ਫਲੋਰਿਡਾ ''ਚ ਸਾਬਕਾ ਸੈਨਿਕ ਨੇ ਕੀਤੀ ਗੋਲੀਬਾਰੀ, 4 ਲੋਕਾਂ ਦੀ ਹੋਈ ਮੌਤ
Tuesday, Sep 07, 2021 - 03:14 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਫਲੋਰਿਡਾ ਦੀ ਪੋਲਕ ਕਾਉਂਟੀ ਵਿੱਚ ਐਤਵਾਰ ਸਵੇਰੇ ਇੱਕ ਸਾਬਕਾ ਮਰੀਨ ਸ਼ਾਰਪਸ਼ੂਟਰ ਨੇ ਖਾਸ ਸੂਟ ਨਾਲ ਲੈਸ ਹੋ ਕੇ ਇੱਕ ਆਟੋਮੈਟਿਕ ਹਥਿਆਰ ਨਾਲ ਗੋਲੀਬਾਰੀ ਕੀਤੀ, ਜਿਸ ਨਾਲ ਇੱਕ ਤਿੰਨ ਮਹੀਨਿਆਂ ਦੇ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ 11 ਸਾਲਾ ਲੜਕੀ ਜ਼ਖਮੀ ਹੋਈ। ਪੋਲਕ ਕਾਉਂਟੀ ਦੇ ਸ਼ੈਰਿਫ ਗ੍ਰੈਡੀ ਜੁਡ ਅਨੁਸਾਰ ਗੋਲੀ ਚਲਾਉਣ ਵਾਲੇ ਦੀ ਪਛਾਣ 33 ਸਾਲਾ ਬ੍ਰਾਇਨ ਰਿਲੇ ਵਜੋਂ ਹੋਈ ਹੈ।
ਇਹ ਵੀ ਪੜ੍ਹੋ - ਬ੍ਰਿਟੇਨ ਨੇ ਜੋ ਲੋਮਾਸ ਨੂੰ ਨਵੇਂ ਰਾਸ਼ਟਰਮੰਡਲ ਦੂਤ ਦੇ ਰੂਪ ਵਜੋਂ ਕੀਤਾ ਨਾਮਜ਼ਦ
ਜੁਡ ਅਨੁਸਾਰ ਰਿਲੇ, ਜਿਸਦਾ ਪੀੜਤਾਂ ਨਾਲ ਕੋਈ ਸਬੰਧ ਨਹੀਂ ਸੀ, ਨੇ ਆਤਮ ਸਮਰਪਣ ਕਰਨ ਤੋਂ ਪਹਿਲਾਂ ਪੁਲਸ ਨਾਲ ਗੋਲੀਬਾਰੀ ਕੀਤੀ ਅਤੇ ਬਾਅਦ ਵਿੱਚ ਹਸਪਤਾਲ ਵਿੱਚ ਵੀ ਇਲਾਜ ਦੌਰਾਨ ਪੁਲਸ ਅਧਿਕਾਰੀ ਦੀ ਬੰਦੂਕ ਖੋਹਣ ਦੀ ਕੋਸ਼ਿਸ਼ ਕੀਤੀ। ਇਰਾਕ ਅਤੇ ਅਫਗਾਨਿਸਤਾਨ ਵਿੱਚ ਅਮਰੀਕੀ ਸੈਨਿਕ ਵਜੋਂ ਸੇਵਾਵਾਂ ਦੇਣ ਵਾਲਾ ਰਿਲੇ ਇੱਕ ਬਾਡੀ ਅਤੇ ਸਕਿਊਰਟੀ ਗਾਰਡ ਵਜੋਂ ਕੰਮ ਕਰ ਰਿਹਾ ਸੀ ਅਤੇ ਇਹ ਵਿਅਕਤੀ ਮਾਨਸਿਕ ਸਮੱਸਿਆਵਾਂ ਦਾ ਵੀ ਸਾਹਮਣਾ ਕਰ ਰਿਹਾ ਸੀ। ਪੁਲਸ ਅਨੁਸਾਰ ਲਗਭਗ ਇੱਕ ਹਫ਼ਤਾ ਪਹਿਲਾਂ ਉਸਦੀ ਮਾਨਸਿਕ ਸਿਹਤ ਵਿਗੜ ਗਈ ਸੀ ਅਤੇ ਉਸਨੇ ਆਪਣੀ ਪ੍ਰੇਮਿਕਾ ਨੂੰ ਕਿਹਾ ਸੀ ਕਿ ਉਸਨੇ ਰੱਬ ਨਾਲ ਬੋਲਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ - ਫਰਿਜ਼ਨੋ ਪੁਲਸ ਦੀ ਹਿਰਾਸਤ 'ਚ ਮਰਨ ਵਾਲੇ ਵਿਅਕਤੀ ਦਾ ਨਾਮ ਜਾਰੀ
ਇਸ ਮਾਮਲੇ ਵਿੱਚ ਪਹਿਲਾਂ ਇਹ ਵਿਅਕਤੀ ਗੋਲੀਬਾਰੀ ਵਾਲੇ ਘਰ 'ਚ ਸ਼ਨੀਵਾਰ ਰਾਤ ਨੂੰ ਦਾਖਲ ਹੋਇਆ ਸੀ ਅਤੇ ਬੇਤੁਕੀ ਬਿਆਨਬਾਜ਼ੀ ਕੀਤੀ ਸੀ ਪਰ ਪੁਲਸ ਦੁਆਰਾ ਦਖਲ ਦੇਣ 'ਤੇ ਉਹ ਚਲਾ ਗਿਆ ਸੀ ਪਰ ਉਹ ਐਤਵਾਰ ਸਵੇਰੇ ਵਾਪਸ ਆਇਆ ਅਤੇ ਗੋਲੀਬਾਰੀ ਕਰਕੇ 40 ਸਾਲਾਂ ਵਿਅਕਤੀ, ਇੱਕ 33 ਸਾਲਾ ਮਾਂ ਅਤੇ ਉਸਦੇ ਬੱਚੇ ਨੂੰ ਮਾਰ ਦਿੱਤਾ। ਇਸਦੇ ਇਲਾਵਾ ਰਿਲੇ ਨੇ ਅਗਲੇ ਘਰ ਵਿੱਚ ਵੀ ਇੱਕ 62 ਸਾਲਾਂ ਮਹਿਲਾ ਨੂੰ ਮਾਰ ਦਿੱਤਾ। ਪੁਲਸ ਦੁਆਰਾ ਇਸ ਗੋਲੀਬਾਰੀ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।