ਖ਼ੁਸ਼ਖ਼ਬਰੀ : 21 ਸਤੰਬਰ ਤੋਂ ਅੰਮ੍ਰਿਤਸਰ ਤੋਂ ਇਸ ਦੇਸ਼ ਲਈ ਸ਼ੁਰੂ ਹੋਵੇਗੀ ਸਿੱਧੀ ਉਡਾਣ
Sunday, Sep 13, 2020 - 02:22 PM (IST)

ਮਿਲਾਨ, (ਸਾਬੀ ਚੀਨੀਆ)- ਸ੍ਰੀ ਗੁਰੂ ਰਾਮ ਦਾਸ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਅੰਮ੍ਰਿਤਸਰ ਤੋਂ ਇਟਲੀ ਦੀ ਰਾਜਧਾਨੀ ਰੋਮ ਲਈ ਸਿੱਧੀ ਉਡਾਣ 21 ਸਤੰਬਰ ਨੂੰ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ "ਤਾਜ ਮਹੱਲ ਟ੍ਰੈਵਲਜ਼, ਦੇ ਚੈਅਰਮੈਨ ਸ੍ਰੀ ਆਰ. ਕੇ. ਸੈਣੀ , ਸ੍ਰੀ ਗੁਰਵਿੰਦਰ ਕੁਮਾਰ ਅਤੇ ਵਿੱਕੀ ਸੈਣੀ ਨੇ ਦੱਸਿਆ ਕਿ ਇਤਿਹਾਸ ਵਿਚ ਪਹਿਲੀ ਵਾਰੀ ਹੋਵੇਗਾ ਜਦੋਂ ਕੋਈ ਫਲਾਈਟ ਅੰਮ੍ਰਿਤਸਰ ਤੋਂ ਸਿੱਧੀ ਰੋਮ ਜਾਵੇਗੀ ਅਤੇ ਇਹੀ ਫਲਾਈਟ ਵਾਪਸ 22 ਸਤੰਬਰ ਨੂੰ ਅੰਮ੍ਰਿਤਸਰ ਆਵੇਗੀ।
ਇਸ ਫਲਾਈਟ ਦੇ ਚੱਲਣ ਨਾਲ ਈਸਾਈ ਧਰਮ (ਵੈਟੀਕਰਨ ਸਿਟੀ) ਅਤੇ ਸਿੱਖ ਧਰਮ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੇ (ਹਰਿਮੰਦਰ ਸਾਹਿਬ ) ਦਾ ਸਫਰ ਸਿਰਫ 8 ਘੰਟਿਆਂ ਵਿਚ ਤੈਅ ਕੀਤਾ ਜਾ ਸਕੇਗਾ। ਇਸ ਨਾਲ ਯੂਰਪ ਤੋਂ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸੈਲਾਨੀਆਂ ਨੂੰ ਬਹੁਤ ਸੌਖ ਹੋਵੇਗੀ ।