ਅਮਰੀਕਾ ਨੇ ਭਾਰਤੀ ਮੂਲ ਦੇ 2 ਨਾਗਰਿਕਾਂ ਨੂੰ ਸੁਣਾਈ ਸਜ਼ਾ, ਸੰਵੇਦਨਸ਼ੀਲ ਸੂਚਨਾ ਚੋਰੀ ਕਰਨ ਦੇ ਲਗਾਏ ਦੋਸ਼

Tuesday, Jan 30, 2024 - 01:54 AM (IST)

ਅਮਰੀਕਾ ਨੇ ਭਾਰਤੀ ਮੂਲ ਦੇ 2 ਨਾਗਰਿਕਾਂ ਨੂੰ ਸੁਣਾਈ ਸਜ਼ਾ, ਸੰਵੇਦਨਸ਼ੀਲ ਸੂਚਨਾ ਚੋਰੀ ਕਰਨ ਦੇ ਲਗਾਏ ਦੋਸ਼

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀ ਇਕ ਅਦਾਲਤ ਨੇ ਸਰਕਾਰ ਦੇ ਸੰਵੇਦਨਸ਼ੀਲ ਡਾਟਾ ਨੂੰ ਚੋਰੀ ਕਰਨ ਦੀ ਸਾਜ਼ਿਸ ਰਚਨ ਵਿਚ ਸ਼ਾਮਲ 2 ਭਾਰਤੀ ਅਮਰੀਕੀ ਨਾਗਰਿਕਾਂ ਸਮੇਤ ਤਿੰਨ ਸਾਬਕਾ ਮੁਲਾਜ਼ਮਾਂ ਨੂੰ ਸਜ਼ਾ ਸੁਣਾਈ ਹੈ। ਨਿਆਂ ਵਿਭਾਗ ਨੇ ਦੱਸਿਆ ਕਿ ਤਿੰਨਾਂ ਨੂੰ ਸ਼ੁੱਕਰਵਾਰ ਨੂੰ ਇਕ ਵਪਾਰਕ ਉਦਯੋਗ ਲਈ ਵਰਤੋਂ ਲਈ ਸਰਕਾਰ ਦੇ ਇਕ ਸਾਫ਼ਟਵੇਅਰ ਤੇ ਸੰਵੇਦਨਸ਼ੀਲ ਕਾਨੂੰਨ ਲਾਗੂ ਕਰਨ ਵਾਲੇ ਡੇਟਾਬੇਸ ਨੂੰ ਚੋਰੀ ਕਰਨ ਲਈ ਸਜ਼ਾ ਸੁਣਾਈ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਦਿੱਲੀ 'ਚ ਵਕੀਲ ਨੇ ਚੈਂਬਰ 'ਚੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਬਰਾਮਦ

ਵਾਸ਼ਿੰਗਟਨ ਡੀਸੀ ਦੇ ਵਰਜੀਨੀਆ ਉਪਨਗਰ ਦੇ ਮੁਰਲੀ ਵਾਈ ਵੈਂਕਟ (58) ਨੂੰ ਚਾਰ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਸੋਨਲ ਪਟੇਲ (49) ਨੂੰ ਵੀ ਵਰਜੀਨੀਆ ਤੋਂ ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ, ਜਿਸ ਵਿੱਚੋਂ ਇਕ ਸਾਲ ਘਰ ਵਿੱਚ ਨਜ਼ਰਬੰਦ ਰਹੇਗਾ। ਮੈਰੀਲੈਂਡ ਦੇ 63 ਸਾਲਾ ਚਾਰਲਸ ਐਡਵਰਡਜ਼ ਨੂੰ 18 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਵੈਂਕਟ, ਪਟੇਲ ਅਤੇ ਐਡਵਰਡਸ ਸਾਰੇ ਅਮਰੀਕੀ ਡਾਕ ਸੇਵਾ ਦੇ ਇੰਸਪੈਕਟਰ ਜਨਰਲ ਦੇ ਦਫ਼ਤਰ ਵਿਚ ਕੰਮ ਕਰਦੇ ਸਨ। ਉਨ੍ਹਾਂ ਨੇ ਸੰਵੇਦਨਸ਼ੀਲ ਜਾਣਕਾਰੀ ਵਾਲੇ ਡਾਟਾਬੇਸ ਅਤੇ ਅਮਰੀਕੀ ਸਾਫਟਵੇਅਰ ਚੋਰੀ ਕਰਨ ਦੀ ਸਾਜ਼ਿਸ਼ ਰਚੀ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News