ਅਮਰੀਕੀ ਮੇਅਰ ਨੂੰ ਮਾਰਨ ਦੀ ਧਮਕੀ ਦੇਣ ਵਾਲੀ ਗੁਜਰਾਤੀ ਮੂਲ ਦੀ ਭਾਰਤੀ ਲੜਕੀ ਗ੍ਰਿਫ਼ਤਾਰ

Sunday, Apr 14, 2024 - 01:34 PM (IST)

ਅਮਰੀਕੀ ਮੇਅਰ ਨੂੰ ਮਾਰਨ ਦੀ ਧਮਕੀ ਦੇਣ ਵਾਲੀ ਗੁਜਰਾਤੀ ਮੂਲ ਦੀ ਭਾਰਤੀ ਲੜਕੀ ਗ੍ਰਿਫ਼ਤਾਰ

ਨਿਊਯਾਰਕ (ਰਾਜ  ਗੋਗਨਾ) - ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਹਿਣ ਵਾਲੀ ਮੂਲ ਰੂਪ ਵਿੱਚ ਭਾਰਤ ਦੇ ਗੁਜਰਾਤ ਨਾਲ ਪਿਛੋਕੜ ਰੱਖਣ ਵਾਲੀ ਇੱਕ ਲੜਕੀ ਰਿਧੀ ਪਟੇਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਰਿਧੀ ਪਟੇਲ ਨੂੰ ਕੈਲੀਫੋਰਨੀਆ ਦੇ ਬੇਕਰਸਫੀਲਡ ਦੇ ਮੇਅਰ ਸਮੇਤ ਇਜ਼ਰਾਈਲ ਦਾ ਵਿਰੋਧ ਕਰਨ ਅਤੇ ਫਲਸਤੀਨ ਦਾ ਸਮਰਥਨ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਅਮਰੀਕੀ ਮੀਡੀਆ ਦੀਆਂ  ਰਿਪੋਰਟਾਂ ਮੁਤਾਬਕ ਰਿਧੀ ਪਟੇਲ ਨੂੰ ਬੀਤੇਂ ਦਿਨ ਸ਼ੁੱਕਰਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਉਸ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਬੇਕਰਸਫੀਲਡ ਦੇ ਮੇਅਰ ਅਤੇ ਸਿਟੀ ਕੌਂਸਲ ਦੇ ਮੈਂਬਰਾਂ ਦੀ ਮੌਜੂਦਗੀ ਵਿੱਚ ਜੰਗਬੰਦੀ ਦਾ ਮਤਾ ਪਾਸ ਕਰਨ ਲਈ ਹੋਈ ਸੁਣਵਾਈ ਦੌਰਾਨ ਰਿਧੀ ਪਟੇਲ ਨੇ ਨਾ ਸਿਰਫ਼ ਫਲਸਤੀਨ ਦੀ ਵਕਾਲਤ ਕੀਤੀ, ਸਗੋਂ ਇਜ਼ਰਾਈਲ ਦਾ ਸਮਰਥਨ ਕਰਨ ਵਾਲਿਆਂ ਵਿਰੁੱਧ ਵੀ ਰੇੜਕਾ ਮਾਰਿਆ। ਕਿਸੇ ਨੂੰ ਫਿਲਸਤੀਨ ਜਾਂ ਉਸ ਦੇਸ਼ ਦੀ ਪਰਵਾਹ ਨਹੀਂ ਹੈ। ਜਿੱਥੇ ਲੋਕਾਂ 'ਤੇ ਜ਼ੁਲਮ ਹੋ ਰਹੇ ਹਨ।

ਤੁਹਾਡੇ ਵਿੱਚੋਂ ਕਿਸੇ ਨੂੰ ਕੋਈ ਪਰਵਾਹ ਨਹੀਂ ਕਿ ਇੱਥੇ ਲੋਕ ਕਿਵੇਂ ਸਤਾਏ ਜਾਂਦੇ ਹਨ। ਚੰਗਾ ਹੋਵੇਗਾ ਜੇ ਕੋਈ ਗਿਲੋਟੀਨ ਲਿਆ ਕੇ ਤੁਹਾਡਾ ਗਲਾ ਕੱਟ ਦੇਵੇ। ਰਿਧੀ ਦੇ ਵਿਵਾਦਿਤ ਇਸ ਬਿਆਨ ਦੇ ਲਈ ਕੁੱਲ 16 ਸਾਥੀਆਂ 'ਤੇ ਦੋਸ਼ ਆਇਦ ਕੀਤੇ ਗਏ ਹਨ। ਇਸ ਸਮੇਂ ਉਹ 2 ਮਿਲੀਅਨ ਡਾਲਰ ਦੇ ਬਾਂਡ ਦੇ ਨਾਲ ਜੇਲ੍ਹ ਦੇ ਵਿੱਚ ਹੈ।


author

Harinder Kaur

Content Editor

Related News