ਇਟਲੀ ਦੇ ਹਾਈਵੇਅ 14 ''ਤੇ ਵੱਡੀ ਵਾਰਦਾਤ: ਲੁਟੇਰਿਆਂ ਨੇ ਕੈਸ਼ ਵੈਨ ਲੁੱਟਣ ਦੀ ਕੀਤੀ ਕੋਸ਼ਿਸ਼, ਕਈ ਗੱਡੀਆਂ ਨੂੰ ਲਾਈ ਅੱਗ
Tuesday, Oct 06, 2026 - 02:54 AM (IST)
ਇਟਲੀ (ਦਲਵੀਰ ਸਿੰਘ ਕੈਂਥ) : ਇਟਲੀ ਯੂਰਪ ਦਾ ਅਜਿਹਾ ਦੇਸ਼ ਹੈ ਜਿੱਥੇ ਆਏ ਦਿਨ ਅਜਿਹੀਆਂ ਵਾਰਦਾਤਾਂ ਵਾਪਰਦੀਆਂ ਹਨ ਜਿਹੜੀਆਂ ਕਿ ਹਾਲੀਵੁੱਡ ਦੀਆਂ ਫਿਲਮਾਂ ਦੇ ਪ੍ਰਭਾਵ ਨਾਲ ਘਟਦੀਆਂ ਹਨ। ਕੁਝ ਅਜਿਹਾ ਹੀ ਹੋਇਆ ਇਟਲੀ ਦੇ ਹਾਈਵੇ 14 (ਮੋਟਰਵੇਅ) ਫੌਜਾ ਤੇ ਚੈਰੀਨਿਓਲਾ ਇੰਡਸਟਰੀਅਲ ਜ਼ੋਨ ਦੇ ਫੌਜਾ ਸ਼ਹਿਰ ਦੇ ਨਜ਼ਦੀਕ ਪੈਂਦੇ ਟੋਲ ਪਲਾਜ਼ਾ ਉੱਪਰ ਅੱਜ ਦੁਪਹਿਰ 13:30 ਦੇ ਕਰੀਬ ਜਿੱਥੇ ਕੁਝ ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਵਲੋਂ ਬੈਂਕ ਦਾ ਕੈਸ਼ ਲੈ ਕੇ ਜਾ ਰਹੀ ਵੈਨ ਨੂੰ ਲੁੱਟਣ ਦਾ ਸਨਸਨੀਖੇਜ਼ ਸਮਾਚਾਰ ਪ੍ਰਾਪਤ ਹੋਇਆ ਹੈ। ਲੁਟੇਰਿਆਂ ਵੱਲੋਂ ਪੂਰੇ ਫ਼ਿਲਮੀ ਅੰਦਾਜ਼ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰ ਲੁਟੇਰੇ ਭੱਜਣ ਵਿੱਚ ਕਾਮਯਾਬ ਹੋ ਗਏ।

ਮੀਡੀਆ ਰਿਪੋਰਟਾਂ ਅਨੁਸਾਰ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਅਤੇ ਪੁਲਸ ਤੋਂ ਬਚਣ ਲਈ ਤੇ ਭੱਜਣ ਤੋਂ ਪਹਿਲਾਂ ਕਈ ਗੱਡੀਆਂ ਨੂੰ ਅੱਗ ਲੱਗਾ ਦਿੱਤੀ ਅਤੇ ਸੜਕ 'ਤੇ ਤਿਕੋਣੀ ਮੂੰਹ ਵਾਲੀਆਂ ਮੇਖਾਂ ਖਿਲਾਰ ਕੇ ਜਾਲ ਵਿਛਾ ਦਿੱਤਾ ਗਿਆ ਸੀ ਤਾਂ ਜੋ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰਸ਼ਾਸਨਿਕ ਮਦਦ ਨਾ ਮਿਲ ਸਕੇ। ਹੁਣ ਤੱਕ ਦੀਆਂ ਨੈਸ਼ਨਲ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਲੁਟੇਰਿਆਂ ਵਲੋਂ ਅਜੇ ਤੱਕ ਲੁੱਟੀ ਰਾਸ਼ੀ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ ਹੈ। ਡਕੈਤੀ ਦੌਰਾਨ ਕਈ ਗੋਲੀਆਂ ਚਲਾਈਆਂ ਗਈਆਂ, ਪਰ ਵਾਹਨ 'ਤੇ ਸਵਾਰ ਸੁਰੱਖਿਆ ਗਾਰਡਾਂ, ਇੱਕ ਬੈਟੀਸਟੋਲੀ ਵੈਨ ਨੂੰ ਕੋਈ ਸੱਟ ਨਹੀਂ ਲੱਗੀ ਤੇ ਡਕੈਤੀ ਅਸਫਲ ਰਹੀ।

ਬਹੁਤ ਸਾਰੇ ਮੀਡੀਆ ਚੈਨਲਾਂ ਤੇ ਅਖਬਾਰਾਂ ਵੱਲੋਂ ਲੁੱਟ ਦੀ ਕੋਸ਼ਿਸ਼ ਬਾਰੇ ਹੀ ਦੱਸਿਆ ਗਿਆ ਅਤੇ ਕੋਈ ਵੀ ਜਾਨੀ ਨੁਕਸਾਨ ਹੋਣ ਦੀ ਸੂਚਨਾ ਪ੍ਰਾਪਤ ਨਹੀਂ ਹੋਈ ਹੈ। ਪੁਲਸ ਵਲੋਂ ਸਾਰੇ ਇਲਾਕੇ ਦੀ ਘੇਰਾਬੰਦੀ ਕੀਤੀ ਹੋਈ ਹੈ ਤਾਂ ਕਿ ਲੁਟੇਰਿਆਂ ਦਾ ਪਤਾ ਲਗਾਇਆ ਜਾ ਸਕੇ ਅਤੇ ਪੁਲਸ ਟੋਲ ਪਲਾਜ਼ਾ ਤੇ ਮੋਟਰਵੇਅ 'ਤੇ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਮਦਦ ਰਾਹੀਂ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਤੇ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਲੁਟੇਰਿਆਂ ਵੱਲੋਂ ਮੋਟਰਵੇਅ 'ਤੇ ਕੈਸ਼ ਵੈਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਪਰ ਇਟਲੀ ਵਿੱਚ ਇਸ ਤਰ੍ਹਾਂ ਫ਼ਿਲਮੀ ਅੰਦਾਜ਼ ਵਿੱਚ ਹੋ ਰਹੀਆਂ ਲੁੱਟਾਂ-ਖੋਹਾਂ ਨੇ ਪੁਲਸ ਦੀ ਮੁਸਤੈਦੀ ਤੇ ਸੁਰੱਖਿਆ 'ਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
''ਪੰਜਾਬ ''ਚ ਅਗਲੀ ਸਰਕਾਰ ਕਾਂਗਰਸ ਦੀ ਬਣਨੀ ਤੈਅ'', ਪੰਜਾਬ ਦੌਰੇ ''ਤੇ ਪੁੱਜੇ IOC ਯੂਰਪ ਦੇ ਆਗੂ ਸੁਰਿੰਦਰ ਸਿੰਘ ਰਾਣਾ
