ਅਮਰੀਕੀ ਮੀਡੀਆ ਦਾ ਵੱਡਾ ਦਾਅਵਾ, ਕੋਰੋਨਾ ਪ੍ਰਕੋਪ ਫੈਲਣ ਤੋਂ ਪਹਿਲਾਂ ਵੁਹਾਨ ਲੈਬ ਦੇ 3 ਖੋਜੀ ਹੋਏ ਸਨ ਬੀਮਾਰ

Monday, May 24, 2021 - 03:28 PM (IST)

ਵਾਸ਼ਿੰਗਟਨ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾ ਲਾਗ ਦੀ ਬੀਮਾਰੀ ਕਹਿਰ ਜਾਰੀ ਹੈ।ਇਸ ਵਾਇਰਸ ਦੀ ਉਤਪੱਤੀ ਬਾਰੇ ਪਤਾ ਲਗਾਉਣ ਲਈ ਵਿਗਿਆਨੀ ਦਿਨ-ਰਾਤ ਅਧਿਐਨ ਕਰ ਰਹੇ ਹਨ। ਕੋਰੋਨਾ ਚੀਨ ਦਾ ਮਨੁੱਖ ਵੱਲੋਂ ਤਿਆਰ ਕੀਤਾ ਗਿਆ ਵਾਇਰਸ ਹੋ ਸਕਦਾ ਹੈ। ਇਹ ਗੱਲ ਹੌਲੀ-ਹੌਲੀ ਪੁਖ਼ਤਾ ਹੁੰਦੀ ਜਾ ਰਹੀ ਹੈ। ਪਹਿਲਾਂ ਆਸਟ੍ਰੇਲੀਆਈ ਮੀਡੀਆ ਨੇ ਚੀਨ ਵਿਚ 2015 ਵਿਚ ਕੋਰੋਨਾ 'ਤੇ ਅਧਿਐਨ ਹੋਣ ਦਾ ਦਾਅਵਾ ਕੀਤਾ ਸੀ। ਹੁਣ ਅਮਰੀਕੀ ਮੀਡੀਆ ਨੇ ਆਪਣੀ ਰਿਪੋਰਟ ਵਿਚ ਵਾਇਰਸ ਸੰਬੰਧੀ ਵੱਡਾ ਖੁਲਾਸਾ ਕੀਤਾ ਹੈ। ਅਮਰੀਕੀ ਅਖ਼ਬਾਰ ਵਾਲ ਸਟ੍ਰੀਟ ਜਨਰਲ ਦੀ ਰਿਪੋਰਟ ਮੁਤਾਬਕ ਚੀਨ ਨੇ ਦੁਨੀਆ ਅਤੇ ਵਿਸ਼ਵ ਸਿਹਤ ਸੰਗਠਨ (WHO)ਤੋਂ ਬਹੁਤ ਸਾਰੀ ਜਾਣਕਾਰੀ ਲੁਕੋਈ ਹੈ।

ਰਿਪੋਰਟ ਮੁਤਾਬਕ ਚੀਨ ਨੇ ਡਬਲਊ.ਐੱਚ.ਓ. ਨੂੰ ਦੱਸਿਆ ਸੀ ਕਿ ਵੁਹਾਨ ਵਿਚ ਕੋਰੋਨਾ ਦਾ ਪਹਿਲਾ ਕੇਸ 8 ਦਸੰਬਰ, 2019 ਨੂੰ ਮਿਲਿਆ ਸੀ। ਜਦਕਿ ਵਾਇਰਸ ਤੋਂ ਇਨਫੈਕਸ਼ਨ ਦਾ ਪਹਿਲਾ ਮਾਮਲਾ ਇਸ ਦੇ ਇਕ ਮਹੀਨਾ ਪਹਿਲਾਂ ਹੀ ਸਾਹਮਣੇ ਗਿਆ ਸੀ। ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਾਇਰੋਲੌਜੀ ਦੇ 3 ਖੋਜੀਆਂ ਨੂੰ ਨਵੰਬਰ 2019 ਵਿਚ ਹਸਪਤਾਲ ਵਿਚ ਦਾਖਲ ਕਰਵਾਇਆ  ਗਿਆ ਸੀ। ਬੀਮਾਰੀ ਦੌਰਾਨ ਤਿੰਨ ਡਾਕਟਰਾਂ ਵਿਚ ਕੋਰੋਨਾ ਦੇ ਲੱਛਣ ਦੇਖੇ ਗਏ ਸਨ। ਇਸ ਮਗਰੋਂ ਵੁਹਾਨ ਦੀ ਲੈਬ ਤੋਂ ਵਾਇਰਸ ਦੇ ਲੀਕ ਹੋਣ ਦਾ ਸ਼ੱਕ ਵੱਧ ਗਿਆ ਹੈ।

