ਅਮਰੀਕੀ ਰਾਸ਼ਟਰਪਤੀ ਟਰੰਪ ਆਪਣੇ ਜਨਮਦਿਨ ਮੌਕੇ ਟਵਿੱਟਰ ''ਤੇ ਹੋਏ ਟ੍ਰੋਲ

Sunday, Jun 16, 2019 - 08:12 PM (IST)

ਅਮਰੀਕੀ ਰਾਸ਼ਟਰਪਤੀ ਟਰੰਪ ਆਪਣੇ ਜਨਮਦਿਨ ਮੌਕੇ ਟਵਿੱਟਰ ''ਤੇ ਹੋਏ ਟ੍ਰੋਲ

ਸੈਨ ਫ੍ਰਾਂਸੀਸਕੋ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ 73ਵੇਂ ਜਨਮਦਿਨ 'ਤੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹੋਏ ਸ਼ੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਲੱਖਾਂ ਯੂਜ਼ਰਾਂ ਨੇ 14 ਜੂਨ ਨੂੰ ਹੈਸ਼ਟੈਗ ਜਾਨਮੈੱਕੈਨਡੇ ਦੇ ਤੌਰ 'ਤੇ ਮਨਾਇਆ। ਸਵਰਗੀ ਨੇਤਾ ਅਤੇ ਸਾਬਕਾ ਫੌਜੀ ਮੈੱਕੈਨ ਨਾ ਸਿਰਫ ਟਰੰਪ ਦੀ ਰਿਪਬਿਲਕਨ ਦੇ ਵਿਰੋਧੀ ਸਨ ਬਲਕਿ ਉਹ 1987 ਤੋਂ ਅਗਸਤ 2018 'ਚ ਆਪਣੀ ਮੌਤ ਤੱਕ ਐਰੀਜ਼ੋਨਾ ਦੇ ਸੈਨੇਟਰ ਵੀ ਰਹੇ।
ਲੋਕ ਪ੍ਰਸਿੱਧ ਟਾਕ ਸ਼ੋਅ 'ਦਿ ਐਲੇਨ ਡੀਜੈਨਰਸ' ਨਿਰਮਾਤਾ ਐਂਡੀ ਲੈਸਨਰ ਦੇ ਟਵਿੱਟਰ 'ਤੇ ਇਹ ਅਭਿਆਨ ਛੱਡਣ ਤੋਂ ਬਾਅਦ ਪਲੇਟਫਾਰਮ 'ਤੇ ਜਾਨ ਮੈੱਕੈਨ ਡੇਅ ਟ੍ਰੇਂਡਿੰਗ ਕਰ ਡੋਨਾਲਡ ਟਰੰਪ ਦਾ ਜਨਮਦਿਨ ਮਨਾਇਆ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਡੋਨਾਲਡ ਟਰੰਪ ਜਿਹੇ ਦੇਸ਼ ਭਗਤ ਲਈ ਬਹੁਤ ਮਾਇਨੇ ਰੱਖਦਾ ਹੈ। ਜਾਨ ਮੈੱਕੈਨਡੇ।
ਟਵਿੱਟਰ ਯੂਜ਼ਰਸ ਕਾਫੀ ਤੇਜ਼ ਲੱਗ ਰਹੇ ਸਨ ਅਤੇ ਉਹ ਖੁਸ਼ੀ-ਖੁਸ਼ੀ ਇਸ ਅਭਿਆਨ 'ਚ ਲੈਸਨਰ ਨਾਲ ਜੁੜ ਗਏ। ਮਿਕਸਡ ਮਾਰਸ਼ਲ ਆਰਟਸ ਫਾਇਟਰ ਟੋਨੀ ਪੋਸਨਾਂਸਕੀ ਨੇ ਲੈਸਨਰ ਨੂੰ ਰਿਪਲਾਈ ਦਿੱਤਾ, ਮੈਂ ਨਹੀਂ ਜਾਣਦਾ ਕਿ ਕੀ ਮੈਂ ਜਾਨ ਮੈੱਕੈਨਡੇ ਟ੍ਰੈਂਡ ਕਰ ਸਕਦਾ ਹਾਂ ਪਰ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਤੁਹਾਡੀ ਮਦਦ ਕਰਨ ਲਈ ਜਾਨ ਮੈੱਕੈਨਡੇ ਪੋਸਟ ਕਰਾਂਗਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਜਾਨਮੈੱਕੈਨਡੇ ਹੋਰ ਚੀਜ਼ਾਂ 'ਚ ਬਿਹਤਰ ਹਨ। ਓਹ ਐਂਡੀ, ਮੈਂ ਭੁੱਲ ਗਿਆ, ਜਾਨਮੈੱਕੈਨਡੇ।'
ਇਕ ਹੋਰ ਯੂਜ਼ਰ ਨੇ ਰਿਪਲਾਈ ਕੀਤਾ, ਡੋਨਾਲਡ ਟਰੰਪ, ਅੱਜ ਦੇ ਬਾਰੇ 'ਚ ਵਿਸ਼ੇਸ਼ ਗੱਲਬਾਤ ਸਿਰਫ ਇਹ ਹੈ ਕਿ ਅੱਜ ਜਾਨ ਮੈੱਕੈਨਡੇ ਹੈ। ਇਕੱਲੇ ਲੈਸਨਰ ਦੇ ਟਵੀਟ ਨੂੰ 11,000 ਵਾਰ ਰੀ-ਟਵੀਟ 26,000 ਲਾਈਕ ਕੀਤਾ ਗਿਆ ਅਤੇ ਇਸ 'ਤੇ 23,000 ਕੁਮੈਂਟ ਆਏ ਪਰ ਇਹ ਹੈਸ਼ਟੈਗ ਪਲੇਟਫਾਰਮ 'ਤੇ ਟਾਪ 'ਤੇ ਹੋ ਗਿਆ। ਟਰੰਪ ਨਾ ਹਾਲਾਂਕਿ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।


author

Khushdeep Jassi

Content Editor

Related News