ਅਮਰੀਕੀ ਜੇਲ੍ਹ ''ਚ ਸਿੱਖ ਵਿਅਕਤੀ ਨਾਲ ਅਪਮਾਨਜਨਕ ਵਿਵਹਾਰ, ਜ਼ਬਰਦਸਤੀ ਕੱਟੇ ਵਾਲ ਅਤੇ ਦਾੜ੍ਹੀ
Friday, May 28, 2021 - 07:20 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਏਰੀਜੋਨਾ ਰਾਜ ਵਿਚ ਇਕ ਹਿਰਾਸਤ ਗ੍ਰਹਿ ਦੇ ਅੰਦਰ ਸਿੱਖ ਵਿਅਕਤੀ ਨੂੰ ਕੈਦ ਕਰ ਕੇ ਜ਼ਬਰਦਸਤੀ ਉਸ ਦੇ ਵਾਲ ਅਤੇ ਦਾੜ੍ਹੀ ਕੱਟਣ ਲਈ ਮਜਬੂਰ ਕਰ ਦਿੱਤਾ ਗਿਆ। ਸਿੱਖ ਧਰਮ ਵਿਚ ਵਾਲ ਅਤੇ ਦਾੜ੍ਹੀ ਰੱਖਣਾ ਧਾਰਮਿਕ ਲਿਹਾਜ ਨਾਲ ਲਾਜ਼ਮੀ ਹੁੰਦਾ ਹੈ ਤੇ ਪੀੜਤ ਸੁਰਜੀਤ ਸਿੰਘ ਨੇ ਪਿਛਲੇ 60 ਸਾਲ ਤੋਂ ਕਦੇ ਵੀ ਆਪਣੇ ਵਾਲ ਨਹੀਂ ਸਨ ਕੱਟੇ। ਸੁਰਜੀਤ ਸਿੰਘ ਦਾ ਮੰਨਣਾ ਹੈ ਕਿ ਵਾਲ ਈਸ਼ਵਰ ਦਾ ਤੋਹਫਾ ਹਨ। ਇਸ ਅਪਮਾਨਜਨਕ ਘਟਨਾ 'ਤੇ ਮਨੁੱਖੀ ਅਧਿਕਾਰ ਸੰਗਠਨ ਭੜਕ ਪਏ ਹਨ ਅਤੇ ਉਹਨਾਂ ਨੇ ਸਰਕਾਰ ਤੋਂ ਅਜਿਹੀ ਘਟਨਾ ਦੁਬਾਰਾ ਨਾ ਹੋਣ ਦੀ ਮੰਗ ਕੀਤੀ ਹੈ।
ਸੁਰਜੀਤ ਸਿੰਘ ਪਿਛਲੇ ਸਾਲ ਏਰੀਜੋਨਾ ਦੇ ਇਕ ਹਿਰਾਸਤ ਗ੍ਰਹਿ ਵਿਚ ਆਏ ਸਨ। ਇਸ ਦੌਰਾਨ ਅਧਿਕਾਰੀਆਂ ਵੱਲੋਂ ਉਹਨਾਂ ਦੀ ਪੱਗ ਨੂੰ ਉਤਾਰ ਦਿੱਤਾ ਗਿਆ ਅਤੇ ਜ਼ਬਰਦਸਤੀ ਉਹਨਾਂ ਦੀ ਦਾੜ੍ਹੀ ਨੂੰ ਵੀ ਕੱਟ ਦਿੱਤਾ ਗਿਆ। ਇਹ ਅਧਿਕਾਰੀ ਸੁਰਜੀਤ ਸਿੰਘ ਦੀ ਤਸਵੀਰ ਲੈਣਾ ਚਾਹੁੰਦੇ ਸਨ। ਹੁਣ ਕਈ ਕਾਨੂੰਨੀ ਮਨੁੱਖੀ ਅਧਿਕਾਰ ਗੁੱਟਾਂ ਨੇ ਇਸ ਸੰਬੰਧੀ ਸ਼ਿਕਾਇਤ ਕੀਤੀ ਹੈ। ਸਿੰਘ ਇਸ ਪੂਰੀ ਘਟਨਾ ਦੇ ਬਾਅਦ ਸਦਮੇ ਵਿਚ ਚਲੇ ਗਏ ਸਨ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਸੁਰਜੀਤ ਸਿੰਘ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਸੀ ਕਿ ਤੁਸੀਂ ਮੇਰਾ ਗਲਾ ਕੱਟ ਦਿਓ ਪਰ ਮੇਰੇ ਵਾਲ ਅਤੇ ਦਾੜ੍ਹੀ ਨਾ ਕੱਟੋ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਧੋਖਾਧੜੀ ਮਾਮਲੇ 'ਚ ਭਾਰਤੀ ਸ਼ਖਸ ਨੂੰ ਤਿੰਨ ਸਾਲ ਦੀ ਸਜ਼ਾ
