ਅੰਮ੍ਰਿਤਸਰ ਪੁਲਸ ਅੱਗੇ ਪੇਸ਼ ਨਹੀਂ ਹੋਈ ਯੋਗਾ ਗਰਲ, ਮੁੜ ਨੋਟਿਸ ਭੇਜਣ ਦੀ ਤਿਆਰੀ

Sunday, Jun 30, 2024 - 07:05 PM (IST)

ਅੰਮ੍ਰਿਤਸਰ (ਵੈੱਬ ਡੈਸਕ)- ਸ੍ਰੀ ਹਰਿਮੰਦਰ ਸਾਹਿਬ 'ਚ ਯੋਗਾ ਕਰਨ ਵਾਲੀ ਅਰਚਨਾ ਮਕਵਾਨਾ ਨੂੰ ਪੰਜਾਬ ਪੁਲਸ ਵੱਲੋਂ ਦਿੱਤਾ ਗਿਆ ਨੋਟਿਸ ਪੀਰੀਅਡ ਅੱਜ ਖ਼ਤਮ ਹੋ ਗਿਆ ਹੈ। ਅਰਚਨਾ ਨੂੰ ਭੇਜੇ ਨੋਟਿਸ ਅਨੁਸਾਰ ਉਸ ਨੇ ਅੱਜ ਅੰਮ੍ਰਿਤਸਰ ਦੇ ਥਾਣਾ ਈ-ਡਵੀਜ਼ਨ 'ਚ ਪਹੁੰਚ ਕੇ ਜਵਾਬ ਦੇਣਾ ਸੀ ਪਰ ਉਹ ਪੇਸ਼ ਨਹੀਂ ਹੋਈ। ਅੰਮ੍ਰਿਤਸਰ ਪੁਲਸ ਹੁਣ ਅਰਚਨਾ ਨੂੰ ਇੱਕ ਵਾਰ ਫਿਰ ਪੇਸ਼ ਹੋਣ ਲਈ ਨੋਟਿਸ ਜਾਰੀ ਕਰੇਗੀ। ਅਰਚਨਾ ਮਕਵਾਨਾ ਨੂੰ ਅੰਮ੍ਰਿਤਸਰ ਪੁਲਸ ਨੇ ਇੱਕ ਹਫ਼ਤਾ ਪਹਿਲਾਂ 26 ਜੂਨ ਨੂੰ ਨੋਟਿਸ ਭੇਜਿਆ ਸੀ। ਜਿਸ ਵਿੱਚ ਉਸ ਨੇ ਅੱਜ 30 ਜੂਨ ਦਿਨ ਐਤਵਾਰ ਨੂੰ ਅੰਮ੍ਰਿਤਸਰ ਪੁਲਸ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰਨਾ ਸੀ। ਭਾਵੇਂ ਅੱਜ ਅੰਮ੍ਰਿਤਸਰ ਪੁਲਸ ਉਸ ਦਾ ਇੰਤਜ਼ਾਰ ਕਰਦੀ ਰਹੀ ਪਰ  ਉਹ ਥਾਣਾ ਈ ਡਿਵੀਜ਼ਨ ਨਹੀਂ ਪਹੁੰਚੀ।

ਇਹ ਵੀ ਪੜ੍ਹੋ-SGPC ਵੱਲੋਂ ਯੋਗਾ ਵਾਲੀ ਕੁੜੀ ਦੇ ਝੂਠ ਦਾ ਪਰਦਾਫਾਸ਼, ਪਿਛਲੇ 6 ਦਿਨਾਂ ਦਾ ਬਲੂਪ੍ਰਿੰਟ ਪੇਸ਼ ਕਰ ਕੀਤਾ ਵੱਡਾ ਖੁਲਾਸਾ

