ਮਹਾਰਾਣੀ ਨੇ ਆਪਣੇ ਪੁੱਤਰ ਨੂੰ ਅਗਲਾ ਕਾਮਨਵੈਲਥ ਪ੍ਰਮੁੱਖ ਬਣਾਉਣ ਦੀ ਕੀਤੀ ਅਪੀਲ
Friday, Apr 20, 2018 - 01:41 AM (IST)

ਲੰਡਨ — ਮਹਾਰਾਣੀ ਐਲੀਜ਼ਾਬੇਥ-2 ਨੇ ਕਾਮਨਵੈਲਥ ਨੇਤਾਵਾਂ ਤੋਂ ਆਪਣੇ ਪੁੱਤਰ ਚਾਰਲਸ ਨੂੰ ਇਸ ਸੰਗਠਨ ਦਾ ਅਗਲਾ ਪ੍ਰਮੁੱਖ ਨਿਯੁਕਤ ਕਰਨ ਦੀ ਵੀਰਵਾਰ ਨੂੰ ਅਪੀਲ ਕੀਤੀ। ਮਹਾਰਾਣੀ ਨੇ ਇਸ ਅਪੀਲ ਦੇ ਨਾਲ ਬ੍ਰਿਟੇਨ ਦੇ ਸਾਬਕਾ ਉਪ-ਨਿਵੇਸ਼ਾਂ ਦੇ 53 ਮੈਂਬਰੀ ਸੰਗਠਨ ਲਈ ਉਤਰਾਧਿਕਾਰੀ ਦੀ ਯੋਜਨਾ 'ਚ ਪਹਿਲੀ ਵਾਰ ਸਿੱਧੀ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ।
ਕਾਮਨਵੈਲਥ ਪ੍ਰਮੁੱਖ ਅਤੇ 91 ਸਾਲਾਂ ਮਹਾਰਾਣੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਦਿਲ ਦੀ ਤੰਮਨਾ ਹੈ ਕਿ ਪ੍ਰਿੰਸ ਚਾਰਲਸ ਇਕ ਦਿਨ ਉਨ੍ਹਾਂ ਦੀ ਥਾਂ ਲੈਣ। ਉਨ੍ਹਾਂ ਨੇ ਇਥੇ 2 ਦਿਨਾਂ ਕਾਮਨਵੈਲਥ ਦੇਸ਼ਾਂ ਦੇ ਪ੍ਰਮੁੱਖਾਂ ਦੀ ਬੈਠਕ (ਚੋਗਮ) ਦਾ ਉਦਘਾਟਨ ਕਰਦੇ ਹੋਏ ਕਿਹਾ। ਜ਼ਿਕਰਯੋਗ ਹੈ ਕਿ ਕਾਮਨਵੈਲਥ ਪ੍ਰਮੁੱਖ ਦਾ ਅਹੁਦਾ ਖਾਨਦਾਨੀ ਨਹੀਂ ਹੈ। 10 ਡਾਊਨਿੰਗ ਸਟ੍ਰੀਟ ਦੇ ਹਵਾਲੇ ਤੋਂ ਦੱਸਿਆ ਕਿ ਬਰਕਿੰਘਮ ਪੈਲੇਸ 'ਚ ਇਕੱਠੇ ਹੋਏ 53 ਨੇਤਾ ਉਤਰਾਧਿਕਾਰੀ 'ਤੇ ਸ਼ੁੱਕਰਵਾਰ ਨੂੰ ਫੈਸਲਾ ਕਰਨਗੇ।