ਸਿਰਫ ਇਕ ਇੰਚ ਦਾੜ੍ਹੀ ਦੀ ਇਜਾਜ਼ਤ
ਸਿੱਖਾਂ ਨਾਲ ਜੁੜੀ ਇਕ ਸੰਸਥਾ ਦੇ ਸੀਨੀਅਰ ਸਟਾਫ ਅਟਾਰਨੀ ਸਿੰਡੀ ਨੇਸਬਿਲ ਨੇ ਸੀ.ਐੱਨ.ਐੱਨ. ਨੂੰ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਸੁਰਜੀਤ ਸਿੰਘ ਲਈ ਉਹਨਾਂ ਦੇ ਵਾਲ ਅਹਿਮ ਸਨ। ਵਾਲਾਂ ਨੂੰ ਕੱਟਣਾ ਉਹਨਾਂ ਦੀ ਧਾਰਿਮਕ ਸੁਤੰਤਰਤਾ ਦੇ ਅਧਿਰਾਰ ਦੀ ਸਪਸ਼ੱਟ ਉਲੰਘਣਾ ਹੈ। ਸ਼ਿਕਾਇਤ ਵਿਚ ਇਹ ਵੀ ਕਿਹਾ ਗਿਆ ਹੈ ਕਿ ਸੁਰਜੀਤ ਨੂੰ ਪੰਜਾਬੀ ਆਉਂਦੀ ਹੈ ਅਤੇ ਉਸ ਨੂੰ ਅੰਗਰੇਜ਼ੀ ਭਾਸਾ ਦਾ ਗਿਆਨ ਬਹੁਤ ਘੱਟ ਹੈ। ਉਹਨਾਂ ਨੂੰ ਦੁਭਾਸ਼ੀ (Bilingual) ਵੀ ਕਾਇਦੇ ਨਾਲ ਨਹੀਂ ਦਿੱਤਾ ਗਿਆ।
ਏਰੀਜੋਨਾ ਦੀ ਜੇਲ੍ਹ ਵਿਚ ਦਾੜ੍ਹੀ ਦੇ ਨਾਲ ਤਸਵੀਰ ਲੈਣਾ ਪਾਬੰਦੀਸ਼ੁਦਾ ਹੈ। ਜੇਲ੍ਹ ਵਿਚ ਬੰਦ ਕਰਾਉਣ ਤੋਂ ਪਹਿਲਾਂ ਹਰੇਕ ਕੈਦੀ ਦੀ ਦਾੜ੍ਹੀ ਨੂੰ ਸਾਫ ਕੀਤਾ ਜਾਂਦਾ ਹੈ। ਸਿਰਫ ਇਕ ਇੰਚ ਦੀ ਦਾੜ੍ਹੀ ਰੱਖਣ ਦੀ ਹੀ ਇਜਾਜ਼ਤ ਹੈ।ਸਾਲ 2017 ਵਿਚ ਇਕ ਹਾਦਸੇ ਦੇ ਬਾਅਦ ਉਹਨਾਂ ਨੂੰ ਪੰਜ ਸਾਲ ਲਈ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਹਨਾਂ ਦੀ ਪੱਗ ਨੂੰ ਵੀ ਘੁੰਮਾ ਕੇ ਹਿਰਾਸਤ ਗ੍ਰਹਿ ਵਿਚੋਂ ਸੁੱਟ ਦਿੱਤਾ ਗਿਆ ਸੀ। ਉਹ ਵੀ ਉਦੋਂ ਜਦੋਂ ਦੁਭਾਸ਼ੀ ਨੇ ਸਰਕਾਰੀ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਇਹ ਧਾਰਮਿਕ ਲਿਹਾਜ ਨਾਲ ਜ਼ਰੂਰੀ ਹੈ।ਸਿੱਖ ਸੰਗਠਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਇਸ ਸੰਬੰਧ ਵਿਚ ਆਪਣੀਆਂ ਨੀਤੀਆਂ ਨੂੰ ਬਦਲੇ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।