ਆਸਟ੍ਰੇਲੀਆਈ ਅੱਗ 'ਚ ਅਨਾਥ ਕੰਗਾਰੂ, ਕੋਆਲਾ ਨੂੰ ਮਿਲ ਰਿਹੈ ਪਿਆਰ, ਤਸਵੀਰਾਂ

01/11/2020 1:15:37 AM

ਸਿਡਨੀ - ਆਸਟ੍ਰੇਲੀਆ 'ਚ ਲੰਬੇ ਸਮੇਂ ਤੋਂ ਫੈਲੀ ਜੰਗਲ ਦੀ ਅੱਗ 'ਤੇ ਅਜੇ ਤੱਕ ਕਾਬੂ ਨਹੀਂ ਪਾਇਆ ਗਿਆ ਹੈ। ਹਜ਼ਾਰਾਂ ਸਵੈ-ਸੇਵਕਾਂ ਨੇ ਅੱਗ ਤੋਂ ਪ੍ਰਭਾਵਿਤ ਜਾਨਵਰਾਂ ਲਈ ਹੱਥੀ ਬੁਣੇ ਕੱਪੜੇ ਅਤੇ ਰਹਿਣ ਲਈ ਸ਼ੈਲਟਰ ਦੀ ਵਿਵਸਥਾ ਦਿੱਤੀ ਹੈ। ਝਾੜੀਆਂ 'ਚ ਲੱਗੀ ਅੱਗ ਕਾਰਨ ਹੁਣ ਤੱਕ 27 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 80 ਲੱਖ ਹੈਕਟੇਅਰ ਭੂਮੀ ਸੜ੍ਹ ਕੇ ਸੁਆਹ ਹੋ ਚੁੱਕੀ ਹੈ।

PunjabKesari

ਇਕ ਜੈਵ ਵਿਭਿੰਨਤਾ ਨੇ ਅੰਦਾਜ਼ਾ ਲਗਾਇਆ ਹੈ ਕਿ ਇਸ ਆਪਦਾ 'ਚ ਇਕ ਅਰਬ ਤੋਂ ਜ਼ਿਆਦਾ ਜੰਗਲੀ ਜਾਨਵਰਾਂ ਦੀ ਮੌਤ ਹੋ ਸਕਦੀ ਹੈ। ਕਈ ਜਾਨਵਰ ਅਨਾਥ ਹੋ ਗਏ ਹਨ ਅਤੇ ਆਪਣੇ ਕੁਦਰਤੀ ਆਵਾਸ ਦੇ ਬਿਨਾਂ ਰਹਿਣ ਲਈ ਮਜ਼ਬੂਰ ਹੋ ਗਏ ਹਨ। ਮਾਂ ਦੀ ਮੌਤ ਤੋਂ ਬਾਅਦ ਬੇਬੀ ਕੰਗਾਰੂ, ਕੋਆਲਾ ਅਤੇ ਚੱਮਗਾਦੜ ਦੇ ਬੱਚਿਆਂ ਨੂੰ ਵਧਣ ਲਈ ਪਾਓਚ ਦੀ ਜ਼ਰੂਰਤ ਹੁੰਦੀ ਹੈ। ਉਹ ਸਵੈ-ਸੇਵਕਾਂ ਤੋਂ ਮਿਲਣ ਵਾਲੇ ਉਤਪਾਦਾਂ 'ਤੇ ਨਿਰਭਰ ਹਨ।

PunjabKesari

ਫਲਾਇੰਗ ਫਾਕਸ ਨੂੰ ਠੀਕ ਹੋਣ ਲਈ ਪਾਓਚ ਦੀ ਜ਼ਰੂਰਤ ਹੁੰਦੀ ਹੈ ਜਦਕਿ ਕੋਆਲਾ ਨੂੰ ਆਪਣੇ ਸੜੇ ਹੋਏ ਪੈਰ ਨੂੰ ਠੀਕ ਕਰਨ ਲਈ ਮਿੱਟੀ ਦੀ ਜ਼ਰੂਰਤ ਹੁੰਦੀ ਹੈ। ਆਸਟ੍ਰੇਲੀਆ ਸਥਿਤ ਐਨੀਮਲ ਰੈਸਕਿਊ ਕ੍ਰਾਫਟ ਗਿਲਡ ਨੇ ਆਪਣੇ ਫੇਸਬੁੱਕ ਸਮੂਹ ਨੂੰ ਆਪਣੇ ਮੈਂਬਰਾਂ ਤੋਂ ਮਦਦ ਪਹੁੰਚਾਉਣ ਲਈ ਆਖਿਆ ਤਾਂ ਜੋਂ ਉਹ ਜਾਨਵਰਾਂ ਦੀਆਂ ਜ਼ਰੂਰਤਾਂ ਦੇ ਉਤਪਾਦਾਂ ਦੀ ਵਿਵਸਥਾ ਕਰ ਸਕਣ। ਉਨ੍ਹਾਂ ਦੇ ਯਤਨਾਂ ਕਾਰਨ ਯੂਰਪ, ਏਸ਼ੀਆ ਅਤੇ ਉੱਤਰੀ ਅਮਰੀਕਾ ਦੇ ਦਾਤਾਵਾਂ ਨੇ ਜਾਨਵਰਾਂ ਦੀ ਜ਼ਰੂਰਤ ਦੀਆਂ ਚੀਜ਼ਾਂ ਨੂੰ ਭੇਜਿਆ ਹੈ।

PunjabKesari

ਕੁਇੰਸਲੈਂਡ ਸਥਿਤ 'ਦਿ ਰੈਸਕਿਊ ਕਲੈਕਟਿਵ ਨੇ ਐਨੀਮਲ ਰੈਸਕਿਊ ਕ੍ਰਾਫਟਸ ਗਿਲਡ' ਦੇ ਨਾਲ ਮਿਲ ਕੇ ਬਚਾਅ ਦਲ ਨੂੰ ਦਾਨ ਦਿੱਤੀਆਂ ਗਈਆਂ ਚੀਜ਼ਾਂ ਨੂੰ ਪਸ਼ੂ ਬਚਾਅ ਵਰਕਰਾਂ ਨੂੰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸਿਰਫ ਕੰਗਾਰੂਆਂ ਨੂੰ ਹੀ ਨਹੀਂ, ਬੇਬੀ ਕੋਆਲਾ, ਚੱਮਗਾਦੜ ਆਦਿ ਨੂੰ ਵੀ ਵੱਡੇ ਹੋਣ ਲਈ ਇਕ ਥੈਲੀ ਦੀ ਜ਼ਰੂਰਤ ਹੁੰਦੀ ਹੈ ਪਰ ਉਨ੍ਹਾਂ ਦੀਆਂ ਮਾਂਵਾਂ ਦੀ ਮੌਤ ਹੋਣ ਤੋਂ ਬਾਅਦ ਹੁਣ ਉਨ੍ਹਾਂ ਕੋਲ ਵੱਧਣ ਲਈ ਥੈਲੀ ਨਹੀਂ ਹੈ।

PunjabKesari


Khushdeep Jassi

Content Editor

Related News