ਜੰਗ ਵਿਚਾਲੇ ਅਮਰੀਕਾ ਦੇ ਸਟੇਟ ਡਾਇਰੈਕਟਰ ਨੇ ਛੱਡਿਆ ਅਹੁਦਾ, ਕਿਹਾ- 'ਗਲਤੀਆਂ 'ਚ ਨਹੀਂ ਦੇ ਸਕਦਾ ਸਾਥ'

Thursday, Oct 19, 2023 - 01:26 PM (IST)

ਜੰਗ ਵਿਚਾਲੇ ਅਮਰੀਕਾ ਦੇ ਸਟੇਟ ਡਾਇਰੈਕਟਰ ਨੇ ਛੱਡਿਆ ਅਹੁਦਾ, ਕਿਹਾ- 'ਗਲਤੀਆਂ 'ਚ ਨਹੀਂ ਦੇ ਸਕਦਾ ਸਾਥ'

ਇੰਟਰਨੈਸ਼ਨਲ ਡੈਸਕ : ਹਮਾਸ ਤੇ ਇਜ਼ਰਾਇਲ ਵਿਚਾਲੇ ਚੱਲ ਰਹੀ ਜੰਗ ਦੌਰਾਨ ਅਮਰੀਕਾ ਪੂਰੀ ਤਰ੍ਹਾਂ ਇਜ਼ਰਾਇਲ ਦਾ ਸਾਥ ਦੇ ਰਿਹਾ ਹੈ। ਅਮਰੀਕਾ ਵੱਲੋਂ ਵੀ ਕਈ ਵਾਰ ਕਿਹਾ ਜਾ ਚੁੱਕਾ ਹੈ ਕਿ ਉਹ ਇਜ਼ਰਾਇਲ ਦਾ ਹੱਥ ਕਦੇ ਨਹੀਂ ਛੱਡੇਗਾ। ਇਸ ਗੱਲ ਨੂੰ ਸਾਬਿਤ ਕਰਨ ਅਤੇ ਵਾਅਦੇ ਨੂੰ ਨਿਭਾਉਣ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਬੀਤੇ ਦਿਨ ਇਜ਼ਰਾਇਲ ਪੁੱਜੇ। ਪਰ ਅਮਰੀਕਾ ਰਾਜ ਵਿਭਾਗ ਦੇ ਨਿਰਦੇਸ਼ਕ ਜੋਸ਼ ਪਾਲ ਨੇ ਇਜ਼ਰਾਇਲ ਦਾ ਸਮਰਥਨ ਕਰਨ ਕਾਰਨ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। 

ਇਹ ਵੀ ਪੜ੍ਹੋ :  ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਖ਼ਿਲਾਫ਼ ਵੱਡਾ ਦਾਅ ਖੇਡਣ ਲਈ ਮੈਦਾਨ 'ਚ ਉੱਤਰੀ 'ਆਪ'

ਜੋਸ਼ ਪਾਲ ਪਹਿਲਾਂ ਵਿਦੇਸ਼ ਵਿਭਾਗ ਦੇ ਸੈਨਾ ਮਾਮਲਿਆਂ ਦੇ ਨਿਰਦੇਸ਼ਕ ਸਨ, ਉਨ੍ਹਾਂ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ। ਉਸ ਨੇ ਸ਼ੱਕ ਜਤਾਇਆ ਕਿ ਅਮਰੀਕਾ ਆਪਣੀਆਂ ਪਿਛਲੀਆਂ ਗਲਤੀਆਂ ਦੁਹਰਾਉਣ ਦੀ ਕਗਾਰ 'ਤੇ ਹੈ। ਉਸ ਨੇ ਕਿਹਾ, 'ਮੈਨੂੰ ਡਰ ਹੈ ਕਿ ਕਿਤੇ ਅਮਰੀਕਾ ਆਪਣੀਆਂ ਪਿਛਲੇ ਸਮੇਂ ਦੌਰਾਨ ਕੀਤੀਆਂ ਗਲਤੀਆਂ ਨਾ ਦੁਹਰਾਵੇ ਇਸ ਲਈ ਮੈਂ ਇਸ ਦਾ ਹਿੱਸਾ ਬਣਨ ਤੋਂ ਪਿੱਛੇ ਹਟਦਾ ਹਾਂ।' ਦੱਸ ਦੇਈਏ ਕਿ ਇਸ ਸਮੇਂ ਅਮਰੀਕਾ ਇਜ਼ਰਾਇਲ ਨੂੰ ਹਰ ਸਾਲ 3.8 ਬਿਲੀਅਨ ਡਾਲਰ ਤੋਂ ਵੀ ਵੱਧ ਦੀ ਸੈਨਿਕ ਸਹਾਇਤਾ ਦਿੰਦਾ ਹੈ। 

ਇਹ ਵੀ ਪੜ੍ਹੋ :  ਅੰਮ੍ਰਿਤਪਾਲ ਸਿੰਘ ਦਾ ਫ਼ੌਜੀ ਸਨਮਾਨਾਂ ਨਾਲ ਸਸਕਾਰ ਨਾ ਕੀਤੇ ਜਾਣ 'ਤੇ ਫ਼ੌਜ ਦਾ ਵੱਡਾ ਬਿਆਨ

ਜੋਸ਼ ਨੇ ਹਥਿਆਰ ਅਤੇ ਗੋਲਾ ਬਾਰੂਦ ਇਜ਼ਰਾਇਲ ਨੂੰ ਲਗਾਤਾਰ ਭੇਜੇ ਜਾਣ ਕਾਰਨ ਪ੍ਰਸ਼ਾਸਨ ਦੇ ਵਿਰੋਧ 'ਚ ਅਸਤੀਫਾ ਦਿੱਤਾ ਹੈ ਕਿਉਂਕਿ ਇਜ਼ਰਾਇਲ ਹਮਾਸ ਨਾਲ ਜੰਗ ਦੌਰਾਨ ਗਾਜ਼ਾ ਦੀ ਘੇਰਾਬੰਦੀ ਕਰ ਰਿਹਾ ਹੈ ਤੇ ਹੋ ਸਕਦਾ ਹੈ ਕਿ ਉਸ 'ਤੇ ਕਬਜ਼ਾ ਵੀ ਕਰ ਲਵੇ। ਇਸ ਕਾਰਨ ਇਹ ਸਥਿਤੀ ਇਜ਼ਰਾਇਲ ਅਤੇ ਫਿਲਿਸਤੀਨ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਚਿੰਤਾ ਤੇ ਦੁੱਖ ਦਾ ਕਾਰਨ ਬਣੇਗਾ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਦਿੱਤਾ ਵੱਡਾ ਤੋਹਫ਼ਾ, ਨੋਟੀਫਿਕੇਸ਼ਨ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

Anuradha

Content Editor

Related News