ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਬ੍ਰਿਟੇਨ ''ਚ ਮਾਹਿਰਾਂ ਨੇ ਇਨ੍ਹਾਂ ਗੱਲਾ ''ਤੇ ਦਿੱਤਾ ਜ਼ੋਰ

Tuesday, Oct 19, 2021 - 07:10 PM (IST)

ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਬ੍ਰਿਟੇਨ ''ਚ ਮਾਹਿਰਾਂ ਨੇ ਇਨ੍ਹਾਂ ਗੱਲਾ ''ਤੇ ਦਿੱਤਾ ਜ਼ੋਰ

ਲੰਡਨ-ਬ੍ਰਿਟੇਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦਰਮਿਆਨ ਕਈ ਵਿਗਿਆਨੀਆਂ ਨੇ ਬ੍ਰਿਟਿਸ਼ ਸਰਕਾਰ ਤੋਂ ਫਿਰ ਤੋਂ ਪਾਬੰਦੀਆਂ ਨੂੰ ਲਾਗੂ ਕਰਨ ਅਤੇ ਟੀਕਾਕਰਨ 'ਚ ਤੇਜ਼ੀ ਲਿਆਉਣ 'ਤੇ ਜ਼ੋਰ ਦਿੱਤਾ। ਬ੍ਰਿਟੇਨ 'ਚ ਇਨਫੈਕਸ਼ਨ ਦੇ ਮਾਮਲੇ ਯੂਰਪ 'ਚ ਸਭ ਤੋਂ ਜ਼ਿਆਦਾ ਹੈ। ਪਿਛਲੇ ਹਫਤੇ ਇਨਫੈਕਸ਼ਨ ਦੇ ਔਸਤ 43,000 ਨਵੇਂ ਮਾਮਲੇ ਆਏ ਜੋ ਇਕ ਹਫ਼ਤੇ ਪਹਿਲੇ ਦੇ ਮਾਮਲਿਆਂ ਦੀ ਤੁਲਨਾ 'ਚ 15 ਫੀਸਦੀ ਜ਼ਿਆਦਾ ਸਨ।

ਇਹ ਵੀ ਪੜ੍ਹੋ : ਸਾਬਕਾ ਰਾਸ਼ਟਰਪਤੀ ਕਲਿੰਟਨ ਨੂੰ ਹਸਪਤਾਲ 'ਚੋਂ ਮਿਲੀ ਛੁੱਟੀ

ਪਿਛਲੇ ਹਫਤੇ ਦਫਤਰ ਫਾਰ ਨੈਸ਼ਨਲ ਸਟੈਟਿਸਟਿਕਸ ਦੇ ਅਨੁਮਾਨ ਮੁਤਾਬਕ ਇੰਗਲੈਂਡ 'ਚ 60 ਲੋਕਾਂ 'ਚੋਂ ਇਕ ਵਿਅਕਤੀ ਇਨਫੈਕਟਿਡ ਹੈ। ਜੁਲਾਈ 'ਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਅਗਵਾਈ ਵਾਲੀ ਸਰਕਾਰ ਨੇ ਸਾਰੀਆਂ ਪਾਬੰਦੀਆਂ ਹਟਾ ਲਈਆਂ ਸਨ। ਇਸ 'ਚ ਮਾਸਕ ਲਾਉਣਾ, ਘਰਾਂ ਦੇ ਅੰਦਰ ਰਹਿਣਾ ਅਤੇ ਸਮਾਜਿਕ ਦੂਰੀ ਦਾ ਪਾਲਨ ਕਰਨ ਵਰਗੇ ਨਿਯਮਾਂ 'ਚ ਛੋਟ ਵੀ ਸ਼ਾਮਲ ਸੀ।

ਇਹ ਵੀ ਪੜ੍ਹੋ : ਏਅਰਲੈਕਸਿਸ ਨੂੰ ਰੋਜ਼ਾਨਾ 30 ਤੋਂ 40 ਉਡਾਣਾਂ ਦੇ ਸੰਚਾਲਨ ਦੀ ਉਮੀਦ

ਨਾਈਟ ਕਲੱਬਾਂ ਅਤੇ ਭੀੜ-ਭਾੜ ਵਾਲੀਆਂ ਹੋਰ ਥਾਵਾਂ ਨੂੰ ਵੀ ਪੂਰੀ ਸਮਰੱਥਾ ਨਾਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਅਤੇ ਲੋਕਾਂ ਨੂੰ ਘਰੋਂ ਕੰਮ ਕਰਨ ਦੀ ਸਲਾਹ ਨਹੀਂ ਦਿੱਤੀ ਜਾ ਰਹੀ ਸੀ। ਕੁਝ ਲੋਕਾਂ ਨੇ ਖ਼ਦਸ਼ਾ ਜਤਾਇਆ ਸੀ ਕਿ ਪਾਬੰਦੀਆਂ ਹਟਣ ਨਾਲ ਇਨਫੈਕਸ਼ਨ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋਵੇਗਾ। ਹਾਲਾਂਕਿ ਅਜਿਹਾ ਤਾਂ ਨਹੀਂ ਹੋਇਆ ਪਰ ਇਨਫੈਕਸ਼ਨ ਦੇ ਮਾਮਲੇ ਜ਼ਿਆਦਾਤਰ ਬਣੇ ਰਹੇ ਅਤੇ ਹਾਲ 'ਚ ਇਸ 'ਚ ਵਾਧਾ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕੁਲਗਾਮ 'ਚ ਗੈਰ-ਕਸ਼ਮੀਰ ਮਜ਼ਦੂਰਾਂ ਨੂੰ ਅੱਤਵਾਦੀਆਂ ਨੇ ਮਾਰੀਆਂ ਗੋਲੀਆਂ, 2 ਦੀ ਮੌਤ ਤੇ 1 ਜ਼ਖਮੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News