ਰੋਮ ''ਚ ਮਨਾਈ ਗਾਂਧੀ ਜਯੰਤੀ, ਭਾਰਤੀ ਦੂਤਘਰ ਦੇ ਰਾਜਦੂਤ ਵਾਨੀ ਰਾਓ ਸਣੇ ਇਟਾਲੀਅਨ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ

Monday, Oct 05, 2026 - 08:12 AM (IST)

ਰੋਮ ''ਚ ਮਨਾਈ ਗਾਂਧੀ ਜਯੰਤੀ, ਭਾਰਤੀ ਦੂਤਘਰ ਦੇ ਰਾਜਦੂਤ ਵਾਨੀ ਰਾਓ ਸਣੇ ਇਟਾਲੀਅਨ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ

ਰੋਮ, ਇਟਲੀ (ਦਲਵੀਰ ਸਿੰਘ ਕੈਂਥ) : ਰਾਜਧਾਨੀ ਰੋਮ ਵਿਖੇ ਸਥਿਤ ਪਿਆਜ਼ਾ ਗਾਂਧੀ ਵਿਖੇ 2 ਅਕਤੂਬਰ ਨੂੰ ਗਾਂਧੀ ਜਯੰਤੀ ਭਾਰਤੀ ਭਾਈਚਾਰੇ ਸਮੇਤ ਦੂਤਾਵਾਸ ਰੋਮ ਤੇ ਇਟਾਲੀਅਨ ਆਗੂਆਂ ਵਲੋਂ ਮਨਾਈ ਗਈ। ਇਸ ਸਮਾਗਮ ਵਿੱਚ ਭਾਰਤੀ ਦੂਤਾਵਾਸ ਰੋਮ ਦੇ ਰਾਜਦੂਤ ਮੈਡਮ ਵਾਨੀ ਰਾਓ ਦੇ ਨਾਲ ਮੁੱਖ ਮਹਿਮਾਨ ਵਜੋਂ ਇਟਲੀ-ਭਾਰਤ ਸੰਸਦੀ ਮਿੱਤਰਤਾ ਸਮੂਹ ਦੇ ਪ੍ਰਧਾਨ ਸੈਨੇਟਰ ਜਿਉਲੀਓ ਤੇਰਜ਼ੀ ਡੀ ਸਾਂਤ-ਅਗਾਤਾ, ਰੋਮ ਦੀ ਨੌਵੀਂ ਨਗਰਪਾਲਿਕਾ ਦੀ ਪ੍ਰਧਾਨ ਟਿੱਟੀ ਡੀ ਸਾਲਵੋ ਅਤੇ 'ਪੀਸ-ਰਨ' (PeaceRun) ਦੇ ਪ੍ਰਧਾਨ ਅਲਫਰੇਡੋ ਡੀ ​​ਜੋਆਨਨ ਸ਼ਾਮਲ ਹੋਏ।

PunjabKesari

ਇਹ ਵੀ ਪੜ੍ਹੋ : ਫਲਾਈਦੁਬਈ ਉਡਾਣ ਮਾਮਲੇ ਦੀ ਜਾਂਚ ਦੌਰਾਨ ਹੋਇਆ ਵੱਡਾ ਖੁਲਾਸਾ ! ਉੱਠ ਰਹੇ ਸਵਾਲ 

ਇਸ ਮੌਕੇ ਉਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਫਲਸਫੇ ਤੇ ਸਿੱਖਿਆਵਾਂ ਖਾਸ ਕਰਕੇ ਅਹਿੰਸਾ, ਸ਼ਾਂਤੀ ਅਤੇ ਮਾਨਵਤਾਵਾਦ ਦੇ ਸੰਦੇਸ਼ ਦੀ ਸਦੀਵੀ ਅਤੇ ਵਿਸ਼ਵ-ਵਿਆਪੀ ਮਹੱਤਤਾ 'ਤੇ ਜ਼ੋਰ ਦਿੱਤਾ। ਇਸ ਮੌਕੇ ਭਾਰਤੀ ਦੂਤਾਵਾਸ ਦੇ ਕਰਮਚਾਰੀਆਂ ਸਮੇਤ ਭਾਰਤੀ ਭਾਈਚਾਰੇ ਵਲੋਂ ਵਿਸ਼ਨੂੰ ਕੁਮਾਰ ਸੋਨੀ ਪ੍ਰਧਾਨ ਇੰਡੋ ਇਟਾਲੀਅਨ ਕਲਚਰਲ ਐਸੋਸੀਏਸ਼ਨ ਇਟਲੀ, ਦਲਵੀਰ ਭੱਟੀ ਪ੍ਰਧਾਨ ਭਗਵਾਨ ਵਾਲਮੀਕਿ ਸਭਾ ਯੂਰਪ, ਕਾਰੋਬਾਰੀ ਜਗਮਲ ਕੁਮਾਰ (ਨਮਾਸਤੇ ਭਾਰਤ ਰੈਸਟੋਰੈਂਟ), ਮੋਨੂੰ ਬਰਾਣਾ ਕੇ ਸੁਰਿੰਦਰ ਕੁਮਾਰ ਆਦਿ ਨੇ ਵੀ ਸ਼ਮੂਲੀਅਤ ਕਰਕੇ ਸ਼ਰਧਾਂਜਲੀ ਭੇਟ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News