ਅਮਰੀਕਾ : ਫਰਜ਼ੀ ਲੁੱਟ ਦੇ ਮਾਮਲੇ 'ਚ ਦੋ ਗੁਜਰਾਤੀ ਵਿਅਕਤੀ ਭਗੋੜੇ ਘੋਸ਼ਿਤ
Thursday, Mar 07, 2024 - 12:53 PM (IST)
ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਸੂਬੇ ਜਾਰਜੀਆ ਦੀ ਪੁਲਸ ਦੋ ਗੁਜਰਾਤੀ ਭਾਰਤੀਆਂ ਦੀ ਤਲਾਸ਼ ਕਰ ਰਹੀ ਹੈ, ਜੋ ਯੂ ਵੀਜ਼ਾ ਲਈ ਫਰਜ਼ੀ ਲੁੱਟ ਕਰਦੇ ਸਨ। ਜਿੰਨਾਂ ਦਾ ਪਿਛੋਕੜ ਗੁਜਰਾਤ ਦੇ ਨਾਲ ਹੈ। ਇੰਨਾਂ ਦੇ ਨਾਂਅ ਸੁਨੀਲ ਚੌਧਰੀ ਅਤੇ ਪਰੇਸ਼ ਚੌਧਰੀ ਹੈ। ਦੋਵਾਂ ਨੇ ਇਕ ਸਟੋਰ ਵਿੱਚੋ 6000 ਹਜ਼ਾਰ ਡਾਲਰ ਦੀ ਲੁੱਟ ਦੀ ਝੂਠੀ ਸ਼ਿਕਾਇਤ ਪੁਲਸ ਕੋਲ ਦਰਜ ਕਰਵਾਈ। ਇਹ ਦੋਵੇਂ ਵਿਅਕਤੀ ਉਸੇ ਸਟੋਰ ਵਿਚ ਕੰਮ ਕਰਦੇ ਸਨ। ਦੋਵਾਂ ਦੇ ਗੈਰ-ਕਾਨੂੰਨੀ ਪ੍ਰਵਾਸੀ ਹੋਣ ਦੀ ਵੀ ਸੰਭਾਵਨਾ ਹੈ। ਪੁਲਸ ਵੱਲੋਂ ਦੋਵਾਂ ਨੂੰ ਫਰਜ਼ੀ ਲੁੱਟ ਦੇ ਮਾਮਲੇ ਵਿੱਚ ਵਾਂਟੇਡ (ਭਗੋੜੇ) ਘੋਸ਼ਿਤ ਕੀਤਾ ਗਿਆ ਹੈ।
ਪੁਲਸ ਨੂੰ ਦੱਸੀ ਝੂਠੀ ਕਹਾਣੀ
ਪੁਲਸ ਫਿਲਹਾਲ ਸੁਨੀਲ ਚੌਧਰੀ ਅਤੇ ਪਰੇਸ਼ ਚੌਧਰੀ ਦੀ ਤਲਾਸ਼ ਕਰ ਰਹੀ ਹੈ। ਇਨ੍ਹਾਂ ਦੋਵਾਂ 'ਤੇ ਯੂ-ਵੀਜ਼ਾ ਲਈ ਫਰਜ਼ੀ ਲੁੱਟ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਮੁਲਜ਼ਮਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਲੰਘੀ 24 ਫਰਵਰੀ ਨੂੰ ਰਾਤ ਦੇ ਢਾਈ ਵਜੇ ਉਹ ਸਟੋਰ ਵਿੱਚ ਕੰਮ ਕਰ ਰਹੇ ਸਨ ਤਾਂ ਇੱਕ ਹਥਿਆਰਬੰਦ ਵਿਅਕਤੀ ਵੱਲੋਂ ਉਨ੍ਹਾਂ ਨੂੰ ਲੁੱਟ ਲਿਆ ਗਿਆ ਸੀ। ਇਨ੍ਹਾਂ ਦੋ ਗੁਜਰਾਤੀਆਂ ਨੇ ਇਕ ਅਣਪਛਾਤੇ ਵਿਅਕਤੀ 'ਤੇ ਹਥਿਆਰ ਦਿਖਾ ਕੇ ਸਟੋਰ ਤੋਂ 6000 ਹਜਾਰ ਡਾਲਰ ਲੁੱਟਣ ਦਾ ਦੋਸ਼ ਲਗਾਇਆ ਸੀ। ਬੁਰਕੇ ਕਾਉਂਟੀ, ਜਾਰਜੀਆ ਵਿੱਚ ਵਾਪਰੀ ਘਟਨਾ ਬਾਰੇ ਉਨ੍ਹਾਂ ਪੁਲਸ ਨੂੰ ਦੱਸਿਆ ਗਿਆ ਕਿ ਇੱਕ ਲੁਟੇਰਾ ਅੱਧੀ ਰਾਤ ਨੂੰ ਆਇਆ ਅਤੇ ਹਨੇਰੇ ਵਿੱਚ ਗਾਇਬ ਹੋ ਗਿਆ ਕਿਉਂਕਿ ਉਹ ਸਟੋਰ ਤੋਂ 6000 ਹਜ਼ਾਰ ਡਾਲਰ ਦੀ ਨਕਦੀ ਲੁੱਟ ਕੇ ਭੱਜ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਬੱਸ ਦੀ ਉਡੀਕ ਕਰ ਰਹੇ ਵਿਦਿਆਰਥੀਆਂ 'ਤੇ ਅੰਨ੍ਹੇਵਾਹ ਗੋਲੀਬਾਰੀ
ਲੁੱਟ ਦੀ ਸ਼ਿਕਾਇਤ ਜਾਅਲੀ ਅਤੇ ਝੂਠੀ ਨਿਕਲੀ