ਐਂਥਨੀ ਫੌਸੀ ਨੇ ਜਤਾਇਆ ਸੀ ਸ਼ੱਕ
ਰਿਪੋਰਟ ਵਿਚ ਬੀਮਾਰ ਪਏ ਖੋਜੀਆਂ ਦੀ ਗਿਣਤੀ, ਸਮਾਂ ਅਤੇ ਉਹਨਾਂ ਦੇ ਲੱਛਣ ਵੀ ਦੱਸੇ ਗਏ ਹਨ। ਇਕ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਇਹ ਰਿਪੋਰਟ ਉਹਨਾਂ ਦੇ ਇਕ ਅੰਤਰਰਾਸ਼ਟਰੀ ਪਾਰਟਨਰ ਨੇ ਉੁਪਲਬਧ ਕਰਾਈ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਹੋ ਸਕਦਾਹੈ  ਕਿ ਵੁਹਾਨ ਲੈਬ ਦੇ ਡਾਕਟਰ ਖੋਜ ਕਰਦੇ ਸਮੇਂ ਬੀਮਾਰ ਹੋਏ ਹੋਣ। ਸਾਨੂੰ ਇਸ ਬਾਰੇ ਵਿਚ ਸਟੀਕ ਜਾਣਕਾਰੀ ਮਿਲੀ ਸੀ। ਕੁਝ ਸਮਾਂ ਪਹਿਲਾਂ ਕੋਰੋਨਾ ਵਾਇਰਸ 'ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਚੋਟੀ ਦੇ ਮੈਡੀਕਲ ਸਲਾਹਕਾਰ ਐਨਥਨੀ ਫੌਸੀ ਦਾ ਬਿਆਨ ਵੀ ਸਾਹਮਣੇ ਆਇਆ ਸੀ। ਉਹਨਾਂ ਨੇ ਕਿਹਾ ਸੀ ਕਿ ਉਹ ਨਹੀਂ ਮੰਨਦੇ ਕਿ ਇਹ ਵਾਇਰਸ ਆਪਣੇ ਆਪ ਪੈਦਾ ਹੋ ਸਕਦਾ ਹੈ। ਇਸ ਦੀ ਜਾਂਚ ਹੋਣੀਚਾਹੀਦੀ ਹੈ। 

ਕਈ ਦੇਸ਼ ਡਬਲਊ.ਐੱਚ.ਓ. ਤੋਂ ਕੋਰੋਨਾ ਵਾਇਰਸ ਦਾ ਚੀਨੀ ਲੈਬ ਨਾਲ ਸੰਬੰਧ ਹੋਣ ਦੀ ਸੁਤੰਤਰ ਜਾਂਚ ਕਰਾਉਣ ਦੀ ਮੰਗ ਕਰ ਰਹੇ ਹਨ। ਇਸ ਤੋਂ ਪਹਿਲਾਂ ਜਨਵਰੀ ਵਿਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਇਕ ਫੈਕਟ ਸ਼ੀਟ ਜਾਰੀ ਕੀਤੀ ਸੀ। ਇਸ ਵਿਚ ਕਿਹਾ ਗਿਆ ਸੀ ਕਿ ਵੁਹਾਨ ਲੈਬ ਦੇ ਖੋਜੀਆਂ ਵਿਚ ਕੋਰੋਨਾ ਦੇ ਲੱਛਣ ਦੇਖੇ ਗਏ ਸਨ।

