ਸਿਆਸਤ ''ਚ ਆਪਣੀ ਕਿਸਮਤ ਅਜਮਾਉਣ ਦੀ ਤਿਆਰੀ ''ਚ ਐਂਜੇਲੀਨਾ ਜੋਲੀ

12/30/2018 4:11:49 AM

ਵਾਸ਼ਿੰਗਟਨ/ਲੰਡਨ — ਹਾਲੀਵੁੱਡ ਦੀ ਸਟਾਰ ਅਭਿਨੇਤਰੀ ਐਂਜੇਲੀਨਾ ਜੋਲੀ ਨੇ ਸਿਆਸਤ 'ਚ ਪੈਰ ਰੱਖਣ ਦਾ ਸੰਕੇਤ ਦਿੱਤਾ ਹੈ। ਦੁਨੀਆ ਦੇ ਨੇਤਾਵਾਂ ਤੋਂ ਅਭਿਨੇਤਰੀ ਨੇ ਜੰਗ 'ਚ ਰਫਿਊਜ਼ੀਆਂ ਅਤੇ ਔਰਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਰਫਿਊਜ਼ੀ ਏਜੰਸੀ ਲਈ ਦੂਤ ਦਾ ਕੰਮ ਕਰ ਰਹੀ ਹਾਲੀਵੁੱਡ ਦੀ ਸਟਾਰ ਔਰਤਾਂ ਖਿਲਾਫ ਯੌਨ ਹਿੰਸਾ 'ਤੇ ਅਭਿਆਨ 'ਚ ਵੀ ਸ਼ਾਮਲ ਰਹੀ ਹੈ।
ਬੀ. ਬੀ. ਸੀ. ਨਾਲ ਇਕ ਇੰਟਰਵਿਊ 'ਚ ਇਹ ਪੁੱਛਣ 'ਤੇ ਕਿ ਕੀ ਉਹ ਸਿਆਸਤ ਵੱਲ ਕਦਮ ਵਧਾ ਰਹੀ ਹੈ, ਐਂਜੇਲੀਨਾ ਨੇ ਆਖਿਆ, 'ਜਿੱਥੇ ਵੀ ਮੇਰੀ ਜ਼ਰੂਰਤ ਹੋਵੇਗੀ ਮੈਂ ਜਾਵਾਂਗੀ। ਜੇਕਰ ਤੁਸੀਂ 20 ਸਾਲ ਪਹਿਲਾਂ ਪੁੱਛਿਆ ਹੁੰਦਾ ਤਾਂ ਮੈਂ ਹੱਸ ਪੈਂਦੀ। ਮੈਂ ਨਹੀਂ ਜਾਣਦੀ ਕਿ ਮੈਂ ਸਿਆਸਤ ਲਈ ਫਿੱਟ ਹਾਂ ਜਾਂ ਨਹੀਂ। ਅਭਿਨੇਤਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਅਤੇ ਹੋਰ ਸੰਗਠਨਾਂ ਨਾਲ ਉਨ੍ਹਾਂ ਦੇ ਕੰਮ ਨੇ ਉਨ੍ਹਾਂ ਨੂੰ ਬਿਨਾਂ ਕਿਸੇ ਖਿਤਾਬ ਦੇ ਬਹੁਤ ਕੁਝ ਬਣਾਉਣ 'ਚ ਸਮਰਥ ਕੀਤਾ ਹੈ। ਉਨ੍ਹਾਂ ਨੇ ਭਾਵੀ ਬਦਲਾਅ ਦੀ ਸੰਭਾਵਨਾ ਨੂੰ ਖਾਰਿਜ ਕੀਤਾ।


Related News