ਅਮਰੀਕੀ ਸਾਂਸਦ ਵੱਲੋਂ ਭਾਰਤ ਵਾਂਗ, ਅਫਗਾਨ ਸਿੱਖਾਂ ਤੇ ਹਿੰਦੂਆਂ ਨੂੰ ਸ਼ਰਨਾਰਥੀ ਦਰਜਾ ਦੇਣ ਦੀ ਅਪੀਲ

Friday, Jul 24, 2020 - 02:38 PM (IST)

ਅਮਰੀਕੀ ਸਾਂਸਦ ਵੱਲੋਂ ਭਾਰਤ ਵਾਂਗ, ਅਫਗਾਨ ਸਿੱਖਾਂ ਤੇ ਹਿੰਦੂਆਂ ਨੂੰ ਸ਼ਰਨਾਰਥੀ ਦਰਜਾ ਦੇਣ ਦੀ ਅਪੀਲ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਇਕ ਪ੍ਰਭਾਵਸ਼ਾਲੀ ਸਾਂਸਦ ਨੇ ਅਫਗਾਨਿਸਤਾਨ ਦੇ ਸਿੱਖਾਂ ਤੇ ਹਿੰਦੂਆਂ ਨੂੰ ਸ਼ਰਨਾਰਥੀ ਦਾ ਦਰਜਾ ਦੇਣ ਦੇ ਲਈ ਭਾਰਤ ਦੀ ਤਾਰੀਫ ਕੀਤੀ ਅਤੇ ਟਰੰਪ ਪ੍ਰਸ਼ਾਸਨ ਨੂੰ ਇਸ ਯੁੱਧ ਪੀੜਤ ਦੇਸ਼ ਦੇ ਸਤਾਏ ਧਾਰਮਿਕ ਘੱਟ ਗਿਣਤੀਆਂ ਦੇ ਲਈ ਭਾਰਤ ਜਿਹੀ ਹੀ ਵਿਵਸਥਾ ਕਰਨ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਸੀ ਕਿ ਅਫਗਾਨਿਸਤਾਨ ਵਿਚ ਬਾਹਰੀ ਸਮਰਥਕਾਂ ਦੇ ਇਸ਼ਾਰੇ 'ਤੇ ਅੱਤਵਾਦੀਆਂ ਵੱਲੋਂ ਹਾਲ ਹੀ ਵਿਚ ਹਿੰਦੂਆਂ ਤੇ ਸਿੱਖਾਂ ਦੇ ਵਿਰੁੱਧ ਹਮਲੇ ਵੱਧ ਗਏ ਹਨ ਅਤੇ ਭਾਰਤ ਇਹਨਾਂ ਭਾਈਚਾਰਿਆਂ ਦੇ ਉਹਨਾਂ ਮੈਂਬਰਾਂ ਨੂੰ ਜ਼ਰੂਰੀ ਵੀਜ਼ਾ ਉਪਲਬਧ ਕਰਵਾ ਰਿਹਾ ਹੈ ਜੋ ਉੱਥੋਂ ਆਉਣਾ ਚਾਹੁੰਦੇ ਹਨ।

ਵਿਦੇਸ਼ ਦਫਤਰ ਨੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ,''ਸਾਨੂੰ ਇਹਨਾਂ ਭਾਈਚਾਰਿਆਂ ਦੇ ਮੈਂਬਰਾਂ ਤੋਂ ਬੇਨਤੀਆਂ ਪ੍ਰਾਪਤ ਹੋ ਰਹੀਆਂ ਹਨ। ਉਹ ਭਾਰਤ ਆਉਣਾ ਚਾਹੁੰਦੇ ਹਨ, ਇੱਥੇ ਰਹਿਣਾ ਚਾਹੁੰਦੇ ਹਨ ਅਤੇ ਕੋਵਿਡ ਦੀ ਮੌਜੂਦਾ ਸਥਿਤੀ ਦੇ ਬਾਵਜੂਦ ਅਸੀਂ ਉਹਨਾਂ ਦੀਆਂ ਬੇਨਤੀਆਂ ਨੂੰ ਪੂਰਾ ਕਰ ਰਹੇ ਹਾਂ।'' ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਭਾਰਤ ਆ ਕੇ ਵਸਣਾ ਚਾਹੁੰਦੇ ਹਨ ਉਹਨਾਂ ਦੇ ਦੇਸ਼ ਪਹੁੰਚਣ ਦੇ ਬਾਅਦ ਉਹਨਾਂ ਦੀਆਂ ਬੇਨਤੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਮੌਜੂਦਾ ਨਿਯਮਾਂ ਅਤੇ ਨੀਤੀਆਂ ਦੇ ਆਧਾਰ 'ਤੇ ਉਹਨਾਂ 'ਤੇ ਕੰਮ ਕੀਤਾ ਜਾਵੇਗਾ।

