ਈਦ ਲਈ ਬੰਗਲਾਦੇਸ਼ ਦੀ ਪਸ਼ੂ ਮੰਡੀ ਗਰਮ, 30 ਲੱਖ ''ਚ ਵਿਕਿਆ ''ਬੌਸ''

08/08/2019 8:49:36 PM

ਢਾਕਾ— ਈਦ-ਉਲ-ਅਜਵਾ ਦੇ ਮੱਦੇਨਜ਼ਰ ਬੰਗਲਾਦੇਸ਼ 'ਚ ਪਸ਼ੂਆਂ ਦੀ ਖਰੀਦ-ਵੇਚ ਜ਼ੋਰਾਂ 'ਤੇ ਹੈ। ਕੁਰਬਾਨੀ ਦੇ ਇਸ ਤਿਓਹਾਰ ਲਈ ਉੱਚੇ ਰੇਟਾਂ 'ਤੇ ਪਸ਼ੂਆਂ ਨੂੰ ਖਰੀਦਿਆ ਜਾ ਰਿਹਾ ਹੈ। ਇਸ ਦੌਰਾਨ ਇਕ ਵਿਅਕਤੀ ਨੇ ਅਮਰੀਕੀ ਸਾਂਡ 'ਬੌਸ' ਨੂੰ 30 ਲੱਖ ਰੁਪਏ ਤੋਂ ਜ਼ਿਆਦਾ 'ਚ ਖਰੀਦਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।

'ਬੌਸ' ਨੂੰ ਅਮਰੀਕਾ ਤੋਂ ਲਿਆਂਦਾ ਗਿਆ ਹੈ ਤੇ ਇਸ ਦਾ ਪਾਲਣ ਪੋਸ਼ਣ ਢਾਕਾ ਦੇ ਬਾਹਰੀ ਇਲਾਕੇ ਦੇ ਇਕ ਫਾਰਮ 'ਚ ਕੀਤਾ ਗਿਆ ਹੈ। ਇਸ ਨੂੰ ਕੁਰਬਾਨੀ ਲਈ ਇਸ ਸਾਲ ਦੇਸ਼ ਦਾ ਸਭ ਤੋਂ ਮਹਿੰਗਾ ਪਸ਼ੂ ਦੱਸਿਆ ਜਾ ਰਿਹਾ ਹੈ। ਪਸ਼ੂ ਦੇ ਮਾਲਕ ਮੁਹੰਮਦ ਇਮਰਾਨ ਹੁਸੈਨ ਨੇ ਦੱਸਿਆ ਕਿ 'ਬੌਸ' ਨੂੰ 30.9 ਲੱਖ ਤੋਂ ਜ਼ਿਆਦਾ ਰੁਪਏ 'ਚ ਇਕ ਕੱਪੜਾ ਫੈਕਟਰੀ ਦੇ ਮਾਲਕ ਨੇ ਖਰੀਦਿਆ ਹੈ। ਇਸ ਤੋਂ ਇਲਾਵਾ 'ਮੈਸੀ' ਨਾਂ ਦੇ ਸਾਂਡ ਨੂੰ 23 ਲੱਖ ਰੁਪਏ ਤੋਂ ਜ਼ਿਆਦਾ 'ਚ ਵੇਚਿਆ ਗਿਆ ਹੈ। ਇਸ ਦਾ ਨਾਲ ਅਰਜਨਟੀਨਾ ਦੇ ਕਿ ਫੁੱਟਬਾਲਰ ਦੇ ਨਾਂ 'ਤੇ ਰੱਖਿਆ ਗਿਆ ਹੈ। 'ਮੈਸੀ' ਇਸ ਸਾਲ ਵਿਕਿਆ ਦੂਜਾ ਸਭ ਤੋਂ ਮਹਿੰਗਾ ਸਾਂਡ ਹੈ। ਉਥੇ ਹੀ 'ਟਾਈਟੈਨਿਕ' ਨਾਂ ਦੇ ਆਸਟ੍ਰੇਲੀਆਈ ਪਸ਼ੂ ਨੂੰ ਕਰੀਬ 17 ਲੱਖ ਰੁਪਏ 'ਚ ਖਰੀਦਿਆ ਗਿਆ। ਸਰਕਾਰ ਦੇ ਪਸ਼ੂਧਨ ਵਿਭਾਗ ਦੇ ਮੁਖੀ ਹਿਤੇਸ਼ ਚੰਦਰ ਬਸਾਕ ਨੇ ਕਿਹਾ ਕਿ ਸਾਡਾ ਅਨੁਮਾਨ ਹੈ ਕਿ ਇਸ ਸਾਲ ਈਦ 'ਤੇ ਰਿਕਾਰਡ ਇਕ ਕਰੋੜ ਸੱਤ ਲੱਖ ਪਸ਼ੂਆਂ ਦੀ ਕੁਰਬਾਨੀ ਦਿੱਤੀ ਜਾਵੇਗੀ।


Baljit Singh

Content Editor

Related News