ਕ੍ਰਿਪਟੋ ਕਰੰਸੀ ਦਾ 2000 ਕਰੋੜ ਦਾ ਘਪਲਾ ਕਰਨ ਵਾਲਾ ਅਮਿਤ ਭਾਰਦਵਾਜ ਗ੍ਰਿਫਤਾਰ

Thursday, Apr 05, 2018 - 02:34 PM (IST)

ਨਵੀਂ ਦਿੱਲੀ — ਕ੍ਰਿਪਟੋ ਕਰੰਸੀ ਨੂੰ ਲੈ ਕੇ ਭਾਰਤ ਵਿਚ ਇਕ ਨਵਾਂ ਧੋਖਾਧੜੀ ਦਾ ਤਰੀਕਾ ਲੱਭਿਆ ਹੈ। ਇਸ ਕਰੰਸੀ ਨੂੰ ਠੀਕ ਬਿਟਕਵਾਇਨ ਦੀ ਤਰ੍ਹਾਂ ਦੱਸ ਕੇ ਬਾਜ਼ਾਰ ਵਿਚ ਵੇਚਿਆ ਜਾ ਰਿਹਾ ਹੈ। ਇਹ ਫਰਜ਼ੀ ਖੇਡ ਦੇਸ਼ ਦੀਆਂ ਕਈ ਕੰਪਨੀਆਂ ਖੇਡ ਰਹੀਆਂ ਹਨ। ਇਸ ਧੋਖਾਧੜੀ ਦੇ ਸ਼ਿਕਾਰ ਸਭ ਤੋਂ ਜ਼ਿਆਦਾ ਦਿੱਲੀ ਵਿਚ ਮਿਲੇ ਹਨ। ਹੁਣ ਇਸ ਧੋਖਾਧੜੀ ਦੀ ਖੇਡ ਨੂੰ ਕਾਬੂ ਕਰਨ ਲਈ ਪੁਲਸ ਨੇ ਪਹਿਲੀ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਗੇਨਬਿਟਕਵਾਇਨ ਵੈੱਬਸਾਈਟ(Gain Bitcoin) ਦੇ ਸੰਸਥਾਪਕ ਅਮਿਤ ਭਾਰਦਵਾਜ ਨੂੰ ਥਾਈਲੈਂਡ ਤੋਂ ਗ੍ਰਿਫਤਾਰ ਕਰਕੇ ਦੇਰ ਰਾਤ ਭਾਰਤ ਲਿਆਉਂਦਾ ਹੈ। 2 ਹਜ਼ਾਰ ਕਰੋੜ ਰੁਪਏ ਦੇ ਕ੍ਰਿਪਟੋ ਘਪਲੇ ਵਿਚ ਅਮਿਤ ਨੂੰ ਬੈਂਕਾਂਕ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਹਾਰਟ ਅਟੈਕ ਦਾ ਬਹਾਨਾ ਬਣਾ ਕੇ ਦੁਬਈ ਤੋਂ ਬੈਂਕਾਂਕ 30 ਮਾਰਚ ਨੂੰ ਭੱਜ ਗਿਆ ਸੀ। ਅਮਿਤ ਦੀ ਕੰਪਨੀ ਨੇ ਨਿਵੇਸ਼ਕਾਂ ਨੂੰ 2 ਹਜ਼ਾਰ ਕਰੋੜ ਦਾ ਚੂਨਾ ਲਗਾਇਆ ਹੈ। ਜਨਵਰੀ 2018 ਤੋਂ ਪੁਲਸ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। 