ਥਾਣਾ ਈ ਡਿਵੀਜ਼ਨ ਦੇ ਐੱਸ. ਐੱਚ. ਓ. ਨੇ ਦੱਸਿਆ ਕਿ ਉਹ ਅੱਜ ਅਰਚਨਾ ਦਾ ਇੰਤਜ਼ਾਰ ਕਰਦੇ ਰਹੇ ਪਰ ਉਹ ਨਹੀਂ ਆਈ। ਜਲਦੀ ਹੀ ਅਧਿਕਾਰੀਆਂ ਨਾਲ ਗੱਲ ਕਰਕੇ ਉਸ ਨੂੰ ਨਵਾਂ ਨੋਟਿਸ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ 'ਚ ਯੋਗਾ ਕਰਨ ਵਾਲੀ ਕੁੜੀ ਨੂੰ ਅੰਮ੍ਰਿਤਸਰ ਪੁਲਸ ਨੇ ਭੇਜਿਆ ਨੋਟਿਸ, ਪੇਸ਼ ਹੋਣ ਦੇ ਹੁਕਮ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਅਰਚਨਾ ਮਕਵਾਨਾ ਨੇ ਇਕ ਵੀਡੀਓ 'ਚ FIR ਵਾਪਸ ਲੈਣ ਲਈ ਦੀ ਗੱਲ ਕਹੀ ਸੀ। ਉਸ ਨੇ ਕਿਹਾ ਸੀ ਕਿ 21  ਜੂਨ ਨੂੰ ਜਦੋਂ ਸ੍ਰੀ ਦਰਬਾਰ ਸਾਹਿਬ ਗਈ ਸੀ ਤਾਂ ਉਸ ਵਕਤ ਕਈ ਲੋਕ ਆਪਣੀ ਤਸਵੀਰਾਂ ਖਿੱਚ ਰਹੇ ਸੀ। ਇਸ ਦੌਰਾਨ ਮੇਰੀ ਵੀ ਤਸਵੀਰ ਇਕ ਸਰਦਾਰ ਵਿਅਕਤੀ ਨੇ ਖਿੱਚੀ ਸੀ। ਉਸ ਵਕਤ ਸੇਵਾਦਾਰ ਵੀ ਉੱਥੇ ਮੌਜੂਦ ਸੀ ਤਾਂ ਫਿਰ ਕਿਉਂ ਨਹੀਂ ਰੋਕਿਆ ਗਿਆ। ਉਸ ਨੇ ਕਿਹਾ ਸਰਦਾਰ ਵਿਅਕਤੀ ਤਾਂ ਮੇਰੇ ਤੋਂ ਪਹਿਲਾਂ ਹੀ ਕਾਫ਼ੀ ਤਸਵੀਰਾਂ ਲੈ ਰਿਹਾ ਸੀ। ਸੇਵਾਦਾਰ ਵੀ ਪੱਖਪਾਤੀ ਹਨ, ਕਿਸੇ ਨੂੰ ਰੋਕਦੇ ਹਨ ਅਤੇ ਕਿਸੇ ਨੂੰ ਨਹੀਂ ਰੋਕਦੇ। ਉਸ ਨੇ ਕਿਹਾ ਜਦੋਂ ਮੈਂ ਫੋਟੋਆਂ ਖਿੱਚਵਾ ਰਹੀ ਸੀ ਤਾਂ ਉਸ ਮੌਕੇ 'ਤੇ ਖੜ੍ਹੇ ਸਾਰੇ ਸਿੱਖਾਂ ਨੂੰ ਕੋਈ ਠੇਸ ਨਹੀਂ ਪਹੁੰਚੀ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਮੈਂ ਕੁਝ ਗਲਤ ਕੀਤਾ ਹੈ। ਪਰ ਸੱਤ ਸਮੁੰਦਰੋਂ ਪਾਰ ਕਿਸੇ ਨੇ ਮਹਿਸੂਸ ਕੀਤਾ ਕਿ ਮੈਂ ਕੁਝ ਗਲਤ ਕੀਤਾ ਹੈ। ਮੇਰੀ ਫੋਟੋ ਨੈਗੇਟਿਵ ਤਰੀਕੇ ਨਾਲ ਵਾਇਰਲ ਹੋਈ ਸੀ। ਜਿਸ 'ਤੇ ਸ਼੍ਰੋਮਣੀ ਕਮੇਟੀ ਦਫ਼ਤਰ ਨੇ ਮੇਰੇ ਖ਼ਿਲਾਫ ਬੇਬੁਨਿਆਦ ਐੱਫ.ਆਈ.ਆਰ. ਦਰਜ ਕਵਰਾਈ। ਮੇਰਾ ਕੋਈ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ।

ਇਹ ਵੀ ਪੜ੍ਹੋ- ਯੋਗਾ ਕੁੜੀ ਵੱਲੋਂ FIR ਵਾਪਸ ਲੈਣ ਦੀ ਨਵੀਂ ਵੀਡੀਓ ’ਤੇ SGPC ਮੈਂਬਰ ਦਾ ਵੱਡਾ ਬਿਆਨ

ਹੁਣ ਸੀ. ਸੀ. ਟੀ. ਵੀ.  ਕੈਮਰੇ ਦੀ ਪੂਰੀ ਵੀਡੀਓ ਵਾਇਰਲ ਕਰੋ। ਇੱਥੇ ਕਿਤੇ ਵੀ ਕੋਈ ਨਿਯਮ ਨਹੀਂ ਲਿਖਿਆ ਹੋਇਆ ਹੈ। ਉੱਥੇ ਰੋਜ਼ਾਨਾ ਜਾਣ ਵਾਲੇ ਸਿੱਖਾਂ ਨੂੰ ਨਿਯਮਾਂ ਦਾ ਪਤਾ ਨਹੀਂ ਤਾਂ ਗੁਜਰਾਤ ਤੋਂ ਪਹਿਲੀ ਵਾਰ ਆਈ ਕੁੜੀ ਨੂੰ ਕਿਵੇਂ ਪਤਾ ਹੋਵੇਗਾ। ਉੱਥੇ ਮੈਨੂੰ ਕਿਸੇ ਨੇ ਨਹੀਂ ਰੋਕਿਆ। ਜੇਕਰ ਰੋਕਿਆ ਜਾਂਦਾ ਤਾਂ ਮੈਂ ਫੋਟੋ ਡਿਲੀਟ ਕਰ ਦਿੰਦੀ। ਮੇਰੇ ਖ਼ਿਲਾਫ਼ ਇਹ ਐੱਫ਼. ਆਈ. ਆਰ. ਦਰਜ ਕਰਨ ਦੀ ਕੀ ਲੋੜ ਸੀ? ਮੈਂ ਬਹੁਤ ਮਾਨਸਿਕ ਤਸੀਹੇ ਝੱਲੇ, ਉਸ ਦਾ ਕੀ? ਅਜੇ ਵੀ ਸਮਾਂ ਹੈ, ਐੱਫ਼. ਆਈ. ਆਰ ਵਾਪਸ ਲਓ, ਨਹੀਂ ਤਾਂ ਮੈਂ ਅਤੇ ਮੇਰੀ ਕਾਨੂੰਨੀ ਟੀਮ ਸੰਘਰਸ਼ ਕਰਨ ਲਈ ਤਿਆਰ ਹਾਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News