ਰਿਹਾਨਾ ਦੇ ਬਾਅਦ ਹੁਣ ਅਮਰੀਕੀ ਅਦਾਕਾਰਾ ਸੂਜਨ ਸੈਰੰਡਨ ਨੇ ਕੀਤੀ ਕਿਸਾਨਾਂ ਦੀ ਹਿਮਾਇਤ
Saturday, Feb 06, 2021 - 03:32 PM (IST)
ਵਾਸ਼ਿੰਗਟਨ : ਇੰਟਰਨੈਸ਼ਨ ਪੌਪ ਸਿੰਗਰ ਰਿਹਾਨਾ ਦੇ ਬਾਅਦ ਦਿੱਗਜ ਹਾਲੀਵੁੱਡ ਅਦਾਕਾਰਾ ਸੂਜਨ ਸੈਰੰਡਨ ਨੇ ਸ਼ਨੀਵਾਰ ਨੂੰ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ ਹੈ ਅਤੇ ਕਿਹਾ ਕਿ ਉਹ ਪ੍ਰਦਰਸ਼ਨਕਾਰੀਆਂ ਨਾਲ ਇਕਜੁੱਟਤਾ ਨਾਲ ਖੜ੍ਹੀ ਹੈ। ਪੌਪ ਸਟਾਰਾ ਰਿਹਾਨਾ ਵੱਲੋਂ ਕੀਤੇ ਗਏ ਟਵੀਟ ਦੇ ਬਾਅਦ ਕਈ ਵਿਦੇਸ਼ੀ ਹਸਤੀਆਂ, ਕਾਰਜਕਰਤਾਵਾਂ ਅਤੇ ਨੇਤਾਵਾਂ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਸਮਰਥਨ ਕੀਤਾ ਹੈ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ : ਰਿਹਾਨਾ ਦੇ ਸਮਰਥਨ ’ਚ ਆਏ ਕ੍ਰਿਕਟਰ ਇਰਫਾਨ ਪਠਾਨ, ਯਾਦ ਦਿਵਾਇਆ ਇਹ ਕਿੱਸਾ
74 ਸਾਲਾ ਅਦਾਕਾਰਾ ਨੇ ਟਵਿਟਰ ’ਤੇ ਦਿ ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਸਾਂਝੀ ਕੀਤੀ ਹੈ, ਜਿਸ ਦਾ ਸਿਰਲੇਖ ਹੈ, ‘ਭਾਰਤ ਵਿਚ ਕਿਸਾਨ ਵਿਰੋਧ ਪ੍ਰਦਰਸ਼ਨ ਕਿਉਂ ਕਰ ਰਹੇ ਹਨ?’ ਸੈਰੰਡਨ ਨੇ ਲਿਖਿਆ, ‘ਭਾਰਤ ਵਿਚ ਕਿਸਾਨ ਅੰਦੋਲਨ ਨਾਲ ਖੜ੍ਹੀ ਹਾਂ। ਪੜ੍ਹੋ ਕਿ ਉਹ ਕੌਣ ਲੋਕ ਹਨ ਅਤੇ ਉਹ ਵਿਰੋਧ ਕਿਉਂ ਕਰ ਰਹੇ ਹਨ।’ ਸੂਜਨ 75 ਸਾਲ ਦੀ ਅਮਰੀਕੀ ਅਦਾਕਾਰਾ, ਵਰਕਰ ਅਤੇ ਐਗਜ਼ੀਕਿਊਟਿਵ ਪ੍ਰੋਡਿਊਸਰ ਹੈ। ਉਨ੍ਹਾਂ ਨੂੰ ਆਸਕਰ ਸਮੇਤ ਕਈ ਐਵਾਰਡ ਮਿਲ ਚੁੱਕੇ ਹਨ।
ਇਹ ਵੀ ਪੜ੍ਹੋ: ਵਿਗਿਆਪਨ ਕੰਪਨੀਆਂ ਨੇ ਕੰਗਨਾ ਰਣੌਤ ਨਾਲ ਖ਼ਤਮ ਕੀਤੇ ਕੰਟਰੈਕਟ, ਕੰਗਨਾ ਨੇ ਦਿੱਤੀ ਇਹ ਪ੍ਰਤੀਕਿਰਿਆ
ਦੱਸ ਦੇਈਏ ਕਿ ਸਵੀਡਨ ਦੀ ਜਲਵਾਯੂ ਵਰਕਰ ਗ੍ਰੇਟਾ ਥਨਬਰਗ, ਅਮਰੀਕੀ ਵਕੀਲ ਅਤੇ ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ, ਅਦਾਕਾਰਾ ਅਮਾਂਡਾ ਸਰਨੀ, ਗਾਇਕ ਜੇ ਸੀਨ, ਡਾ. ਜਿਊਸ ਅਤੇ ਮੀਆ ਖਲੀਫਾ ਨੇ ਵੀ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਸਮਰਥਨ ਕੀਤਾ ਹੈ। ਉਥੇ ਹੀ ਵਿਦੇਸ਼ੀ ਹਸਤੀਆਂ ਦੇ ਇਸ ਮਾਮਲੇ ’ਤੇ ਟਵੀਟ ਕਰਨ ਦੇ ਬਾਅਦ ਭਾਰਤ ਨੇ ਵੀ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ। ਵਿਦੇਸ਼ ਮੰਤਰਾਲਾ ਨੇ ਲੋਕਾਂ ਨੂੰ ਬਿਨਾਂ ਤੱਥਾਂ ਦੀ ਜਾਂਚ-ਪਰਚ ਜਲਦਬਾਜ਼ੀ ਵਿਚ ਬਿਆਨ ਦੇਣ ਤੋਂ ਬਚਣ ਦੀ ਨਸੀਹਤ ਦਿੱਤੀ ਸੀ।
ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ ’ਚ ਆਈ ਰਿਹਾਨਾ ਖ਼ਿਲਾਫ਼ ਟਵੀਟ ਕਰਨ ’ਤੇ ਕੇਰਲ ਵਾਸੀਆਂ ਨੇ ਸਚਿਨ ਤੇਂਦੁਲਕਰ ਦੀ ਬਣਾਈ ਰੇਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।