ਸ਼ੀ ਜਿਨਪਿੰਗ ਅਤੇ ਬਾਈਡੇਨ ਵਿਚਾਲੇ 15 ਨਵੰਬਰ ਨੂੰ ਹੋਵੇਗੀ ਅਹਿਮ ਬੈਠਕ

Tuesday, Nov 14, 2023 - 01:00 PM (IST)

ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦੀ ਮੇਜ਼ਬਾਨੀ ਹੇਠ ਕੈਲੀਫੋਰਨੀਆ ਦੇ ਸ਼ਹਿਰ ਸਾਨ ਫਰਾਂਸਿਸਕੋ ਸ਼ਹਿਰ ਵਿੱਚ 11 ਨਵੰਬਰ ਤੋਂ APEC( ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ)  ਸੰਮੇਲਨ ਸ਼ੁਰੂ ਹੋ ਗਿਆ ਹੈ, ਜੋ 17 ਨਵੰਬਰ ਤੱਕ ਚੱਲੇਗਾ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਬੁੱਧਵਾਰ 15 ਨਵੰਬਰ ਨੂੰ ਵਿਸ਼ੇਸ਼ ਮੁਲਾਕਾਤ ਹੋਵੇਗੀ। ਜੋ ਦੋਨਾਂ ਦੇਸ਼ਾਂ ਦੇ ਸਬੰਧਾਂ ਵਿੱਚ ਸੁਧਾਰ ਦਾ ਸੰਕੇਤ ਹੈ। 

ਇਕ ਸਾਲ ਪਹਿਲਾਂ ਇੰਡੋਨੇਸ਼ੀਆ 'ਚ ਦੋਹਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਵਿਚਾਲੇ ਬੈਠਕ ਹੋਈ ਸੀ ਅਤੇ ਇਨ੍ਹਾਂ ਦੋਹਾਂ ਨੇਤਾਵਾਂ ਵਿਚਾਲੇ ਫਿਰ ਤੋਂ ਬੈਠਕ ਹੋਵੇਗੀ। ਪਿਛਲੇ ਕਾਫੀ ਸਮੇਂ ਤੋਂ ਅਮਰੀਕਾ ਅਤੇ ਚੀਨ ਦੇ ਰਿਸ਼ਤੇ ਤਣਾਅਪੂਰਨ ਬਣੇ ਹੋਏ ਹਨ, ਇਸ ਲਈ ਦੋਹਾਂ ਨੇਤਾਵਾਂ ਦੀ ਮੁਲਾਕਾਤ 'ਤੇ ਦੁਨੀਆ ਦੀ ਨਜ਼ਰ ਹੋਵੇਗੀ। ਦੋਹਾਂ ਦੇਸ਼ਾਂ ਦੇ ਨੇਤਾਵਾਂ ਦੇ ਦੌਰੇ ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਸੁਧਾਰ ਦੇ ਸੰਕੇਤ ਵੀ ਮਿਲ ਰਹੇ ਹਨ। ਚੀਨ ਅਤੇ ਅਮਰੀਕਾ ਵਿਚਾਲੇ ਹੋਣ ਵਾਲੀ ਇਸ ਬੈਠਕ 'ਚ ਨਿੱਜੀ ਹਿੱਤਾਂ ਅਤੇ ਭੂ-ਰਾਜਨੀਤਿਕ ਮੁੱਦਿਆਂ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਨੂੰ ਛੱਡ ਅਮਰੀਕਾ ਬਣਿਆ ਪਹਿਲੀ ਪਸੰਦ, ਰਿਕਾਰਡ ਗਿਣਤੀ 'ਚ ਪੁੱਜੇ ਭਾਰਤੀ ਵਿਦਿਆਰਥੀ

ਹਾਲ ਹੀ ਵਿੱਚ ਅਮਰੀਕੀ ਵਣਜ ਵਿਭਾਗ ਦੇ ਉਦਯੋਗ ਅਤੇ ਸੁਰੱਖਿਆ ਬਿਊਰੋ (ਬੀਆਈਐਸ) ਨੇ ਇੱਕ ਅੰਤਰਿਮ ਨਿਯਮ ਜਾਰੀ ਕੀਤਾ, ਜਿਸ ਦਾ ਉਦੇਸ਼ ਅਡਵਾਂਸਡ ਕੰਪਿਊਟਿੰਗ, ਸੈਮੀਕੰਡਕਟਰ ਚਿਪਸ, ਸੁਪਰਕੰਪਿਊਟਿੰਗ ਅਤੇ ਸੈਮੀਕੰਡਕਟਰ ਸਮਰੱਥਾਵਾਂ ਵਰਗੀਆਂ ਸੰਵੇਦਨਸ਼ੀਲ ਤਕਨਾਲੋਜੀਆਂ ਦੇ ਚੀਨ ਨੂੰ ਨਿਰਯਾਤ 'ਤੇ ਪਾਬੰਦੀ ਲਗਾਉਣਾ ਹੈ। ਦਿ ਗਾਰਡੀਅਨ ਦੀ ਰਿਪੋਰਟ ਮੁਤਾਬਕ ਇਹ ਨਿਯਮ 16 ਨਵੰਬਰ ਤੋਂ ਲਾਗੂ ਹੋਣ ਜਾ ਰਹੇ ਹਨ। ਇਸ ਮਾਮਲੇ 'ਤੇ ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਗੱਲਬਾਤ ਵੀ ਹੋ ਸਕਦੀ ਹੈ। ਅਮਰੀਕਾ ਨੇ ਹਾਲ ਹੀ ਵਿਚ ਸੈਮੀਕੰਡਕਟਰ ਚਿਪਸ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਚੀਨ ਨੂੰ ਇਕ ਹੋਰ ਝਟਕਾ ਦਿੱਤਾ ਹੈ। ਸੰਯੁਕਤ ਰਾਜ ਅਮਰੀਕਾ ਨੇ ਚੀਨ ਨੂੰ ਬੈਕਟੀਰੀਆ ਲਈ ਇੱਕ ਪ੍ਰਮੁੱਖ ਖਣਿਜ, ਗ੍ਰੈਫਾਈਟ ਦੇ ਨਿਰਯਾਤ 'ਤੇ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਹ ਖਣਿਜ ਫੋਨ ਤੋਂ ਲੈ ਕੇ ਇਲੈਕਟ੍ਰਿਕ ਵਾਹਨਾਂ ਤੱਕ ਹਰ ਚੀਜ਼ ਨੂੰ ਪਾਵਰ ਦੇਣ ਵਿੱਚ ਉਪਯੋਗੀ ਹੈ। ਇਹ ਪਾਬੰਦੀ 1 ਦਸੰਬਰ-2023 ਤੋਂ ਲਾਗੂ ਹੋਵੇਗੀ। ਬਾਈਡੇਨ ਅਤੇ ਜਿਨਪਿੰਗ ਦੀ ਮੀਟਿੰਗ ਵਿਚਾਲੇ ਇਜ਼ਰਾਈਲ-ਫਲਸਤੀਨ ਯੁੱਧ 'ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


Vandana

Content Editor

Related News