ਸਿੱਖਸ ਆਫ਼ ਅਮੈਰਿਕਾ ਅਤੇ ਸਿੱਖਸ ਆਫ਼ ਯੂ.ਐੱਸ.ਏ ਦੇ ਅਹੁਦੇਦਾਰਾਂ ਦੀ ਹੋਈ ਅਹਿਮ ਇਕੱਤਰਤਾ

Friday, Sep 29, 2023 - 03:12 PM (IST)

ਸਿੱਖਸ ਆਫ਼ ਅਮੈਰਿਕਾ ਅਤੇ ਸਿੱਖਸ ਆਫ਼ ਯੂ.ਐੱਸ.ਏ ਦੇ ਅਹੁਦੇਦਾਰਾਂ ਦੀ ਹੋਈ ਅਹਿਮ ਇਕੱਤਰਤਾ

ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕੀ ਪੰਜਾਬੀਆਂ ਖਾਸਕਰ ਸਿੱਖਾਂ ਲਈ ਅੱਜ ਦਾ ਦਿਨ ਬਹੁਤ ਹੀ ਅਹਿਮ ਰਿਹਾ, ਜਦੋ ਇੱਥੋਂ ਦੀਆਂ ਦੋ ਵੱਡੀਆਂ ਸਮਾਜ ਸੇਵੀ ਸੰਸਥਾਵਾਂ ਜਿੰਨਾਂ ਵਿੱਚ ਸਿੱਖਸ ਆਫ਼ ਅਮੈਰਿਕਾ ਅਤੇ ਸਿੱਖਸ ਆਫ ਯੂ.ਐੱਸ.ਏ ਦੇ ਅਹੁਦੇਦਾਰਾਂ ਵਲੋਂ ਇਕ ਸਾਂਝੀ ਇੱਕਤਰਤਾ ਕਰ ਕੇ ਕਈ ਅਹਿਮ ਫ਼ੈਸਲੇ ਲਏ ਗਏ। ਸਿੱਖਸ ਆਫ ਅਮੈਰਿਕਾ ਚੇਅਰਮੈਨ ਸ: ਜਸਦੀਪ ਸਿੰਘ ਜੱਸੀ ਅਤੇ ਵਾਈਸ ਪ੍ਰੈਜ਼ੀਡੈਂਟ ਬਲਜਿੰਦਰ ਸਿੰਘ ਸ਼ੰਮੀ ਸ਼ਾਮਿਲ ਹੋਏ। ਜਦਕਿ ਪ੍ਰਧਾਨ ਕਮਲਜੀਤ ਸਿੰਘ ਸੋਨੀ ਨੇ ਫੋਨ ’ਤੇ ਹਾਜ਼ਰੀ ਲਗਵਾਈ। 

PunjabKesari

ਸਿੱਖਸ ਆਫ ਯੂ.ਐੱਸ.ਏ ਵਲੋਂ ਪ੍ਰਧਾਨ ਦਿਲਜੀਤ ਸਿੰਘ ਬੱਬੀ, ਚੇਅਰਮੈਨ ਪਰਵਿੰਦਰ ਸਿੰਘ ਹੈਪੀ ਅਤੇ ਸਿੱਖਸ ਐਸੋਸੀਏਸ਼ਨ ਆਫ ਬਾਲਟੀਮੋਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸੰਨੀ ਸ਼ਾਮਿਲ ਹੋਏ। ਦੋਵਾਂ ਸੰਸਥਾਵਾਂ ਦੇ ਆਗੂਆਂ ਨੇ ਸਾਂਝੇ ਮੰਚ ਤੋਂ ਪੰਜਾਬ ਸਮੇਤ ਦੁਨੀਆ ਭਰ ਵਿੱਚ ਲੋੜਵੰਦਾਂ ਸਹਾਇਤਾ ਕਰਨ ਅਤੇ ਸਿੱਖੀ ਦਾ ਪ੍ਰਚਾਰ ਕਰਨ ਦਾ ਅਹਿਦ ਕੀਤਾ ਗਿਆ। ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਅਸੀਂ ਸਿੱਖਸ ਆਫ਼ ਅਮੈਰਿਕਾ ਵਲੋਂ ਸਿੱਖਸ ਆਫ ਯੂ.ਐੱਸ.ਏ ਦੇ ਨਾਲ ਮਿਲ ਕੇ ਸੇਵਾ ਕਾਰਜ ਕਰਨ ਵਿੱਚ ਬਹੁਤ ਖੁਸ਼ੀ ਮਹਿਸੂਸ ਕਰਾਂਗੇ।  

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ ਨਾਗਰਿਕਾਂ ਨੂੰ ਭਾਰਤ ਦਾ ਇਕ ਹੋਰ ਵੱਡਾ ਝਟਕਾ, ਬੰਦ ਕੀਤੀ ਇਹ ਸਹੂਲਤ

ਵਾਈਸ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ਦੋਵਾਂ ਸੰਸਥਾਵਾਂ ਦੇ ਸਾਂਝੇ ਮੰਚ ’ਤੇ ਆਉਣ ਨਾਲ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਸਭ ਨੂੰ ਆਸ ਹੈ ਕਿ ਸੇਵਾ ਕਾਰਜਾਂ ਅਤੇ ਸਿੱਖੀ ਦੇ ਪ੍ਰਚਾਰ ਵਿਚ ਵੱਡਾ ਉਭਾਰ ਆਵੇਗਾ। ਦੂਜੇ ਪਾਸੇ ਸਿੱਖਸ ਆਫ ਯੂ.ਐੱਸ.ਏ ਦੇ ਪ੍ਰਧਾਨ ਦਲਜੀਤ ਸਿੰਘ ਬੱਬੀ ਨੇ ਕਿਹਾ ਦੋਵਾਂ ਸੰਸਥਾਵਾਂ ਦੇ ਸਾਂਝੇ ਮੰਚ ’ਤੇ ਆਉਣ ਨਾਲ ਲੋੜਵੰਦਾਂ ਤੱਕ ਵਧ ਤੋਂ ਵੱਧ ਮਦਦ ਪਹੁੰਚਾਉਣ ਦਾ ਟੀਚਾ ਹਾਸਲ ਕੀਤਾ ਜਾ ਸਕੇਗਾ। ਚੇਅਰਮੈਨ ਪਰਵਿੰਦਰ ਸਿੰਘ ਹੈਪੀ ਨੇ ਕਿਹਾ ਕਿ ਉਹ ਦੋਵਾਂ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਟੀਮ ਮੈਂਬਰਾਂ ਨੂੰ ਵਧਾਈ ਦਿੰਦੇ ਹਨ ਕਿਉਂਕਿ ਅੱਜ ਦਾ ਦਿਨ ਬਹੁਤ ਹੀ ਖੁਸ਼ੀਆਂ ਵਾਲਾ ਹੈ ਕਿਉਂਕਿ ਆਪਸੀ ਸਹਿਯੋਗ ਨਾਲ ਸੇਵਾ ਦਾ ਦਾਇਰਾ ਹੋਰ ਵੀ ਵੱਡਾ ਹੋਵੇਗਾ। ਇਸ ਮੌਕੇ ਦੋਵਾਂ ਪਾਸਿਆਂ ਤੋਂ 35 ਤੋਂ ਵੱਧ ਟੀਮ ਦੇ ਮੈਂਬਰ ਸ਼ਾਮਿਲ ਹੋਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News