TV 'ਤੇ ਲਾਈਵ ਸ਼ੋਅ ਦੌਰਾਨ ਅਚਾਨਕ ਬੇਹੋਸ਼ ਹੋ ਕੇ ਡਿੱਗੀ ਐਂਕਰ, ਦੇਖੋ ਵੀਡੀਓ

Monday, Mar 20, 2023 - 02:54 AM (IST)

TV 'ਤੇ ਲਾਈਵ ਸ਼ੋਅ ਦੌਰਾਨ ਅਚਾਨਕ ਬੇਹੋਸ਼ ਹੋ ਕੇ ਡਿੱਗੀ ਐਂਕਰ, ਦੇਖੋ ਵੀਡੀਓ

ਇੰਟਰਨੈਸ਼ਨਲ ਡੈਸਕ : ਟੀਵੀ 'ਤੇ ਲਾਈਵ ਰਿਪੋਰਟਿੰਗ ਕਰਦੇ ਸਮੇਂ ਐਂਕਰ ਐਲੀਸਾ ਕਾਰਸਨ ਬੇਹੋਸ਼ ਹੋ ਗਈ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਐਂਕਰ ਐਲੀਸਾ ਸ਼ੇਵੋਰਟਜ਼ ਸ਼ਨੀਵਾਰ ਸਵੇਰੇ 7 ਵਜੇ ਮੌਸਮ ਦੀ ਜਾਣਕਾਰੀ ਦੇਣ ਦੀ ਤਿਆਰੀ ਕਰ ਰਹੀ ਸੀ ਕਿ ਅਚਾਨਕ ਬੇਹੋਸ਼ ਹੋ ਕੇ ਫਰਸ਼ 'ਤੇ ਡਿੱਗ ਜਾਂਦੀ ਹੈ। ਇਸ ਤੋਂ ਬਾਅਦ ਉਸ ਦੇ ਨਾਲ ਪ੍ਰੋਗਰਾਮ ਕਰ ਰਹੀ ਦੋਵੇਂ ਐਂਕਰ ਘਬਰਾ ਜਾਂਦੀਆਂ ਹਨ, ਜੋ ਉਨ੍ਹਾਂ ਦੇ ਚਿਹਰਿਆਂ 'ਤੇ ਸਾਫ਼ ਦਿਖਾਈ ਦਿੰਦੀ ਹੈ। ਘਟਨਾ ਤੋਂ ਬਾਅਦ ਉਹ ਬ੍ਰੇਕ ਲੈ ਲੈਂਦੀ ਹੈ।

ਇਹ ਵੀ ਪੜ੍ਹੋ : ਜਾਪਾਨ ਦੇ PM ਕਿਸ਼ਿਦਾ ਅੱਜ ਤੋਂ 2 ਦਿਨਾ ਭਾਰਤ ਦੌਰੇ 'ਤੇ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨਗੇ ਮੁਲਾਕਾਤ

ਲਾਈਵ ਦੌਰਾਨ ਐਂਕਰ ਦੇ ਡਿੱਗਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਐਲੀਸਾ ਕਾਰਸਨ ਅਮਰੀਕਾ 'ਚ ਨਿਊਜ਼ ਚੈਨਲ CBS 'ਚ ਆਪਣੇ ਸਹਿਯੋਗੀ ਐਂਕਰਾਂ ਨਾਲ ਗੱਲ ਕਰ ਰਹੀ ਹੁੰਦੀ ਹੈ। ਮੌਸਮ ਦੀ ਰਿਪੋਰਟ ਦੇਣ ਤੋਂ ਪਹਿਲਾਂ ਐਲੀਸਾ ਦੀਆਂ ਅੱਖਾਂ ਅਚਾਨਕ ਬੰਦ ਹੋਣ ਲੱਗਦੀਆਂ ਹਨ। ਉਹ ਇਹ ਸਮਝ ਪਾਉਂਦੀ ਕਿ ਉਸ ਨਾਲ ਕੀ ਹੋ ਰਿਹਾ ਹੈ, ਹੌਲੀ-ਹੌਲੀ ਆਪਣੇ ਸਰੀਰ ਦਾ ਸੰਤੁਲਨ ਗੁਆਉਣ ਲੱਗਦੀ ਹੈ ਤੇ ਅਚਾਨਕ ਉਸ ਦਾ ਸਿਰ ਸਟੂਡੀਓ 'ਚ ਰੱਖੇ ਬੈਂਚ ਨਾਲ ਟਕਰਾ ਜਾਂਦਾ ਹੈ ਤੇ ਉਹ ਹੇਠਾਂ ਡਿੱਗ ਜਾਂਦੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News