ਫਲਾਈਟ ''ਚ ਜਿਨਸੀ ਹਮਲਾ ਕਰਨ ਵਾਲੇ ਭਾਰਤੀ ਵਿਅਕਤੀ ਨੂੰ 15 ਮਹੀਨਿਆਂ ਦੀ ਸ਼ਜ਼ਾ

Sunday, Aug 04, 2024 - 01:23 PM (IST)

ਫਲਾਈਟ ''ਚ ਜਿਨਸੀ ਹਮਲਾ ਕਰਨ ਵਾਲੇ ਭਾਰਤੀ ਵਿਅਕਤੀ ਨੂੰ 15 ਮਹੀਨਿਆਂ ਦੀ ਸ਼ਜ਼ਾ

ਨਿਊਯਾਰਕ (ਰਾਜ ਗੋਗਨਾ)- ਅਦਾਲਤ ਵੱਲੋਂ ਇੱਕ ਭਾਰਤੀ ਵਿਅਕਤੀ, ਅਭਿਨਵ ਕੁਮਾਰ ਨੂੰ ਸਿਆਟਲ ਜਾਣ ਵਾਲੀ ਇੱਕ ਫਲਾਈਟ ਵਿੱਚ ਇੱਕ ਯਾਤਰੀ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ 15 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ। ਵਾਸ਼ਿੰਗਟਨ ਦੇ ਪੱਛਮੀ ਜ਼ਿਲ੍ਹੇ ਯੂ.ਐਸ ਅਟਾਰਨੀ ਦੇ ਦਫ਼ਤਰ ਨੇ ਮਈ ਵਿੱਚ ਤਿੰਨ ਦਿਨਾਂ ਦੀ ਸੁਣਵਾਈ ਤੋਂ ਬਾਅਦ ਉਸ ਵੱਲੋ ਅਪਮਾਨਜਨਕ ਜਿਨਸੀ ਸੰਪਰਕ ਲਈ ਦੋਸ਼ੀ ਠਹਿਰਾਇਆ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਰਾਸ਼ਟਰਪਤੀ ਚੋਣਾਂ : ਟਰੰਪ 4 ਸਤੰਬਰ ਨੂੰ ਕਮਲਾ ਹੈਰਿਸ ਨਾਲ ਬਹਿਸ ਲਈ ਸਹਿਮਤ

ਅਭਿਨਵ ਕੁਮਾਰ (39) ਨੂੰ 18 ਫਰਵਰੀ ਨੂੰ ਸਿਆਟਲ-ਟਕੋਮਾ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੁਬਈ ਤੋਂ ਸਿਆਟਲ ਜਾ ਰਹੀ ਅਮੀਰਾਤ ਦੀ ਉਡਾਣ ਦੌਰਾਨ ਸੁੱਤੀ ਪਈ ਇਕ ਨਾਬਾਲਗ ਦੀ ਛਾਤੀ ਨੂੰ ਘੁੱਟਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਯੂ.ਐਸ ਅਟਾਰਨੀ ਟੇਸਾ ਐੱਮ. ਗੋਰਮਨ ਨੇ ਦੱਸਿਆ ਕਿ ਵਾਸ਼ਿੰਗਟਨ ਦੇ ਪੱਛਮੀ ਜ਼ਿਲ੍ਹੇ ਵਿੱਚ ਹਵਾਈ ਜਹਾਜ਼ਾਂ 'ਤੇ ਜਿਨਸੀ ਹਮਲੇ ਵਧ ਰਹੇ ਹਨ ਅਤੇ ਅਪਰਾਧੀਆਂ ਲਈ ਗੰਭੀਰ ਨਤੀਜਿਆਂ 'ਤੇ ਜ਼ੋਰ ਦਿੰਦੇ ਹੋਏ, ਅਜਿਹੇ ਵਿਵਹਾਰ ਲਈ ਉਨ੍ਹਾਂ ਦੀ ਸਖਤ ਜ਼ੀਰੋ-ਸਹਿਣਸ਼ੀਲਤਾ ਦੀ ਨੀਤੀ ਹੈ। ਐਫ.ਬੀ.ਆਈ., ਪੋਰਟ ਆਫ਼ ਸੀਏਟਲ ਪੁਲਸ ਅਤੇ ਯੂ.ਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੀ ਮਦਦ ਨਾਲ ਇਸ ਕੇਸ ਦੀ ਜਾਂਚ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News