ਸਿੰਗਾਪੁਰ ''ਚ ਇਕ ਭਾਰਤੀ ਨੇ ਹਮਵਤਨ ਦਾ ਕੀਤਾ ਕਤਲ, ਹੋਵੇਗੀ ਸਜ਼ਾ

Sunday, Jan 02, 2022 - 03:45 PM (IST)

ਸਿੰਗਾਪੁਰ ''ਚ ਇਕ ਭਾਰਤੀ ਨੇ ਹਮਵਤਨ ਦਾ ਕੀਤਾ ਕਤਲ, ਹੋਵੇਗੀ ਸਜ਼ਾ

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿੱਚ ਇੱਕ ਭਾਰਤੀ ਨੂੰ ਆਪਣੇ ਹਮਵਤਨ ਦਾ ਕਿੱਲ ਲੱਗੀ ਲੱਕੜ ਦੇ ਤਖ਼ਤੇ ਨਾਲ ਮਾਰ ਕੇ ਕਤਲ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਐਤਵਾਰ ਨੂੰ ਮੀਡੀਆ 'ਚ ਇਸ ਸਬੰਧੀ ਖ਼ਬਰ ਆਈ। 26 ਸਾਲਾ ਪਨੀਰ ਵੇਟ੍ਰੀਵੇਲ 'ਤੇ ਦੋਸ਼ ਹੈ ਕਿ ਉਸ ਨੇ 31 ਦਸੰਬਰ ਨੂੰ ਦੇਰ ਰਾਤ 37 ਸਾਲਾ ਰਾਜੇਂਦਰਨ ਸ਼ਨਮੁਗਸੁੰਦਰਨ 'ਤੇ ਹਮਲਾ ਕੀਤਾ ਸੀ। ਕ੍ਰਿਮੀਨਲ ਮਾਨਸਨ ਕੋਰਟ ਦੀ ਵਿਸ਼ੇਸ਼ ਸੁਣਵਾਈ ਦੌਰਾਨ ਐਤਵਾਰ ਨੂੰ ਪਨੀਰ 'ਤੇ ਪ੍ਰਵਾਸੀ ਮਜ਼ਦੂਰਾਂ ਦੇ ਘਰ 'ਤੇ ਖਤਰਨਾਕ ਹਥਿਆਰ ਨਾਲ ਜਾਣਬੁੱਝ ਕੇ ਗੰਭੀਰ ਸੱਟ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਮਾਣ ਦੀ ਗੱਲ, ਲੰਡਨ 'ਚ ਭਾਰਤੀ ਮੂਲ ਦੇ ਅ੍ਰੰਮਿਤਪਾਲ ਸਿੰਘ ਨੂੰ OBE ਸਨਮਾਨ

ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਪਨੀਰ 'ਤੇ ਨਵੇਂ ਸਾਲ ਦੇ ਪਹਿਲੇ ਦਿਨ ਇਕ ਵਿਅਕਤੀ ਦਾ ਕਤਲ ਕਰਨ ਦਾ ਦੋਸ਼ ਹੈ। ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ ਤਾਂ ਪਨੀਰ ਨੂੰ ਉਮਰ ਕੈਦ ਅਤੇ ਬੈਂਤ ਦੀ ਸਜ਼ਾ ਹੋ ਸਕਦੀ ਹੈ ਜਾਂ ਉਸਨੂੰ 15 ਸਾਲ ਤੱਕ ਦੀ ਕੈਦ, ਬੈਂਤ ਦੀ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ। ਪੁਲਸ ਨੇ ਦੱਸਿਆ ਕਿ ਪਨੀਰ ਅਤੇ ਰੋਜ਼ੇਂਦਰਨ ਕਿਸੇ ਵਿਵਾਦ ਵਿੱਚ ਸ਼ਾਮਲ ਸਨ। ਦੇਰ ਰਾਤ ਕਰੀਬ 1.25 ਵਜੇ ਅਧਿਕਾਰੀਆਂ ਨੂੰ ਲੜਾਈ ਦੀ ਸੂਚਨਾ ਮਿਲੀ ਤਾਂ ਰਾਜੇਂਦਰਨ ਜ਼ਮੀਨ 'ਤੇ ਪਿਆ ਮਿਲਿਆ। ਉਸ ਦੇ ਸਿਰ 'ਤੇ ਸੱਟ ਲੱਗੀ ਸੀ। ਰਾਜੇਂਦਰਨ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ 'ਚ ਉਸ ਦੀ ਮੌਤ ਹੋ ਗਈ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਮਾਮਲਾ 7 ਜਨਵਰੀ ਨੂੰ ਮੁੜ ਅਦਾਲਤ ਵਿੱਚ ਸੁਣਵਾਈ ਲਈ ਆਉਣ ਦੀ ਉਮੀਦ ਹੈ।


author

Vandana

Content Editor

Related News