ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪਾਸਿਆਨੋ ਵਿਖੇ 11 ਨੂੰ

Monday, Oct 05, 2026 - 06:44 PM (IST)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪਾਸਿਆਨੋ ਵਿਖੇ 11 ਨੂੰ

ਇਟਲੀ, (ਦਲਵੀਰ ਸਿੰਘ ਕੈਂਥ)-ਪਿਛਲੇ ਕਰੀਬ 2 ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਗੁਰੂ ਨਾਨਕ ਸਾਹਿਬ ਜੀਓ ਦੀ ਸਿੱਖੀ ਦਾ ਇਟਲੀ ਵਿੱਚ ਝੰਡਾ ਬੁਲੰਦ ਕਰਨ ਵਾਲੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸਿਆਨੋ (ਪੋਰਦੀਨੋਨੇ) ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਮਹਾਨ ਨਗਰ ਕੀਰਤਨ 11 ਅਕਤੂਬਰ ਦਿਨ ਐਤਵਾਰ ਨੂੰ ਸਜਾਇਆ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਪ੍ਰਧਾਨ ਬਲਵਿੰਦਰ ਸਿੰਘ ਤੇ ਸਮੂਹ ਸੇਵਾਦਾਰਾਂ ਨੇ ਇਸ ਪਾਵਨ ਦਿਵਸ ਮੌਕੇ ’ਤੇ ਸਮੂਹ ਸੰਗਤਾਂ ਨੂੰ ਪਰਿਵਾਰ ਸਮੇਤ ਸ਼ਾਮਲ ਹੋ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਮਹਾਨ ਨਗਰ ਕੀਰਤਨ ਦੀ ਰੌਣਕ ਵਧਾਉਣ ਲਈ ਸਨਿਮਰ ਅਪੀਲ ਕਰਦਿਆਂ ਦੱਸਿਆ ਕਿ ਸ਼ਨਿੱਚਰਵਾਰ, 10 ਅਕਤੂਬਰ ਨੂੰ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਇਸ ਮੌਕੇ ਕਵੀਸ਼ਰ ਗਿਆਨੀ ਅੰਗਰੇਜ ਸਿੰਘ ਜਾਗਲਾਂ ਅਤੇ ਸਾਥੀ ਸਿੰਘਾਂ ਦਾ ਜਥਾ ਵਿਸ਼ੇਸ਼ ਹਾਜ਼ਰੀ ਭਰੇਗਾ ਅਤੇ ਸੰਗਤਾਂ ਨੂੰ ਗੁਰ ਇਤਿਹਾਸ ਅਤੇ ਗੁਰਮਤਿ ਵਿਚਾਰਾਂ ਨਾਲ ਜੋੜੇਗਾ।11 ਅਕਤੂਬਰ ਦਿਨ ਐਤਵਾਰ ਨੂੰ ਪਹਿਲਾਂ ਗੁਰਦੁਆਰਾ ਸਾਹਿਬ ਸਹਿਜ ਪਾਠ ਦੇ ਭੋਗ ਦੇ ਸਲੋਕ ਪੜ੍ਹੇ ਜਾਣਗੇ । ਉਪੰਰਤ ਵਿਸ਼ਾਲ ਧਾਰਮਿਕ ਦੀਵਾਨ ਸਜੇਗਾ ਤੇ ਸਮਾਪਤੀ ਤੋਂ ਬਾਅਦ ਦੁਪਿਹਰ ਸਮੇਂ ਮਹਾਨ ਨਗਰ ਕੀਰਤਨ ਸਜਾਇਆ ਜਾਵੇਗਾ। ਇਸ ਪਾਵਨ ਨਗਰ ਕੀਰਤਨ ਵਿੱਚ ਰਘਬੀਰ ਸਿੰਘ ਕੀਰਤਨ ਜਥਾ, ਅਮਰੀਕ ਸਿੰਘ ਕੀਰਤਨ ਜਥਾ, ਰਾਗੀ ਸਿੰਘ, ਕਵੀਸ਼ਰ ਸਿੰਘ ਅਤੇ ਗਿਆਨੀ ਅੰਗਰੇਜ ਸਿੰਘ ਜਾਗਲਾਂ ਦਾ ਜਥਾ ਵਿਸ਼ੇਸ਼ ਹਾਜ਼ਰੀ ਭਰੇਗਾ।
ਨਗਰ ਕੀਰਤਨ Via Enrico Fermi 7 ਤੋਂ ਦੁਪਹਿਰ 12:30 ਵਜੇ ਆਰੰਭ ਹੋਵੇਗਾ ਅਤੇ ਉਥੋਂ ਸੰਗਤਾਂ ਦੇ ਨਾਲ ਨਗਰ ਕੀਰਤਨ ਦੀ ਆਮਦ Via Gradisca 1 (Parco Privato) ਵਿਖੇ ਹੋਵੇਗੀ, ਜਿੱਥੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਸਮਾਗਮ ਦੌਰਾਨ ਗੁਰਬਾਣੀ ਕੀਰਤਨ, ਕਵੀਸ਼ਰੀ ਅਤੇ ਗੁਰ ਇਤਿਹਾਸ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇਗਾ।
 


author

Shubam Kumar

Content Editor

Related News