ਚੀਨ ਨੂੰ ਝਟਕਾ, ਭਾਰਤ ਤੋਂ ਬਾਅਦ ਹੁਣ ਅਮਰੀਕੀ ਸੂਬੇ ਨੇ 'TikTok' 'ਤੇ ਲਗਾਈ ਪਾਬੰਦੀ
Thursday, Aug 17, 2023 - 12:26 PM (IST)
ਨਿਊਯਾਰਕ (ਰਾਜ ਗੋਗਨਾ)— ਅਮਰੀਕਾ ਦੀ ਨਿਊਯਾਰਕ ਸਿਟੀ ਵਿੱਚ ਟਿਕਟਾਕ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਪਹਿਲੇ ਭਾਰਤ ਨੇ ਸੰਨ 2020 ਵਿੱਚ 'ਚ ਟਿਕਟਾਕ (TikTok) 'ਤੇ ਪਾਬੰਦੀ ਲਗਾ ਕੇ ਚੀਨੀ ਐਪ ਕੰਪਨੀ ਨੂੰ ਇਕ ਵੱਡਾ ਝਟਕਾ ਦਿੱਤਾ ਸੀ। ਪਰ ਹੁਣ ਇਸ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਭਾਰਤ ਵਿੱਚ ਪਾਬੰਦੀ ਤੋਂ ਬਾਅਦ ਹੁਣ ਨਿਊਯਾਰਕ ਸਿਟੀ ਨੇ ਵੀ ਇਸ ਐਪ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦਾ ਕਾਰਨ ਸੁਰੱਖਿਆ ਦੱਸਿਆ ਜਾ ਰਿਹਾ ਹੈ।
ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਦੇ ਬੁਲਾਰੇ ਜੋਨਾਹ ਐਲਨ ਨੇ ਕਿਹਾ ਕਿ ਸ਼ਹਿਰ ਦੀ ਸਾਈਬਰ ਕਮਾਂਡ ਨੇ ਦੱਸਿਆ ਕਿ ਐਪ ਨੇ ਸ਼ਹਿਰ ਦੇ ਤਕਨੀਕੀ ਨੈੱਟਵਰਕ ਲਈ ਭਾਰੀ ਸੁਰੱਖਿਆ ਖਤਰਾ ਪੈਦਾ ਕੀਤਾ ਹੈ। ਅਤੇ ਸਾਰੀਆਂ ਏਜੰਸੀਆਂ ਨੂੰ 30 ਦਿਨਾਂ ਦੇ ਅੰਦਰ-ਅੰਦਰ ਇਸ ਨੂੰ ਹਟਾਉਣ ਲਈ ਕਿਹਾ ਗਿਆ ਹੈ। ਨਾਲ ਹੀ ਕਰਮਚਾਰੀ ਸਰਕਾਰੀ ਡਿਵਾਈਸਾਂ ਅਤੇ ਨੈੱਟਵਰਕ 'ਤੇ ਇਸ ਦੀ ਵਰਤੋਂ ਨਹੀਂ ਕਰ ਸਕਣਗੇ। ਦੱਸਣਯੋਗ ਹੈ ਕਿ ਅਮਰੀਕਾ ਵਿੱਚ ਟਿੱਕਟਾਕ ਦਾ 150 ਮਿਲੀਅਨ ਤੋਂ ਵੀ ਵੱਧ ਯੂਜ਼ਰਬੇਸ ਹੈ ਅਤੇ ਇਹ ਐਪ ਚੀਨੀ ਤਕਨੀਕੀ ਕੰਪਨੀ ਬਾਈਟਡਾਂਸ ਦੀ ਮਲਕੀਅਤ ਹੈ। ਸੁਰੱਖਿਆ ਕਾਰਨਾਂ ਕਰਕੇ ਇਸ ਐਪ ਨੂੰ ਕਈ ਥਾਵਾਂ 'ਤੇ ਪਾਬੰਦੀ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਟਿਕਟਾਕ ਨੇ ਕਿਹਾ ਹੈ ਕਿ ਉਹ ਅਮਰੀਕੀ ਉਪਭੋਗਤਾਵਾਂ ਦਾ ਡੇਟਾ ਚੀਨੀ ਸਰਕਾਰ ਨਾਲ ਸਾਂਝਾ ਨਹੀਂ ਕਰਦਾ ਹੈ।
ਟਿਕਟਾਕ 'ਤੇ ਪਾਬੰਦੀ ਲਗਾਉਣ ਲਈ ਬਿੱਲ ਪਾਸ
ਅਪ੍ਰੈਲ ਦੇ ਸ਼ੁਰੂ ਵਿੱਚ ਮੋਂਟਾਨਾ ਦੇ ਸੰਸਦ ਮੈਂਬਰ ਨੇ ਪ੍ਰਸਿੱਧ ਛੋਟੀ ਵੀਡੀਓ ਐਪ ਟਿਕਟਾਕ ਦੇ ਸੰਚਾਲਨ 'ਤੇ ਪਾਬੰਦੀ ਲਗਾਉਣ ਵਾਲਾ ਇੱਕ ਬਿੱਲ ਵੀ ਪਾਸ ਕੀਤਾ ਸੀ। ਹਾਲਾਂਕਿ ਟਿਕਟਾਕ ਨੇ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇੰਨਾ ਹੀ ਨਹੀਂ ਐਫਬੀਆਈ ਡਾਇਰੈਕਟਰ ਕ੍ਰਿਸਟੋਫਰ ਰੇਅ ਸਮੇਤ ਅਮਰੀਕੀ ਸੁਰੱਖਿਆ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਟਿੱਕਟਾਕ ਤੋਂ ਖ਼ਤਰਾ ਪੈਦਾ ਹੋ ਸਕਦਾ ਹੈ। ਜਦਕਿ ਭਾਰਤ 'ਵਿੱਚ ਸੰਨ 2020 ਤੋਂ ਟਿਕਟਾਕ 'ਤੇ ਪਾਬੰਦੀ ਹੈ। ਜਦੋਂ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਸੀ। ਲੰਘੀ ਜੂਨ 2020 ਵਿੱਚ ਭਾਰਤ ਸਰਕਾਰ ਨੇ ਟਿਕਟਾਕ ਅਤੇ ਹੈਲੋ ਸਮੇਤ 59 ਦੇ ਕਰੀਬ ਚੀਨੀ ਐਪਸ 'ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਕੰਪਨੀ ਨੇ ਕੁਝ ਸਮੇਂ ਲਈ ਪਾਬੰਦੀ ਹਟਾਏ ਜਾਣ ਦਾ ਇੰਤਜ਼ਾਰ ਵੀ ਕੀਤਾ, ਫਿਰ ਕੰਪਨੀ ਨੇ ਭਾਰਤ ਛੱਡਣ ਦਾ ਫੈ਼ੈਸਲਾ ਕਰ ਲਿਆ ਸੀ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।