ਦਾਅਵਾ ਸੱਚ ਹੋਣ ਦੇ ਪੱਕੇ ਸਬੂਤ
ਅਮਰੀਕੀ ਮੀਡੀਆ ਦੀ ਇਸ ਰਿਪੋਰਟ ਨੂੰ ਖਾਰਿਜ ਨਹੀਂ ਕੀਤਾ ਜਾ ਸਕਦਾ। ਪਿਛਲੇ ਸਾਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਵਾਰ ਜਨਤਕ ਤੌਰ 'ਤੇ ਕੋਰੋਨਾ ਨੂੰ 'ਚੀਨੀ ਵਇਰਸ' ਕਿਹਾ ਸੀ। ਉਹਨਾਂ ਨੇ ਕਿਹਾ ਸੀ ਕਿ ਇਹ ਚੀਨ ਦੀ ਲੈਬ ਵਿਚ ਤਿਆਰ ਕੀਤਾ ਗਿਆ ਅਤੇ ਇਸ ਕਾਰਨ ਦੁਨੀਆ ਦਾ ਹੈਲਥ ਸੈਕਟਰ ਤਬਾਹ ਹੋ ਰਿਹਾ ਹੈ। ਕਈ ਦੇਸ਼ਾਂ ਦੀ ਇਕੋਨੌਮੀ ਇਸ ਨੂੰ ਸੰਭਾਲ ਨਹੀਂ ਪਾਵੇਗੀ। ਟਰੰਪ ਨੇ ਤਾਂ ਇੱਥੋਂ ਤੱਕ ਕਿਹਾ ਸੀ ਕਿ ਅਮਰੀਕੀ ਖੁਫੀਆ ਏਜੰਸੀਆਂ ਕੋਲ ਇਸ ਦੇ ਸਬੂਤ ਹਨ ਅਤੇ ਸਮਾਂ ਆਉਣ 'ਤੇ ਇਹ ਦੁਨੀਆ ਦੇ ਸਾਹਮਣੇ ਰੱਖੇ ਜਾਣਗੇ।

ਫਿਲਹਾਲ ਟਰੰਪ ਚੋਣਾਂ ਹਾਰ ਗਏ ਅਤੇ ਬਾਈਡੇਨ ਪ੍ਰਸ਼ਾਸਨ ਨੇ ਹੁਣ ਤੱਕ ਇਸ ਬਾਰੇ ਵਿਚ ਜਨਤਕ ਤੌਰ 'ਤੇ ਕੁਝ ਨਹੀਂ ਕਿਹਾ। ਭਾਵੇਂਕਿ ਬਲੂਮਬਰਗ ਨੇ ਪਿਛਲੇ ਦਿਨੀਂ ਇਕ ਰਿਪੋਰਟ ਵਿਚ ਇਸ ਵੱਲ ਇਸ਼ਾਰਾ ਕੀਤਾ ਸੀ ਕਿ ਅਮਰੀਕਾ ਇਸ ਮਮਲੇ ਵਿਚ ਬਹੁਤ ਤੇਜ਼ੀ ਅਤੇ ਗੰਭੀਰਤਾ ਨਾਲ ਜਾਂਚ ਕਰ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ - ਵਿਗਿਆਨੀਆਂ ਨੇ ਬਣਾਇਆ 'ਮਿਨੀ ਹਾਰਟ', ਧੜਕਦਾ ਹੈ 25 ਦਿਨ ਦੇ ਭਰੂਣ ਵਾਂਗ 
 

ਆਸਟ੍ਰੇਲੀਆਈ ਮੀਡੀਆ ਨੇ ਕੀਤਾ ਸੀ ਇਹ ਦਾਅਵਾ
ਇਸ ਤੋਂ ਪਹਿਲਾਂ ਆਸਟ੍ਰੇਲੀਆਈ ਮੀਡੀਆ ਨੇ ਵੀ ਦਾਅਵਾ ਕੀਤਾ ਸੀ ਕਿ ਕੋਰੋਨਾ ਵਾਇਰਸ 2020 ਵਿਚ ਅਚਾਨਕ ਨਹੀਂ ਆਇਆ ਸਗੋਂ ਇਸ ਦੀ ਤਿਆਰੀ ਚੀਨ 2015 ਤੋਂ ਕਰ ਰਿਹਾ ਸੀ। ਚੀਨ ਦੀ ਸੈਨਾ 6 ਸਾਲ ਪਹਿਲਾਂ ਤੋਂ ਕੋਵਿਡ-19 ਵਾਇਰਸ ਨੂੰ ਜੈਵਿਕ ਹਥਿਆਰ ਦੀ ਤਰ੍ਹਾਂ ਵਰਤਣ ਦੀ ਸਾਜਿਸ਼ ਬਣਾ ਰਹੀ ਸੀ। 'ਦੀ ਵੀਕੈਂਡ ਆਸਟ੍ਰੇਲੀਅਨ' ਨੇ ਆਪਣੀ ਰਿਪੋਰਟ ਵਿਚ ਇਹ ਖੁਲਾਸਾ ਕੀਤਾ ਸੀ।

