ਕੈਨੇਡਾ 'ਚ ਵਿਆਹ ਦੌਰਾਨ ਵਿਅਕਤੀ ਦੀ ਮੌਤ ਕਾਰਨ ਪਿਆ ਸੀ ਭੜਥੂ, ਦੋਸ਼ੀ ਗ੍ਰਿਫਤਾਰ

06/30/2017 3:25:27 PM

ਟੋਰਾਂਟੋ— ਪੁਰਾਣੇ ਸਮਿਆਂ 'ਚ ਵਿਆਹ ਬਿਲਕੁਲ ਸਾਧਾਰਣ ਤਰੀਕੇ ਨਾਲ ਕੀਤੇ ਜਾਂਦੇ ਸਨ ਤਾਂ ਕਿ ਕਿਸੇ ਤਰ੍ਹਾਂ ਦਾ ਰੌਲਾ-ਰੱਪਾ ਨਾ ਪਵੇ ਪਰ ਅੱਜ ਦੇ ਸਮੇਂ 'ਚ ਲੋਕ ਵਿਆਹਾਂ 'ਤੇ ਖੁੱਲ੍ਹਾ ਖਰਚਾ ਕਰਦੇ ਨੇ ਤੇ ਕਈ ਵਾਰ ਇਸ ਦੌਰਾਨ ਰਿਸ਼ਤੇਦਾਰ ਤੇ ਦੋਸਤ ਆਪਸੀ ਰੰਜਸ਼ ਕੱਢਦੇ ਹਨ। ਅਜਿਹਾ ਹੀ ਕੈਨੇਡਾ 'ਚ ਦੇਖਣ ਨੂੰ ਮਿਲਿਆ। ਰਿਚਮੰਡ 'ਚ ਰਹਿ ਰਹੇ 28 ਸਾਲਾ ਅਨੀਲ ਸੰਘੇਰਾ ਨੇ 41 ਸਾਲਾ ਵਿਅਕਤੀ ਦਾ ਕਤਲ ਕਰ ਦਿੱਤਾ ਸੀ, ਜਿਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ। 
ਘਟਨਾ ਦੋ ਮਹੀਨੇ ਪੁਰਾਣੀ ਹੈ। ਇੱਥੇ ਦੱਖਣੀ ਵੈਨਕੁਵਰ ਦੇ ਫਰਾਸੇਰਵੀਊ ਹਾਲ 'ਚ 15 ਅਪ੍ਰੈਲ ਨੂੰ ਰਾਤ 11.30 ਵਜੇ ਇਕ ਵਿਆਹ ਸਮਾਗਮ ਚੱਲ ਰਿਹਾ ਸੀ। ਇਸ ਦੌਰਾਨ ਇਕੱਠੇ ਹੋਏ ਮਹਿਮਾਨਾਂ 'ਚੋਂ ਇਕ ਰਿਸ਼ਤੇਦਾਰ ਪਰਦੀਪ 'ਟੈਰੀ' ਦੁੱਲੇ (41) ਦੀ ਮੌਤ ਹੋ ਗਈ ਸੀ। ਪਹਿਲਾਂ ਇਸ ਮੌਤ ਦਾ ਕਾਰਨ ਕੁਦਰਤੀ ਮੰਨਿਆ ਜਾ ਰਿਹਾ ਸੀ ਪਰ ਫਿਰ ਇਹ ਪਤਾ ਲੱਗਾ ਕਿ ਮ੍ਰਿਤਕ ਦੇ ਸਰੀਰ 'ਤੇ ਕਈ ਤਰ੍ਹਾਂ ਦੇ ਨਿਸ਼ਾਨ ਸਨ, ਜਿਸ ਤੋਂ ਸਪੱਸ਼ਟ ਸੀ ਕਿ ਪਰਦੀਪ ਦੀ ਮੌਤ ਪਿੱਛੇ ਕਿਸੇ ਹੋਰ ਦਾ ਹੱਥ ਹੈ। ਜਾਂਚ ਮਗਰੋਂ ਹੁਣ ਪੁਲਸ ਨੇ 28 ਸਾਲਾ ਅਨੀਲ ਸੰਘੇਰਾ ਗ੍ਰਿਫਤਾਰ ਕੀਤਾ ਹੈ। 
ਜ਼ਿਕਰਯੋਗ ਹੈ ਕਿ ਇਹ ਵੈਨਕੂਵਰ 'ਚ ਹੋਣ ਵਾਲਾ 10ਵਾਂ ਘਰੇਲੂ ਕਤਲ ਹੈ। ਪੁਲਸ ਨੇ ਕਿਹਾ ਕਿ ਇਸ ਤੋਂ ਇਲਾਵਾ ਹੋਰ ਜਾਣਕਾਰੀ ਅਜੇ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਅਦਾਲਤ 'ਚ ਇਹ ਮਾਮਲਾ ਚੱਲ ਰਿਹਾ ਹੈ। 
 


Related News