ਅਮਰੀਕਾ ਨੇ ਅਫ਼ਗਾਨਿਸਤਾਨ ਤੋਂ ਕੱਢੇ ਗਏ ਲੋਕਾਂ ਨੂੰ ਹੋਰ ਸਥਾਨਾਂ ''ਤੇ ਲਿਜਾਣ ਲਈ ਹਵਾਬਾਜ਼ੀ ਕੰਪਨੀਆਂ ਤੋਂ ਮੰਗੀ ਮਦਦ

Monday, Aug 23, 2021 - 12:59 PM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਐਤਵਾਰ ਨੂੰ ਕਿਹਾ ਕਿ ਉਹ ਅਫ਼ਗਾਨਿਸਤਾਨ ਤੋਂ ਕੱਢੇ ਗਏ ਲੋਕਾਂ ਨੂੰ ਹੋਰ ਸਥਾਨਾਂ ’ਤੇ ਪਹੁੰਚਾਉਣ ਲਈ ਵਪਾਰਕ ਹਵਾਬਾਜ਼ੀ ਕੰਪਨੀਆਂ ਤੋਂ ਰਸਮੀ ਤੌਰ ’ਤੇ ਮਦਦ ਮੰਗ ਰਿਹਾ ਹੈ। ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਸਿਵਲ ਰਿਜ਼ਰਵ ਏਅਰ ਫਲੀਟ ਪ੍ਰੋਗਰਾਮ ਦੇ ਸ਼ੁਰੂਆਤੀ ਪੜਾਅ ਦੀ ਸ਼ੁਰੂਆਤ ਕੀਤੀ, ਜਿਸ ਵਿਚ 18 ਜਹਾਜ਼ ਮੰਗੇ ਗਏ ਹਨ।

ਇਹ ਵੀ ਪੜ੍ਹੋ: ਕੈਨੇਡਾ 'ਚ ਵਾਪਰਿਆ ਦਰਦਨਾਕ ਹਾਦਸਾ, 1 ਪੰਜਾਬੀ ਸਮੇਤ 3 ਹਾਕੀ ਖਿਡਾਰੀਆਂ ਦੀ ਮੌਤ

ਇਨ੍ਹਾਂ ਵਿਚ ਅਮਰੀਕਨ ਏਅਰਲਾਈਨ, ਐਟਲਰ ਏਅਰ, ਡੈਲਟਾ ਏਅਰਲਾਈਨ ਅਤੇ ਓਮਨੀ ਏਅਰ ਤੋਂ ਹਰੇਕ ਤੋਂ 3-3, ਜਦੋਂਕਿ ਹਵਾਈਨ ਏਅਰਲਾਈਨ ਤੋਂ 2 ਅਤੇ ਯੂਨਾਈਟਿਡ ਏਅਰਲਾਈਨ ਤੋਂ 5 ਜਹਾਜ਼ ਮੰਗੇ ਗਏ ਹਨ। ਪੈਂਟਾਗਨ ਦੇ ਪ੍ਰੈਸ ਸਕੱਤਰ ਜੌਹਨ ਕਿਰਬੀ ਨੇ ਕਿਹਾ ਕਿ ਵਿਭਾਗ ਨੂੰ ਜਹਾਜ਼ ਉਪਲਬਧ ਕਰਾਏ ਜਾਣ ਦੀ ਸੂਰਤ ਵਿਚ ਵਪਾਰਕ ਉਡਾਣਾਂ ਦੇ ਵੱਡੇ ਪ੍ਰਭਾਵ ਦਾ ਖ਼ਦਸ਼ਾ ਨਹੀਂ ਹੈ। ਕਿਰਬੀ ਦੇ ਅਨੁਸਾਰ, ਇਹ ਜਹਾਜ਼ ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਨਹੀਂ ਭਰਨਗੇ। ਉਨ੍ਹਾਂ ਕਿਹਾ ਕਿ ਜਹਾਜ਼ਾਂ ਦੀ ਵਰਤੋਂ ਕਾਬੁਲ ਛੱਡਣ ਤੋਂ ਬਾਅਦ ਯਾਤਰੀਆਂ ਨੂੰ ਦੂਜੇ ਸਟੇਸ਼ਨਾਂ 'ਤੇ ਪਹੁੰਚਾਉਣ ਲਈ ਕੀਤੀ ਜਾਏਗੀ, ਜਿਸ ਨਾਲ ਅਮਰੀਕੀ ਫ਼ੌਜ ਅਫ਼ਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ 'ਤੇ ਧਿਆਨ ਕੇਂਦਰਤ ਕਰ ਸਕੇਗੀ।

ਇਹ ਵੀ ਪੜ੍ਹੋ: ਗੁਰਦੁਆਰਾ ਕਰਤੇ ਪਰਵਾਨ ਸਾਹਿਬ ਕਾਬੁਲ 'ਚ ਫਸੇ 260 ਸਿੱਖਾਂ ਨੇ ਲਾਈ ਮਦਦ ਦੀ ਗੁਹਾਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News