ਚੀਨ ਦੇ ਖਤਰੇ ਨਾਲ ਨਜਿੱਠਣ ਲਈ ਭਾਰਤ, ਜਾਪਾਨ ਤੇ ਦ.ਕੋਰੀਆ ਦੇ ਨਾਲ ਕੰਮ ਕਰੇਗਾ US : ਸਾਂਸਦ
Thursday, Jul 23, 2020 - 05:59 PM (IST)
ਵਾਸ਼ਿੰਗਟਨ (ਬਿਊਰੋ): ਨਵੀਂ ਦਿੱਲੀ ਨੂੰ ਸਥਾਈ ਤੌਰ 'ਤੇ ਵਾਸ਼ਿੰਗਟਨ ਦਾ ਰਣਨੀਤਕ ਰੱਖਿਆ ਹਿੱਸੇਦਾਰ ਬਣਾਉਣ ਸਬੰਧੀ ਕਾਨੂੰਨ ਲਿਆਉਣ ਵਾਲੇ ਇਕ ਉੱਚ ਅਮਰੀਕੀ ਸਾਂਸਦ ਨੇ ਕਿਹਾ ਕਿ ਚੀਨ ਦੀ ਨਿਗਰਾਨੀ ਦੇ ਖਤਰੇ ਨਾਲ ਨਜਿੱਠਣ ਲਈ ਅਮਰੀਕਾ, ਭਾਰਤ, ਜਾਪਾਨ ਅਤੇ ਦੱਖਣੀ ਕੋਰੀਆ ਜਿਹੇ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰੇਗਾ। ਖੁਫੀਆ ਮਾਮਲਿਆਂ 'ਤੇ ਸੈਨੇਟ ਦੀ ਸਥਾਈ ਚੋਣ ਕਮੇਟੀ ਦੇ ਪ੍ਰਧਾਨ ਡੈਮੋਕ੍ਰੈਟਿਕ ਸੈਨੇਟਰ ਮਾਰਕ ਵਾਰਨਰ ਨੇ ਅਮਰੀਕਾ-ਭਾਰਤ ਸੁਰੱਖਿਆ ਪਰੀਸ਼ਦ ਦੇ ਮੈਂਬਰਾਂ ਦੇ ਨਾਲ ਗੱਲਬਾਤ ਵਿਚ ਕਿਹਾ ਕਿ ਚੀਨ ਉਸ ਦੇ ਦੇਸ਼ ਵਿਚ ਵਪਾਰ ਕਰ ਰਹੀਆਂ ਅਮਰੀਕੀ ਕੰਪਨੀਆਂ ਦੇ ਲਈ ਵੱਡੀ ਸਮੱਸਿਆ ਬਣ ਕੇ ਉਭਰਿਆ ਹੈ। ਬੌਧਿਕ ਜਾਇਦਾਦ ਦੀ ਚੋਰੀ ਚਿੰਤਾ ਦਾ ਵਿਸ਼ਾ ਹੈ।
ਸੈਨੇਟ ਵਿਚ ਇੰਡੀਆ ਕੌਕਸ ਦੇ ਸਹਿ-ਪ੍ਰਧਾਨ ਵਾਰਨਰ ਨੇ ਕਿਹਾ ਕਿ ਉਹਨਾਂ ਨੇ ਭਾਰਤ ਨੂੰ ਸਥਾਈ ਰੂਪ ਨਾਲ ਰਣਨੀਤਕ ਰੱਖਿਆ ਹਿੱਸੇਦਾਰ ਬਣਾਉਣ ਲਈ ਨੈਸ਼ਨਲ ਡਿਫੈਂਸ ਆਥਰਾਈਜੇਸ਼ਨ ਐਕਟ (ਐੱਨ.ਡੀ.ਏ.ਏ.) ਵਿਚ ਇਕ ਸੋਧ ਦਾ ਪ੍ਰਸਤਾਵ ਰੱਖਿਆ ਸੀ। ਬੀਜਿੰਗ ਦੇ ਨਾਲ ਕਾਰੋਬਾਰ ਕਰ ਰਹੇ ਸੰਗਠਨਾਂ ਦੇ ਹਰ ਪਹਿਲੂ 'ਤੇ ਚੀਨ ਵੱਲੋਂ ਨਿਗਰਾਨੀ ਰੱਖਣ 'ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਵਾਰਨਰ ਨੇ ਕਿਹਾ ਕਿ ਅਮਰੀਕਾ ਚੀਨ ਦੇ ਖਤਰੇ ਨਾਲ ਨਜਿੱਠਣ ਲਈ ਭਾਰਤ, ਜਾਪਾਨ ਅਤੇ ਦੱਖਣੀ ਕੋਰੀਆ ਜਿਹੇ ਦੇਸ਼ਾਂ ਦੇ ਨਾਲ ਕੰਮ ਕਰੇਗਾ। ਅਮਰੀਕਾ-ਭਾਰਤ ਸੁਰੱਖਿਆ ਪਰੀਸ਼ਦ ਵਿਚ ਵੱਕਾਰੀ ਭਾਰਤੀ-ਅਮਰੀਕੀ ਰਮੇਸ਼ ਕਪੂਰ ਨੇ ਕਿਹਾ ਕਿ ਮੌਜੂਦਾ ਹਾਲਤ ਨੂੰ ਦੇਖਦੇ ਹੋਏ ਸਾਰੀਆਂ ਨਿਰਮਾਣ ਈਕਾਈਆਂ ਨੂੰ ਅਮਰੀਕਾ ਵਾਪਸ ਲਿਆਉਣਾ ਠੀਕ ਹੋਵੇਗਾ। ਉਹਨਾਂ ਨੇ ਕਿਹਾ ਕਿ ਜਿਹੜੇ ਖੇਤਰਾਂ ਵਿਚ ਕਿਰਤ ਦੇ ਕਾਰਨ ਲਾਗਤ ਅਤੇ ਹੋਰ ਮੁੱਦੇ ਹਨ ਉੱਥੇ ਚੀਨ ਵਿਚ ਮੌਜੂਦ ਅਮਰੀਕੀ ਕੰਪਨੀਆਂ ਨੂੰ ਭਾਰਤ ਟਰਾਂਸਫਰ ਕਰਨਾ ਬਿਹਤਰ ਹੋਵੇਗਾ।
ਸ਼ਿਕਾਗੋ ਦੇ ਭਾਰਤ ਬਰਾਏ ਨੇ ਕਿਹਾ ਕਿ ਚੀਨ ਦੀਆਂ ਗਲਤ ਵਪਾਰ ਪ੍ਰਕਿਰਿਆਵਾਂ ਦੇ ਕਾਰਨ ਅਮਰੀਕਾ ਅਤੇ ਭਾਰਤ ਵਿਚ ਕਈ ਮੱਧਮ ਅਤੇ ਛੋਟੇ ਇਲੈਕਟ੍ਰੋਨਿਕ ਕੰਪਨੀਆਂ ਨੂੰ ਨੁਕਸਾਨ ਹੋਇਆ ਹੈ। ਕੋਟੀ ਕ੍ਰਿਸ਼ਨਾ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਚੀਨ ਦੇ ਨਾਲ ਕਾਫੀ ਕਾਰੋਬਾਰ ਕੀਤਾ ਅਤੇ ਉਹਨਾਂ ਨੂੰ ਹਮੇਸ਼ਾ ਆਪਣਾ ਪੈਸਾ ਵਾਪਸ ਮਿਲਣ ਬਾਰੇ ਚਿੰਤਾ ਰਹਿੰਦੀ ਸੀ। ਉਹ ਖੁਸ਼ ਹਨ ਕਿ ਹੁਣ ਉਹਨਾਂ ਨੇ ਉਸ ਦੇਸ਼ ਦੇ ਨਾਲ ਕਾਰੋਬਾਰ ਬੰਦ ਕਰ ਦਿੱਤਾ ਹੈ।ਕ੍ਰਿਸ਼ਨਾ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਦੇ ਲਈ ਲੰਬੇ ਸਮੇਂ ਤੱਕ ਚੱਲਣ ਵਾਲੀ ਰੱਖਿਆ ਹਿੱਸੇਦਾਰੀ ਨੂੰ ਸਥਾਪਿਤ ਕਰਨ ਦਾ ਇਹ ਸਹੀ ਸਮਾਂ ਹੈ। ਉਹਨਾਂ ਨੇ ਸੈਨੇਟਰ ਨੂੰ ਅਪੀਲ ਕੀਤੀ ਕਿ ਉਹ ਰੌਬਰਟ ਮੁੰਡੇਜ ਅਤੇ ਹਰ ਸੈਨੇਟਰਾਂ ਦੇ ਸਹਿਯੋਗ ਨਾਲ ਰੱਖਿਆ ਹਿੱਸੇਦਾਰੀ ਨੂੰ ਅੱਗੇ ਵਧਾਉਣ 'ਤੇ ਕੰਮ ਕਰਨ।