ਰੂਸ ''ਚ ਜਾਸੂਸੀ ਦੇ ਦੋਸ਼ੀ ਅਮਰੀਕੀ ਨੇ ਟਰੰਪ ਤੋਂ ਮੰਗੀ ਮਦਦ

Thursday, Jun 20, 2019 - 09:06 PM (IST)

ਰੂਸ ''ਚ ਜਾਸੂਸੀ ਦੇ ਦੋਸ਼ੀ ਅਮਰੀਕੀ ਨੇ ਟਰੰਪ ਤੋਂ ਮੰਗੀ ਮਦਦ

ਮਾਸਕੋ— ਜਾਸੂਸੀ ਦੇ ਦੋਸ਼ 'ਚ ਰੂਸ 'ਚ ਜੇਲ 'ਚ ਸੁੱਟੇ ਗਈ ਇਕ ਅਮਰੀਕੀ ਵਿਅਕਤੀ ਨੇ ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਦਦ ਦੀ ਅਪੀਲ ਕੀਤੀ ਹੈ। ਪਾਲ ਵ੍ਹੇਲਾਨ ਨੂੰ ਦਸੰਬਰ 'ਚ ਮਾਸਕੋ 'ਚ ਇਕ ਹੋਟਲ ਦੇ ਕਮਰੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ 'ਤੇ ਜਾਸੂਸੀ ਦਾ ਦੋਸ਼ ਲਗਾਇਆ ਸੀ।

ਰੂਸ 'ਚ ਜਾਸੂਸੀ ਦੇ ਦੋਸ਼ੀ ਨੂੰ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਸਾਬਕਾ ਅਮਰੀਕੀ ਨੇਵੀ ਅਧਿਕਾਰੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਤੇ ਉਸ ਦੇ ਵਕੀਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਇਕ ਪੇਨ ਡ੍ਰਾਈਵ ਸੌਂਪੀ ਗਈ ਸੀ, ਜਿਸ 'ਚ ਗੁਪਤ ਜਾਣਕਾਰੀਆਂ ਸਨ ਪਰ ਉਸ ਨੂੰ ਨਹੀਂ ਪਤਾ ਸੀ ਕਿ ਪੇਨ ਡ੍ਰਾਈਵ 'ਚ ਕੀ ਸੀ। ਬ੍ਰਿਟੇਨ, ਆਇਰਲੈਂਡ ਤੇ ਕੈਨੇਡਾ ਦੀ ਵੀ ਨਾਗਰਿਕਤਾ ਰੱਖਣ ਵਾਲੇ ਵ੍ਹੇਲਾਨ ਨੇ ਮਾਸਕੋ ਦੀ ਇਕ ਅਦਾਲਤ 'ਚ ਟਰੰਪ ਤੋਂ ਇਸ ਮਾਮਲੇ 'ਚ ਦਖਲ ਦੇਣ ਦੀ ਅਪੀਲ ਕੀਤੀ।


author

Baljit Singh

Content Editor

Related News