ਅਮਰੀਕਾ : ਕੈਲੀਫੋਰਨੀਆ 'ਚ ਅੰਨ੍ਹੇਵਾਹ ਗੋਲੀਬਾਰੀ, ਹੁਣ ਤੱਕ 9 ਲੋਕਾਂ ਦੀ ਮੌਤ ਦੀ ਪੁਸ਼ਟੀ

Sunday, Jan 22, 2023 - 05:20 PM (IST)

ਅਮਰੀਕਾ : ਕੈਲੀਫੋਰਨੀਆ 'ਚ ਅੰਨ੍ਹੇਵਾਹ ਗੋਲੀਬਾਰੀ, ਹੁਣ ਤੱਕ 9 ਲੋਕਾਂ ਦੀ ਮੌਤ ਦੀ ਪੁਸ਼ਟੀ

ਕੈਲੀਫੋਰਨੀਆ (ਏ.ਐੱਨ.ਆਈ.): ਅਮਰੀਕਾ ਦੇ ਕੈਲੀਫੋਰਨੀਆ ਤੋਂ ਇੱਕ ਵਾਰ ਫਿਰ ਗੋਲੀਬਾਰੀ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਸ਼ਨੀਵਾਰ ਰਾਤ ਕੈਲੀਫੋਰਨੀਆ ਦੇ ਮੋਂਟੇਰੀ ਪਾਰਕ 'ਚ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿੱਚ ਕਈ ਲੋਕਾਂ ਦੇ ਜ਼ਖ਼ਮੀ ਹੋਣ  ਦੀ ਖਬਰ ਹੈ। ਤਾਜ਼ਾ ਜਾਣਕਾਰੀ ਮੁਤਾਬਕ 9 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ।ਪੁਲਸ ਨੇ ਵੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੱਤਾ ਹੈ। ਜਾਣਕਾਰੀ ਮੁਤਾਬਕ ਗੋਲੀਬਾਰੀ ਇਕ ਵਿਅਕਤੀ ਵੱਲੋਂ ਕੀਤੀ ਗਈ।

PunjabKesari

ਪੁਲਸ ਨੇ ਵੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੱਤਾ ਹੈ। ਗੋਲੀਬਾਰੀ ਦੀ ਘਟਨਾ ਸਥਾਨਕ ਸਮੇਂ ਅਨੁਸਾਰ ਰਾਤ 10 ਵਜੇ ਵਾਪਰੀ। ਖ਼ਬਰਾਂ ਮੁਤਾਬਕ ਗੋਲੀਬਾਰੀ ਮੋਂਟੇਰੀ ਪਾਰਕ 'ਚ ਆਯੋਜਿਤ ਚੀਨੀ ਚੰਦਰ ਨਵੇਂ ਸਾਲ ਦੇ ਜਸ਼ਨ ਦੌਰਾਨ ਹੋਈ।ਮੋਂਟੇਰੀ ਪਾਰਕ ਲਾਸ ਏਂਜਲਸ ਕਾਉਂਟੀ ਦਾ ਇੱਕ ਸ਼ਹਿਰ ਹੈ, ਜੋ ਡਾਊਨਟਾਊਨ ਲਾਸ ਏਂਜਲਸ ਤੋਂ ਲਗਭਗ 11 ਕਿਲੋਮੀਟਰ ਦੂਰ ਹੈ।ਸੂਤਰਾਂ ਦਾ ਹਵਾਲਾ ਦਿੰਦੇ ਹੋਏ ਯੂਐਸ ਮੀਡੀਆ ਨੇ ਦੱਸਿਆ ਕਿ ਮੋਂਟੇਰੀ ਪਾਰਕ ਚੀਨੀ ਨਵੇਂ ਸਾਲ ਦੇ ਜਸ਼ਨਾਂ ਦੀ ਮੇਜ਼ਬਾਨੀ ਕਰ ਰਿਹਾ ਸੀ। ਸ਼ਨੀਵਾਰ ਰਾਤ ਕਰੀਬ 10 ਵਜੇ (ਅਮਰੀਕਾ ਦੇ ਸਮੇਂ ਅਨੁਸਾਰ) ਇੱਥੇ ਤੇਜ਼ ਗੋਲੀਬਾਰੀ ਕੀਤੀ ਗਈ। ਇਸ ਦੌਰਾਨ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ। ਗੋਲੀਬਾਰੀ 'ਚ ਘੱਟੋ-ਘੱਟ 16 ਲੋਕਾਂ ਨੂੰ ਗੋਲੀ ਲੱਗੀ ਹੈ। ਗੋਲੀਬਾਰੀ ਵਿਚ ਜ਼ਖ਼ਮੀ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅੱਤਵਾਦੀ ਜਗਜੀਤ ਅਤੇ ਨੌਸ਼ਾਦ ਦੀ ਭਾਰਤ ਵਿਰੋਧੀ ਸਾਜਿਸ਼ ਦਾ ਖੁਲਾਸਾ, ਪਾਕਿ-ਕੈਨੇਡਾ ਨਾਲ ਜੁੜੇ ਤਾਰ

5 ਦਿਨ ਪਹਿਲਾਂ ਵੀ ਹੋਈ ਸੀ ਗੋਲੀਬਾਰੀ 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਕੈਲੀਫੋਰਨੀਆ ਦੇ ਗੋਸ਼ੇਨ ਵਿੱਚ ਇੱਕ ਘਰ ਵਿੱਚ ਗੋਲੀਬਾਰੀ ਹੋਈ ਸੀ। ਜਿਸ ਵਿੱਚ 17 ਸਾਲਾ ਮਾਂ ਅਤੇ ਛੇ ਮਹੀਨੇ ਦੇ ਬੱਚੇ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਸੀ। ਪੁਲਸ ਨੇ ਇਸ ਨੂੰ ਟਾਰਗੇਟ ਕਿਲਿੰਗ ਕਰਾਰ ਦਿੱਤਾ ਹੈ। ਤੁਲਾਰੇ ਕਾਉਂਟੀ ਦੇ ਸ਼ੈਰਿਫ ਮਾਈਕ ਬੌਡਰੈਕਸ ਨੇ ਕਿਹਾ ਕਿ ਹਾਰਵੈਸਟ ਰੋਡ ਦੇ 6800 ਬਲਾਕ ਵਿੱਚ ਛੇ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘੱਟੋ-ਘੱਟ ਦੋ ਸ਼ੱਕੀ ਅਜਿਹੇ ਹਨ ਜਿਨ੍ਹਾਂ ਨੂੰ ਫੜਿਆ ਨਹੀਂ ਗਿਆ ਹੈ। ਇਹ ਹਿੰਸਾ ਨਹੀਂ ਸੀ, ਸਗੋਂ ਟਾਰਗੇਟ ਕਿਲਿੰਗ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News