ਅਮਿਤ ਭਾਰਦਵਾਜ ਦੇ ਆਈ.ਐੱਸ.ਆਈ. ਨਾਲ ਵੀ ਲਿੰਕ ਦੱਸੇ ਜਾ ਰਹੇ ਹਨ। ਭਾਰਦਵਾਜ ਨੇ ਖੁਦ ਆਪਣਾ ਪਾਸਪੋਰਟ ਸੈਂਟਰਲ ਅਫਰੀਕਨ ਰੀਪਬਲੀਕਨ ਤੋਂ ਲਿਆ ਸੀ। ਖਬਰ ਹੈ ਕਿ ਆਈ.ਐੱਸ.ਆਈ. ਭਾਰਤੀ ਅਰਥਵਿਵਸਥਾ ਨੂੰ ਕ੍ਰਿਪਟੋ ਕਰੰਸੀ ਦੇ ਜ਼ਰੀਏ ਚੂਨਾ ਲਗਾ ਕੇ ਭਾਰੀ ਨੁਕਸਾਨ ਪਹੁੰਚਾਉਣਾ ਚਾਹੁੰਦੀ ਹੈ। ਭਾਰਦਵਾਜ ਨੇ ਮੁੰਬਈ, ਪੂਣੇ, ਨੰਦੇੜ, ਕੋਲ੍ਹਾਪੁਰ ਅਤੇ ਮਹਾਰਾਸ਼ਟਰ ਦੇ ਕਈ ਸ਼ਹਿਰਾਂ ਵਿਚ ਲੋਕਾਂ ਦਾ ਧਨ ਬਰਬਾਦ ਕੀਤਾ ਹੈ। ਉਸਦੇ ਖਿਲਾਫ ਜਨਵਰੀ ਵਿਚ ਲੁੱਕਆਊਟ ਨੋਟਿਸ ਜਾਰੀ ਹੋਇਆ ਸੀ। 
ਮਹਾਰਾਸ਼ਟਰ ਸਰਕਾਰ ਨੇ ਇਸ ਮਾਮਲੇ ਵਿਚ ਈ.ਡੀ. ਦੀ ਜਾਂਚ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਕੰਪਨੀ ਦੇ ਡਾਇਰੈਕਟਰਾਂ ਨੇ ਦੋਸ਼ ਲਗਾਇਆ ਹੈ ਕਿ ਉਸਨੇ ਨਿਵੇਸ਼ਕਾਂ ਦੇ ਪੈਸੇ ਆਪਣੇ ਖਾਤੇ ਵਿਚ ਪਾ ਲਏ। ਜ਼ਿਕਰਯੋਗ ਹੈ ਕਿ ਭਾਰਤ ਵਿਚ ਕਈ ਕੰਪਨੀਆਂ ਕਰੋੜਾਂ ਦਾ ਚੂਨਾ ਲਗਾ ਕੇ ਬੜੇ ਅਰਾਮ ਨਾਲ ਭਾਰਤ ਅਤੇ ਵਿਦੇਸ਼ਾਂ ਵਿਚ ਆਪਣਾ ਕਾਰੋਬਾਰ ਕਰ ਰਹੇ ਹਨ। ਇਸ ਕੰਮ ਵਿਚ ਦੋਸ਼ੀਆਂ ਨੂੰ ਵੱਡਾ ਸਾਥ ਸੱਤਾਧਾਰੀ ਪਾਰਟੀ ਦਾ ਮਿਲਦਾ ਰਹਿੰਦਾ ਹੈ ਜਿਸ ਕਾਰਨ ਪੁਲਸ ਐਕਸ਼ਨ ਲੈਣ ਦੇ ਅਸਮਰੱਥ ਹੋ ਜਾਂਦੀ ਹੈ। ਇਹ ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਇਕ ਖੇਡ ਕਰੋੜਾਂ, ਅਰਬਾਂ ਵਿਚ ਚਲਦੀ ਰਹਿੰਦੀ ਹੈ ਅਤੇ ਦੇਸ਼ ਦੇ ਸਿੱਧੇ ਸਾਦੇ ਲੋਕ ਆਪਣਾ ਪੈਸਾ ਡਬਲ ਕਰਨ ਜਾਂ ਚਾਰ ਗੁਣਾ ਕਰਨ ਦੇ ਚੱਕਰ ਵਿਚ ਗੁਆ ਲੈਂਦੇ ਹਨ। ਇਸੇ ਤਰ੍ਹਾਂ ਦੀ ਇਕ ਕੰਪਨੀ ਦਿੱਲੀ ਐੱਨ.ਸੀ.ਆਰ. ਵਿਚ 500 ਕਰੋੜ ਦਾ ਫਰਾਡ ਕਰਕੇ ਮੌਜੂਦ ਬੈਠੀ ਹੈ। ਪ੍ਰਸ਼ਾਸਨ ਉਸਦੇ ਭੱਜ ਜਾਣ ਦਾ ਇੰਤਜ਼ਾਰ ਹੈ।


Related News