ਅਮਰੀਕਾ: ਟੈਕਸਾਸ ਯੂਨੀਵਰਸਿਟੀ ਨੇ ਉਦਯੋਗਪਤੀ ਨਵੀਨ ਜਿੰਦਲ ਨੂੰ ਕੀਤਾ ਸਨਮਾਨਿਤ

03/29/2023 11:04:44 AM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਡਲਾਸ ਸਥਿਤ ਟੈਕਸਾਸ ਯੂਨੀਵਰਸਿਟੀ ਨੇ ਭਾਰਤੀ ਉਦਯੋਗਪਤੀ ਨਵੀਨ ਜਿੰਦਲ ਨੂੰ ਉਦਯੋਗ, ਰਾਜਨੀਤੀ ਅਤੇ ਸਿੱਖਿਆ ਦੇ ਖੇਤਰਾਂ ਵਿਚ ਪ੍ਰਾਪਤੀਆਂ ਲਈ ‘ਲਾਈਫਟਾਈਮ ਅਚੀਵਮੈਂਟ’ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਜਿੰਦਲ, ਜੋ ਕਿ ਟੈਕਸਾਸ ਯੂਨੀਵਰਸਿਟੀ ਦੇ 1992 ਬੈਚ ਦੇ ਸਾਬਕਾ ਵਿਦਿਆਰਥੀ ਹਨ, ਨੂੰ 25 ਮਾਰਚ ਨੂੰ ਆਯੋਜਿਤ ਇੱਕ ਸਮਾਰੋਹ ਵਿੱਚ ਸਨਮਾਨਿਤ ਕੀਤਾ ਗਿਆ। 

ਇੱਕ ਮੀਡੀਆ ਰੀਲੀਜ਼ ਦੇ ਅਨੁਸਾਰ ਜਿੰਦਲ ਨੋਬਲ ਪੁਰਸਕਾਰ ਜੇਤੂ ਅਜ਼ੀਜ਼ ਸੰਕਰ ਤੋਂ ਬਾਅਦ ਟੈਕਸਾਸ ਯੂਨੀਵਰਸਿਟੀ ਤੋਂ 'ਲਾਈਫਟਾਈਮ ਅਚੀਵਮੈਂਟ' ਪੁਰਸਕਾਰ ਪ੍ਰਾਪਤ ਕਰਨ ਵਾਲੇ ਦੂਜੇ ਵਿਅਕਤੀ ਹਨ। ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ਦੇ ਨਾਤੇ, ਜਿੰਦਲ 'ਸਟੂਡੈਂਟ ਗਵਰਮੈਂਟ' ਦੇ ਉਪ-ਪ੍ਰਧਾਨ ਅਤੇ ਪ੍ਰਧਾਨ ਸਨ ਅਤੇ ਉਨ੍ਹਾਂ ਨੂੰ 'ਸਟੂਡੈਂਟ ਲੀਡਰ ਆਫ ਦਿ ਈਅਰ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਗ੍ਰੀਕ 'ਚ ਦੋ ਪਾਕਿਸਤਾਨੀ ਨਾਗਰਿਕ ਗ੍ਰਿਫ਼ਤਾਰ, ਯਹੂਦੀ ਅਦਾਰਿਆਂ 'ਤੇ ਹਮਲੇ ਦੀ ਬਣਾ ਰਹੇ ਸੀ ਯੋਜਨਾ

ਉਨ੍ਹਾਂ ਨੂੰ 2010 ਵਿੱਚ ਯੂਨੀਵਰਸਿਟੀ ਦੇ ਡਿਸਟਿੰਗੂਇਸ਼ਡ ਐਲੂਮਨਸ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਰੀਲੀਜ਼ ਦੇ ਅਨੁਸਾਰ 'ਲਾਈਫਟਾਈਮ ਅਚੀਵਮੈਂਟ' ਪੁਰਸਕਾਰ ਟੈਕਸਾਸ ਯੂਨੀਵਰਸਿਟੀ ਦੁਆਰਾ ਆਪਣੇ ਸਾਬਕਾ ਵਿਦਿਆਰਥੀਆਂ ਨੂੰ ਦਿੱਤਾ ਜਾਣ ਵਾਲਾ ਸਰਵਉੱਚ ਸਨਮਾਨ ਹੈ। ਐਵਾਰਡ ਇੱਕ ਸਾਬਕਾ ਵਿਦਿਆਰਥੀ ਨੂੰ ਸਨਮਾਨਿਤ ਕਰਦਾ ਹੈ, ਜਿਸ ਨੇ ਸਮਾਜ ਦੀ ਬਿਹਤਰੀ ਲਈ ਇੱਕ ਅਸਾਧਾਰਣ ਯੋਗਦਾਨ ਪਾਇਆ ਹੈ, ਯੂਨੀਵਰਸਿਟੀ ਦੇ ਬਦਲਾਅ ਵਿੱਚ ਭੂਮਿਕਾ ਨਿਭਾਈ ਹੈ ਅਤੇ ਦੂਜਿਆਂ ਨੂੰ ਪ੍ਰੇਰਿਤ ਕੀਤਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News