ਰਿਪੋਰਟ ਵਿਚ ਚੀਨ ਦੇ ਇਕ ਖੋਜ ਪੇਪਰ ਨੂੰ ਆਧਾਰ ਬਣਾਇਆ ਗਿਆ ਸੀ। ਇਸ ਵਿਚ ਕਿਹਾ ਗਿਆ ਹੈ ਕਿ ਚੀਨ 6 ਸਾਲ ਪਹਿਲਾਂ ਤੋਂ ਸਾਰਸ ਵਾਇਰਸ ਦੀ ਮਦਦ ਨਾਲ ਜੈਵਿਕ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਰਿਪੋਰਟ ਮੁਤਾਬਕ ਚੀਨੀ ਵਿਗਿਆਨੀ ਅਤੇ ਸਿਹਤ ਅਫਸਰ 2015 ਵਿਚ ਹੀ ਕੋਰੋਨਾ ਦੇ ਵੱਖ-ਵੱਖ ਸਟ੍ਰੇਨ 'ਤੇ ਚਰਚਾ ਕਰ ਰਹੇ ਸਨ। ਉਸ ਸਮੇਂ ਚੀਨੀ ਵਿਗਿਆਨੀਆਂ ਨੇ ਕਿਹਾ ਸੀ ਕਿ ਤੀਜੇ ਵਿਸ਼ਵ ਯੁੱਧ ਵਿਚ ਇਸ ਨੂੰ ਜੈਵਿਕ ਹਥਿਆਰ ਦੀ ਤਰ੍ਹਾਂ ਵਰਤਿਆ ਜਾਵੇਗਾ। ਇਸ ਗੱਲ 'ਤੇ ਵੀ ਚਰਚਾ ਹੋਈ ਸੀਕਿ ਇਸ ਵਿਚ ਹੇਰਫੇਰ ਕਰ ਕੇ ਇਸ ਨੂੰ ਮਹਾਮਾਰੀ ਦੇ ਤੌਰ 'ਤੇ ਕਿਵੇਂ ਬਦਲਿਆ ਜਾ ਸਕਦਾ ਹੈ।

ਪੜ੍ਹੋ ਇਹ ਅਹਿਮ ਖਬਰ- ਪਾਕਿ ਨੇ ਭਾਰਤੀ ਹਾਈ ਕਮਿਸ਼ਨ ਦੇ 12 ਅਧਿਕਾਰੀਆਂ ਨੂੰ ਦਿੱਤੇ ਇਹ ਨਿਰਦੇਸ਼

ਜਾਂਚ ਤੋਂ ਬਚਦਾ ਰਿਹਾ ਹੈ ਚੀਨ
ਰਿਪੋਰਟ ਵਿਚ ਇਸ ਗੱਲ 'ਤੇ ਵੀ ਸਵਾਲ ਚੁੱਕਿਆ ਗਿਆ ਹੈ ਕਿ ਜਦੋਂ ਵੀ ਵਾਇਰਸਜਾਂਚ ਕਰਨ ਦੀ ਗੱਲ ਆਉਂਦੀ ਹੈ ਤਾਂ ਚੀਨ ਪਿੱਛੇ ਹਟ ਜਾਂਦਾ ਹੈ। ਆਸਟ੍ਰੇਲੀਆਈ ਸਾਇਬਰ ਸਿਕਓਰਿਟੀ ਮਾਹਰ ਰੌਬਰਟ ਪੌਟਰ ਨੇ ਦੱਸਿਆ ਕਿ ਉਹ ਵਾਇਰਸ ਕਿਸੇ ਚਮਗਾਦੜ ਦੇ ਮਾਰਕੀਟ ਤੋਂ  ਨਹੀਂ ਫੈਲ ਸਕਦਾ। ਇਹ ਥਿਓਰੀ ਪੂਰੀ ਤਰ੍ਹਾਂ ਨਾਲ ਗਲਤ ਹੈ। ਚੀਨੀਰਿਸਰਚ ਪੇਪਰ 'ਤੇ ਡੂੰਘਾ ਅਧਿਐਨ ਕਰਨ ਦੇ ਬਾਅਦ ਰੌਬਰਟ ਨੇ ਕਿਹਾ ਕਿਇਹ ਰਿਸਰਚ ਪੇਪਰ ਬਿਲਕੁੱਲ ਸਹੀ ਹੈ। ਅਸੀਂ ਚੀਨ ਦੇ ਰਿਸਰਚ ਪੇਪਰ 'ਤੇ ਅਧਿਐਨ ਕਰਦੇ ਰਹਿੰਦੇ  ਹਾਂ। ਇਸ ਤੋਂ ਪਤਾ ਚੱਲਦਾ ਹੈ ਕਿ ਚੀਨੀ ਵਿਗਿਆਨੀ ਕੀ ਸੋਚ ਰਹੇ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News