੂਆਨ 'ਚ 9 ਫੀਸਦੀ ਦੀ ਗਿਰਾਵਟ ਆਈ ਹੈ। ਮੁਦਰਾ 'ਚ ਹੇਰਫੇਰ ਕਰਨ ਵਾਲਿਆਂ ਦੀ ਪਛਾਣ ਦੱਸਣ ਵਾਲੀ ਰਿਪੋਰਟ ਜਾਰੀ ਹੋਣ ਤੋਂ ਪਹਿਲਾਂ ਟਰੰਪ ਨੂੰ ਲਿਖੀ ਚਿੱਠੀ 'ਚ ਬਾਲਡਵਿਨ ਨੇ ਰਾਸ਼ਟਰਪਤੀ ਨੂੰ ਉਨ੍ਹਾਂ ਦੇ ਚੋਣ ਵਾਅਦੇ ਯਾਦ ਦਿਵਾਏ ਕਿ ਉਹ ਪਹਿਲੇ ਹੀ ਦਿਨ ਚੀਨ ਨੂੰ ਮੁਦਰਾ 'ਚ ਹੇਰ-ਫੇਰ ਕਰਨ ਵਾਲਾ ਦੇਸ਼ ਕਰਾਰ ਦੇਣਗੇ।


Related News