ਉਸ ਸਮੇਂ ਸਥਾਨਕ ਪੁਲਸ ਨੇ ਸਟੋਰ 'ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਚੈੱਕ ਕਰਨ ਅਤੇ ਲੁੱਟ ਕਰਨ ਆਏ ਵਿਅਕਤੀ ਦੀ ਹੂਡੀ ਪਹਿਨੀ ਫੋਟੋ ਪ੍ਰਾਪਤ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ। ਉਧਰ ਜਦੋਂ ਪੁਲਸ ਨੂੰ ਉਨਾਂ 'ਤੇ ਸ਼ੱਕ ਹੋਣ ਸਬੰਧੀ ਮਾਮਲੇ ਦੀ ਹੋਰ ਜਾਂਚ ਕੀਤੀ ਅਤੇ ਆਸ-ਪਾਸ ਦੇ ਇਲਾਕਿਆਂ ਦੀ ਫੁਟੇਜ ਵੀ ਚੈੱਕ ਕੀਤੀ ਤਾਂ ਪਰੇਸ਼ ਚੋਧਰੀ ਅਤੇ ਸੁਨੀਲ ਚੌਧਰੀ ਵੱਲੋਂ ਦਰਜ ਕਰਵਾਈ ਗਈ ਲੁੱਟ ਦੀ ਸ਼ਿਕਾਇਤ ਜਾਅਲੀ ਅਤੇ ਝੂਠੀ ਸਾਬਤ ਹੋਈ। ਇਸ ਦੇ ਨਾਲ ਹੀ ਪੁਲਸ ਨੇ ਇਹ ਵੀ ਪਾਇਆ ਕਿ ਸ਼ਿਕਾਇਤਕਰਤਾ ਦੇ ਦਾਅਵੇ ਦੇ ਉਲਟ ਸਟੋਰ ਵਿੱਚ ਕੋਈ ਵੀ ਲੁੱਟ ਨਹੀਂ ਹੋਈ। ਪੁਲਸ ਨੂੰ ਕੁਝ ਅਹਿਮ ਸਬੂਤ ਮਿਲਣ ਤੋਂ ਬਾਅਦ ਦੋਵਾਂ ਸ਼ਿਕਾਇਤਕਰਤਾਵਾਂ ਨੂੰ ਦੁਬਾਰਾ ਪੁੱਛਗਿੱਛ ਲਈ ਬੁਲਾਇਆ ਗਿਆ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਪੁਲਸ ਨੂੰ ਸਾਡੇ ਵੱਲੋ ਕੀਤੇ ਗਏ ਲੁੱਟ ਦੇ ਡਰਾਮੇ ਦਾ ਪਤਾ ਲੱਗ ਗਿਆ ਹੈ। ਤਾਂ ਸੁਨੀਲ ਚੋਧਰੀ ਅਤੇ ਪਰੇਸ਼ ਚੋਧਰੀ ਪੁਲਸ ਸਾਹਮਣੇ ਪੇਸ਼ ਹੋਣ ਦੀ ਬਜਾਏ ਜਾਰਜੀਆ ਤੋਂ ਭੱਜ ਗਏ।
ਪੁਲਸ ਦੀ ਸਖ਼ਤ ਕਾਰਵਾਈ
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਪੁਲਸ ਨੂੰ ਸ਼ੱਕ ਹੈ ਕਿ ਦੋਵੇਂ ਫਲੋਰੀਡਾ ਵਿੱਚ ਲੁਕੇ ਹੋ ਸਕਦੇ ਹਨ। ਯੂ ਵੀਜ਼ਾ ਲਈ ਫਰਜ਼ੀ ਲੁੱਟ ਦਾ ਧੰਦਾ ਕਰਨ ਵਾਲੇ ਇਨ੍ਹਾਂ ਦੋ ਗੁਜਰਾਤੀਆਂ ਦੇ ਹੁਣ ਲੰਬੇ ਸਮੇਂ ਤੱਕ ਫਸਣ ਦੀ ਸੰਭਾਵਨਾ ਹੈ, ਕਿਉਂਕਿ ਸਥਾਨਕ ਪੁਲਸ ਨੇ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਯਾਨੀ ਆਈ.ਸੀ.ਈ. ਨੂੰ ਸੂਚਨਾ ਦੇ ਕੇ ਇਨ੍ਹਾਂ ਖ਼ਿਲਾਫ਼ ਵਾਰੰਟ ਜਾਰੀ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਫਰਜ਼ੀ ਲੁੱਟ ਤੋਂ ਇਲਾਵਾ ਇਮੀਗ੍ਰੇਸ਼ਨ ਨਾਲ ਸਬੰਧਤ ਹੋਰ ਦੋਸ਼ ਵੀ ਉਨ੍ਹਾਂ 'ਤੇ ਲਾਏ ਜਾ ਸਕਦੇ ਹਨ। ਗੁਜਰਾਤ ਦੇ ਗਾਂਧੀਨਗਰ ਇਲਾਕੇ ਦੇ ਇਕ ਪਿੰਡ ਦੇ ਰਹਿਣ ਵਾਲੇ ਪਰੇਸ਼ ਚੋਧਰੀ ਅਤੇ ਸੁਨੀਲ ਚੌਧਰੀ ਗੈਰ-ਕਾਨੂੰਨੀ ਪ੍ਰਵਾਸੀ ਹਨ। ਹਾਲਾਂਕਿ ਪੁਲਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।
ਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।