ਭਾਰਤ ਦੇ ਇਸ ਕਦਮ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਅਮਰੀਕੀ ਸਾਂਸਦ ਜਿਸ ਕੋਸਟਾ ਨੇ ਇਕ ਟਵੀਟ ਵਿਚ ਕਿਹਾ,''ਇਹ ਅੱਤਵਾਦੀਆਂ ਦੇ ਹੱਥੋਂ ਹੋ ਰਹੀ ਬਰਬਾਦੀ ਤੋਂ ਅਫਗਾਨਿਸਤਾਨ ਦੇ ਹਿੰਦੂਆਂ ਅਤੇ ਸਿੱਖਾਂ ਨੂੰ ਬਚਾਉਣ ਦੀ ਦਿਸ਼ਾ ਵਿਚ ਮਹੱਤਵਪੂਰਨ ਕਦਮ ਹੈ।'' ਕੋਸਟਾ ਨੇ ਨਿਊਯਾਰਕ ਟਾਈਮਜ਼ ਤੋਂ ਇਕ ਖਬਰ ਦਾ ਹਵਾਲਾ ਦਿੰਦੇ ਹੋਏ ਕਿਹਾ,''ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਰਤ ਨੇ ਉਹਨਾਂ ਨੂੰ ਸ਼ਰਨ ਦਿੱਤੀ ਪਰ ਲੰਬੇ ਸਮੇਂ ਤੱਕ ਉਹਨਾਂ ਦੀ ਸੁਰੱਖਿਆ ਯਕੀਨੀ ਕਰਨ ਦੇ ਲਈ ਹੋਰ ਕੰਮ ਕੀਤੇ ਜਾਣ ਦੀ ਲੋੜ ਹੈ। ਮੈਂ ਜ਼ਿਆਦਾ ਸਥਾਈ ਹੱਲਾਂ ਦੀ ਵਕਾਲਤ ਕਰਨਾ ਜਾਰੀ ਰੱਖਾਂਗਾ ਜੋ ਇਹਨਾਂ ਪਰਿਵਾਰਾਂ ਨੂੰ ਸੁਰੱਖਿਆ, ਆਰਥਿਕ ਸਥਿਰਤਾ ਅਤੇ ਉੱਜਵਲ ਭਵਿੱਖ ਦੇਵੇ।'' 

ਪੜ੍ਹੋ ਇਹ ਅਹਿਮ ਖਬਰ- ਹੁਣ ਚੀਨ ਨੇ ਚੇਂਗਟੂ ਸਥਿਤ ਅਮਰੀਕੀ ਦੂਤਾਵਾਸ ਬੰਦ ਕਰਨ ਦਾ ਦਿੱਤਾ ਆਦੇਸ਼

ਅਪ੍ਰੈਲ ਵਿਚ ਸਾਂਸਦ ਨੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੂੰ ਚਿੱਠੀ ਲਿਖ ਕੇ ਅਫਗਾਨਿਸਤਾਨ ਦੇ ਹਿੰਦੂਆਂ ਅਤੇ ਸਿੱਖਾਂ ਦੇ ਲਈ ਇਸੇ ਤਰ੍ਹਾਂ ਦਾ ਸ਼ਰਨਾਰਥੀ ਦਰਜਾ ਮੰਗਿਆ ਸੀ। ਨਿਊਯਾਰਕ ਟਾਈਮਜ਼ ਨੇ ਆਪਣੀ ਖਬਰ ਵਿਚ ਵਿਦੇਸ਼ ਮੰਤਰਾਲੇ ਦਾ ਬਿਆਨ ਪ੍ਰਕਾਸ਼ਿਤ ਕੀਤਾ ਹੈ ਕਿ ਭਾਰਤ ਨੇ ਅਫਗਾਨਸਿਤਾਨ ਵਿਚ ਸੁਰੱਖਿਆ ਖਤਰਿਆਂ ਦਾ ਸਾਹਮਣਾ ਕਰ ਰਹੇ ਅਫਗਾਨ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਭਾਰਤ ਪਰਤਣ ਨੂੰ ਸੌਖਾ ਬਣਾਉਣ ਦਾ ਫੈਸਲਾ ਲਿਆ ਹੈ। ਅਖਬਾਰ ਦੇ ਮੁਤਾਬਕ, ਅਫਗਾਨਿਸਤਾਨ ਵਿਚ ਹਿੰਦੂ ਅਤੇ ਸਿੱਖਾਂ ਦੀ ਗਿਣਤੀ ਜੇਕਰ ਲੱਖਾਂ ਵਿਚ ਨਾ ਸਹੀ, ਕਦੇ ਹਜ਼ਾਰਾਂ ਵਿਚ ਸੀ। ਉਹਨਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਸਥਾਪਿਤ ਸਨ ਅਤੇ ਉਹਨਾਂ ਨੂੰ ਸਰਕਾਰ ਵਿਚ ਉੱਚੇ ਅਹੁਦੇ ਮਿਲੇ ਹੋਏ ਸਨ। ਪਰ ਦਹਾਕਿਆਂ ਤੋਂ ਚੱਲੇ ਆ ਰਹੇ ਯੁੱਧ ਅਤੇ ਅਤਿਆਚਾਰ ਦੇ ਕਾਰਨ ਲੱਗਭਗ ਸਾਰੇ ਭੱਜ ਕੇ ਭਾਰਤ, ਯੂਰਪ ਜਾਂ ਉੱਤਰੀ ਅਮਰੀਕਾ ਚਲੇ ਗਏ।


 


author

Vandana

Content Editor

Related News