ਅਮਰੀਕਾ ਦੀ ਇਸ ਟਰੈਕ ਐਥਲੀਟ ਨੇ ਟੋਕੀਓ ਉਲੰਪਿਕ ''ਚ ਜਿੱਤੇ 11 ਤਮਗੇ

Sunday, Aug 08, 2021 - 11:43 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਜਪਾਨ ਦੇ ਸ਼ਹਿਰ ਟੋਕੀਓ 'ਚ ਉਲੰਪਿਕ ਖੇਡਾਂ ਵਿਚ ਇਕ ਅਮਰੀਕੀ ਮਹਿਲਾ ਟਰੈਕ ਐਥਲੀਟ ਨੇ 11 ਤਮਗੇ ਜਿੱਤੇ ਹਨ। ਐਲਿਸਨ ਫੇਲਿਕਸ ਨਾਮ ਦੀ ਇਹ ਐਥਲੀਟ ਹੁਣ ਸਭ ਤੋਂ ਵੱਧ ਤਮਗੇ ਜਿੱਤਣ ਵਾਲੀ ਅਮਰੀਕੀ ਐਥਲੀਟ ਬਣ ਗਈ ਹੈ। ਉਸਨੇ ਸ਼ਨੀਵਾਰ ਨੂੰ ਆਪਣਾ 11 ਵਾਂ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਅਮਰੀਕਾ ਵਿੱਚ ਕਾਰਲ ਲੇਵਿਸ ਨੇ ਯੂ. ਐੱਸ. ਟਰੈਕ ਐਥਲੀਟ ਦੇ ਰੂਪ ਵਿੱਚ ਜਿਆਦਾ ਤਮਗੇ ਜਿੱਤਣ ਦਾ ਇਹ ਖਿਤਾਬ ਹਾਸਲ ਕੀਤਾ ਸੀ। ਫੇਲਿਕਸ ਦੇ 11 ਤਮਗਿਆਂ ਵਿੱਚੋਂ ਸੱਤ ਸੋਨ, ਤਿੰਨ ਚਾਂਦੀ ਤੇ ਇੱਕ ਕਾਂਸੀ ਦਾ ਤਮਗਾ ਹੈ। 35 ਸਾਲ ਦੀ ਉਮਰ 'ਚ ਫੇਲਿਕਸ ਟਰੈਕ ਐਂਡ ਫੀਲਡ ਸੋਨ ਤਮਗਾ ਜਿੱਤਣ ਵਾਲੀ ਸਭ ਤੋਂ ਵਧ ਉਮਰ ਦੀ ਅਮਰੀਕੀ ਮਹਿਲਾ ਵੀ ਹੈ।

ਇਹ ਖ਼ਬਰ ਪੜ੍ਹੋ- Tokyo Olympic: ਘੋੜੇ ਨੂੰ ਮਾਰਨ ਦੇ ਦੋਸ਼ 'ਚ ਜਰਮਨ ਕੋਚ ਮੁਅੱਤਲ


ਫੇਲਿਕਸ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ, ਦੂਜੇ ਦੇਸ਼ਾਂ ਦੀਆਂ ਟੀਮਾਂ, ਐਥਲੀਟਾਂ ਨਾਲੋਂ ਕਈ ਸੈਕੰਡ ਪਹਿਲਾਂ ਆਪਣੀ ਟੀਮ ਲਈ ਜਿੱਤ ਪ੍ਰਾਪਤ ਕੀਤੀ। ਟੋਕੀਓ ਖੇਡਾਂ ਨੇ ਫੇਲਿਕਸ ਨੂੰ ਇਕ ਮਾਂ ਵਜੋਂ ਵੀ ਦਰਸਾਇਆ ਹੈ। ਉਸਨੇ ਜੂਨ 'ਚ ਯੂ. ਐੱਸ ਟਰੈਕ ਅਤੇ ਫੀਲਡ ਓਲੰਪਿਕ ਟਰਾਇਲਾਂ ਵਿੱਚ ਪ੍ਰਦਰਸ਼ਨ ਦੇ ਬਾਅਦ ਆਪਣੀ ਧੀ ਕੈਮਰੀ ਗ੍ਰੇਸ, ਅਤੇ ਸਾਥੀ ਓਲੰਪੀਅਨ ਕਵੇਨੇਰਾ ਹੇਅਸ ਤੇ ਉਸਦੇ ਬੇਟੇ ਡੇਮੇਟ੍ਰੀਅਸ ਦੇ ਨਾਲ ਆਪਣੇ ਖੁਸ਼ੀ ਦੇ ਪਲ ਸਾਂਝੇ ਕੀਤੇ। ਇਹ ਮਹਿਲਾ ਐਥਲੀਟ ਉਹਨਾਂ ਲੋਕਾਂ ਲਈ ਇਕ ਜਵਾਬ ਹੈ ਜੋ ਔਰਤਾਂ ਨੂੰ ਕਮਜ਼ੋਰ ਸਮਝਦੇ ਹਨ ਅਤੇ ਉਹਨਾਂ ਮਹਿਲਾਵਾਂ ਲਈ ਇਕ ਪ੍ਰੇਰਨਾ ਹੈ ਜੋ ਆਪਣੀ ਜ਼ਿੰਦਗੀ ਵਿਚ ਕੋਈ ਮੁਕਾਮ ਹਾਸਲ ਕਰਨਾ ਚਾਹੁੰਦੀਆਂ ਹਨ।

ਇਹ ਖ਼ਬਰ ਪੜ੍ਹੋ- ਆਸਾਮ ਤੋਂ ਮਿਜ਼ੋਰਮ ਗਏ 9 ਟਰੱਕਾਂ ’ਤੇ ਭੀੜ ਵਲੋਂ ਹਮਲਾ, ਡਰਾਈਵਰਾਂ ਨੂੰ ਕੁੱਟਿਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News