ਅਮਰੀਕੀ ਅਦਾਲਤ ਨੇ ਗੁਜਰਾਤੀ ਭਾਰਤੀ ਨੂੰ ਸੁਣਾਈ 6 ਸਾਲ ਕੈਦ ਦੀ ਸਜ਼ਾ
Wednesday, Mar 13, 2024 - 01:00 PM (IST)
ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਫਲੋਰੀਡਾ ਰਾਜ ਦੇ ਸ਼ਹਿਰ ਜੈਕਸਨਵਿਲ ਵਿੱਚ ਜੈਗੁਆਰਜ਼ ਫੁੱਟਬਾਲ ਟੀਮ ਦੇ ਇਕ ਸਾਬਕਾ ਮੁਲਾਜ਼ਮ ਅਮਿਤ ਪਟੇਲ (31) ਨੂੰ ਬੀਤੇ ਦਿਨ (12 ਮਾਰਚ) ਜ਼ਿਲ੍ਹਾ ਕੋਰਟ ਜੱਜ ਹੈਨਰੀ ਲੀ ਐਡਮਜ ਜੂਨੀਅਰ ਨੇ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਇੱਥੇ ਦੱਸ ਦਈਏ ਕਿ ਅਮਿਤ ਪਟੇਲ ਫਾਇਨਾਂਸ ਮੈਨੇਜਰ ਸੀ ਅਤੇ ਉਸ ਦਾ ਭਾਰਤ ਤੋਂ ਗੁਜਰਾਤ ਨਾਲ ਪਿਛੋਕੜ ਸੀ।
ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਤੇਲੰਗਾਨਾ ਮੂਲ ਦੇ ਅਨਿਲ ਬੋਇਨਾਪੱਲੀ ਨੂੰ ਮਿਲੇਗਾ ਅਮਰੀਕਾ ਦਾ ਵੱਕਾਰੀ ਐਵਾਰਡ
ਅਮਿਤ 'ਤੇ ਜੈਗੁਆਰਜ਼ ਫੁੱਟਬਾਲ ਟੀਮ ਦੇ ਵਰਚੁਅਲ ਕ੍ਰੈਡਿਟ ਕਾਰਡ ਪ੍ਰੋਗਰਾਮ ਦੀ ਦੁਰਵਰਤੋਂ ਕਰਦਿਆਂ 22 ਮਿਲੀਅਨ ਡਾਲਰ ਦੀ ਚੋਰੀ ਕਰਨ ਦੇ ਦੋਸ਼ ਲੱਗੇ ਸਨ। ਇਸੇ ਦੋਸ਼ ਹੇਠ ਚੱਲ ਰਹੇ ਕੇਸ 'ਤੇ ਅਦਾਲਤ ਨੇ ਆਪਣਾ ਫ਼ਸਲਾ ਸੁਣਾਉਂਦੇ ਹੋਏ ਉਸ ਨੂੰ ਸਜ਼ਾ ਸੁਣਾਈ। ਪਟੇਲ ਇਸ ਕੰਪਨੀ ਵਿੱਚ ਬਤੌਰ ਫਾਇਨਾਂਸ ਮੈਨੇਜਰ ਸੀ। ਜਿਸ ਨੇ ਆਪਣੇ ਖਾਤੇ ਵਿਚੋਂ 5 ਮਿਲੀਅਨ ਡਾਲਰ ਦੀ ਰਕਮ ਆਨਲਾਈਨ ਜੂਆ ਖਿਡਾਉਣ ਵਾਲੀ ਇਕ ਵੈਬਸਾਈਟ ਨੂੰ ਅਦਾ ਕੀਤੇ। ਇਸ ਤੋਂ ਇਲਾਵਾ 6 ਲੱਖ ਡਾਲਰ ਦਾ ਸਮਾਨ ਐਪਲ ਤੋਂ ਅਤੇ 40 ਹਜ਼ਾਰ ਡਾਲਰ ਦਾ ਸਮਾਨ ਐਮਾਜ਼ੌਨ ਤੋਂ ਖਰੀਦਿਆ। ਅਮਿਤ ਨੇ ਪ੍ਰਾਈਵੇਟ ਜੈਟ ਦੇ ਕਿਰਾਏ ’ਤੇ 78,800 ਡਾਲਰ ਖਰਚ ਕੀਤੇ। ਹੈਰਾਨੀ ਇਸ ਗੱਲ ਦੀ ਹੈ ਕਿ ਅਮਿਤ ਪਟੇਲ ਫਰਵਰੀ 2023 ਵਿਚ ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਵੀ ਚੋਰੀ ਕੀਤੇ ਪੈਸੇ ਦੀ ਵਰਤੋਂ ਕਰਦਾ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।