ਲੰਡਨ ਵਿਖੇ ਪ੍ਰਦਰਸ਼ਨੀ ਦਾ ਆਯੋਜਨ, ਲੱਗੇਗੀ ਭਾਰਤੀ ਕਰਮਚਾਰੀ ਦੀ ਤਸਵੀਰ

Wednesday, Jan 03, 2024 - 01:53 PM (IST)

ਲੰਡਨ ਵਿਖੇ ਪ੍ਰਦਰਸ਼ਨੀ ਦਾ ਆਯੋਜਨ, ਲੱਗੇਗੀ ਭਾਰਤੀ ਕਰਮਚਾਰੀ ਦੀ ਤਸਵੀਰ

ਲੰਡਨ (ਭਾਸ਼ਾ): ਅਬਦੁੱਲਾ ਨਾਮ ਦੇ ਇਕ ਭਾਰਤੀ ਦਾ ਪੋਰਟਰੇਟ ਲੰਡਨ ਵਿਖੇ ਮਾਰਚ ਵਿਚ ਆਯੋਜਿਤ ਹੋਣ ਵਾਲੀ ਇਕ ਨਵੀਂ ਪ੍ਰਦਰਸ਼ਨੀ ਵਿਚ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ ਪੋਰਟਰੇਟ ਬ੍ਰਿਟੇਨ ਦੇ ਮਹਿਲਾਂ ਵਿਚ ਅਤੀਤ ਵਿਚ ਪਰਦੇ ਪਿੱਛੇ ਕੰਮ ਕਰਨ ਵਾਲੇ ਸ਼ਾਹੀ ਕਰਮਚਾਰੀਆਂ ਦੀਆਂ ਅਣਗਿਣਤ ਕਹਾਣੀਆਂ ਦੀ ਲੜੀ ਦਾ ਹਿੱਸਾ ਹੋਵੇਗਾ। 

'ਅਨਟੋਲਡ ਲਾਈਵਜ਼: ਏ ਪੈਲੇਸ ਐਟ ਵਰਕ' ਸਿਰਲੇਖ ਵਾਲੀ ਪ੍ਰਦਰਸ਼ਨੀ ਕੇਨਸਿੰਗਟਨ ਪੈਲੇਸ ਵਿਖੇ ਲਗਾਈ ਜਾਵੇਗੀ ਅਤੇ ਸਦੀਆਂ ਤੋਂ ਬ੍ਰਿਟੇਨ ਦੇ ਸ਼ਾਹੀ ਮਹਿਲ ਦੇ ਕੰਮਕਾਜ ਦੀ ਨਿਗਰਾਨੀ ਕਰਨ ਵਾਲੇ ਸਟਾਫ ਅਤੇ ਸੇਵਕਾਂ ਦੀਆਂ ਕਹਾਣੀਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਅਬਦੁੱਲਾ ਨੂੰ ਸ਼ਾਹੀ ਬਾਘਾਂ ਦੀ ਦੇਖਭਾਲ ਲਈ ਰੱਖਿਆ ਗਿਆ ਸੀ। ਪ੍ਰਦਰਸ਼ਨੀ ਵਿੱਚ ਉਸਦੀ ਇੱਕ ਤਸਵੀਰ ਵੀ ਸ਼ਾਮਲ ਕੀਤੀ ਜਾਵੇਗੀ ਅਤੇ 18ਵੀਂ ਸਦੀ ਵਿੱਚ ਕੰਮ ਕਰ ਰਹੇ ਗੈਰ ਗੋਰੇ ਅਤੇ ਦੱਖਣੀ ਏਸ਼ੀਆਈ ਸ਼ਾਹੀ ਸੇਵਕਾਂ ਦੀ ਮੌਜੂਦਗੀ ਨੂੰ ਉਜਾਗਰ ਕਰੇਗੀ। 

ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਬਿੱਲੀਆਂ ਨੇ ਬਦਲਿਆ 5000 ਕੈਦੀਆਂ ਦਾ ਵਿਵਹਾਰ 

ਹਿਸਟੋਰਿਕ ਰਾਇਲ ਪੈਲੇਸ 'ਤੇ ਕੰਮ ਕਰਦੇ ਸੇਬੇਸਟਿਅਨ ਐਡਵਰਡਸ ਨੇ ਕਿਹਾ,"ਸਦੀਆਂ ਤੋਂ ਪੈਲੇਸਾਂ ਦੀ ਸਾਂਭ-ਸੰਭਾਲ ਪਰਦੇ ਦੇ ਪਿੱਛੇ ਬਹੁਤ ਸਾਰੇ ਲੋਕਾਂ ਦੁਆਰਾ ਕੀਤੀ ਜਾਂਦੀ ਹੈ। ਉਨ੍ਹਾਂ ਦਾ ਕੰਮ ਮਹੱਤਵਪੂਰਨ ਰਿਹਾ ਹੈ, ਪਰ ਉਨ੍ਹਾਂ ਦੀਆਂ ਕਹਾਣੀਆਂ ਅਣਕਹੀਆਂ ਹਨ। ਸਾਡੀ ਨਵੀਂ ਪ੍ਰਦਰਸ਼ਨੀ ਜ਼ਰੀਏ ਅਸੀਂ ਪਿਛਲੇ ਸਮੇਂ ਦੇ ਇਹਨਾਂ ਵਿੱਚੋਂ ਕੁਝ ਲੋਕਾਂ ਬਾਰੇ ਜਾਣਕਾਰੀ ਨੂੰ ਉਜਾਗਰ ਕਰਨ ਦੀ ਉਮੀਦ ਕਰਦੇ ਹਾਂ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News