ਵਿਗਿਆਨੀਆਂ ਦਾ ਦਾਅਵਾ, ਬਣ ਗਿਆ ਕੋਵਿਡ-19 ਦੇ ਇਲਾਜ ਦਾ ਟੀਕਾ

04/03/2020 5:29:02 PM

ਵਾਸ਼ਿੰਗਟਨ (ਬਿਊਰੋ): ਕੋਵਿਡ-19 ਦੇ ਇਲਾਜ ਲਈ ਦੁਨੀਆ ਭਰ ਦੇ ਵਿਗਿਆਨੀ ਟੀਕਾ ਜਾਂ ਦਵਾਈ ਬਣਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਗੌਰਤਲਬ ਹੈ ਕਿ ਕੋਵਿਡ-19 ਕਾਰਨ ਦੁਨੀਆ ਭਰ ਵਿਚ ਹੁਣ ਤੱਕ 53 ਹਜ਼ਾਰ ਤੋਂ ਵਧੇਰੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਇਨਫੈਕਟਿਡਾਂ ਦੀ ਗਿਣਤੀ 10 ਲੱਖ ਤੋਂ ਵਧੇਰੇ ਹੋ ਚੁੱਕੀ ਹੈ। ਇਸ ਲਈ ਵਿਗਿਆਨੀ ਜਲਦੀ ਤੋਂ ਜਲਦੀ ਇਸ ਦੇ ਇਲਾਜ ਦਾ ਕੋਈ ਟੀਕਾ ਜਾਂ ਦਵਾਈ ਬਣਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਇਸ ਦੌਰਾਨ ਵੱਖ-ਵੱਖ ਦੇਸ਼ ਇਹ ਦਾਅਵਾ ਕਰ ਰਹੇ ਹਨ ਕਿ ਉਹਨਾਂ ਨੇ ਇੱਥੇ ਟੀਕਾ ਬਣਾਉਣ ਲਈ ਅਧਿਐਨ ਜਾਰੀ ਹਨ। ਇਸ ਵਿਚ ਅਮਰੀਕੀ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਬਣਾਏ ਟੀਕੇ ਨੇ ਉਸ ਪੱਧਰ ਦੀ ਤਾਕਤ ਹਾਸਲ ਕਰ ਲਈ ਹੈ ਜਿਸ ਨਾਲ ