ਜੈਕਬ ਜੁਮਾ ਅਸਤੀਫਾ ਦੇਣ ਦੇ ਮੁੱਦੇ ''ਤੇ ਅੱਜ ਲੈਣਗੇ ਫੈਸਲਾ : ਏ.ਐੱਨ.ਸੀ.
Wednesday, Feb 14, 2018 - 03:17 AM (IST)

ਜੋਹਾਨਿਸਬਰਗ— ਦੱਖਣੀ ਅਫਰੀਕਾ 'ਚ ਅਫਰੀਕਨ ਨੈਸ਼ਨਲ ਕਾਂਗਰਸ ਦੇ ਜਨਰਲ ਸਕੱਤਰ ਏਸ ਮਾਗਾਸ਼ੂਲੇ ਰਾਸ਼ਟਰਪਤੀ ਜੈਕਬ ਜੁਮਾ ਵੱਲੋਂ ਪਾਰਟੀ ਦੇ ਫੈਸਲੇ ਨੂੰ ਅਦਾਲਤ 'ਚ ਚੁਣੌਤੀ ਦੇਣ ਦੀਆਂ ਖਬਰਾਂ ਨੂੰ ਬੇਬੁਨਿਆਦ ਦੱਸਿਆ। ਮਾਗਾਸ਼ੂਲੇ ਨੇ ਕਿਹਾ ਕਿ ਰਾਸ਼ਟਰਪਤੀ ਜੁਮਾ ਨੇ ਪਾਰਟੀ ਦੇ ਫੈਸਲੇ ਨੂੰ ਅਦਾਲਤ 'ਚ ਚੁਣੌਤੀ ਦੇਣ ਦੀ ਧਮਕੀ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਬੁੱਧਵਾਰ ਨੂੰ ਫੈਸਲਾ ਕਰਨਗੇ।
ਉਨ੍ਹਾਂ ਨੇ ਸਰਕਾਰੀ ਟੈਲੀਵੀਜ਼ਨ ਨਾਲ ਗੱਲਬਾਤ ਕਰਦੇ ਹੋਏ ਕਿਹਾ, 'ਰਾਸ਼ਟਰਪਤੀ ਜੈਕਬ ਜੁਮਾ ਨੇ ਏ.ਐੱਨ.ਸੀ. ਦੇ ਨੇਤਾ ਦੇ ਤੌਰ 'ਤੇ ਵਿਵਹਾਰ ਕੀਤਾ ਹੈ। ਉਨ੍ਹਾਂ ਨੇ ਕਦੇ ਸਾਨੂੰ ਅਦਾਲਤੀ ਕਾਰਵਾਈ ਦੀ ਧਮਕੀ ਨਹੀਂ ਦਿੱਤੀ ਹੈ। ਉਹ ਬੁੱਧਵਾਰ ਨੂੰ ਇਸ ਬਾਰੇ ਫੈਸਲਾ ਕਰਨਗੇ। ਜ਼ਿਕਰਯੋਗ ਹੈ ਕਿ ਸਥਾਨਕ ਮੀਡੀਆ 'ਚ ਖਬਰਾਂ ਚੱਲ ਰਹੀਆਂ ਸਨ ਕਿ ਰਾਸ਼ਟਪਤੀ ਜੁਮਾ ਨੇ ਪਾਰਟੀ ਦੇ ਫੈਸਲੇ ਨੂੰ ਅਦਾਲਤ 'ਚ ਚੁਣੌਤੀ ਦੇਣ ਦੀ ਧਮਕੀ ਦਿੱਤੀ ਹੈ। ਜੁਮਾ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰੇ ਹਨ ਤੇ ਇਸ ਦੇ ਕਾਰਨ ਏ.ਐੱਨ.ਸੀ. ਨੇ ਉਨ੍ਹਾਂ ਨੂੰ ਅਸਤੀਫਾ ਦੇਣ ਨੂੰ ਕਿਹਾ ਹੈ।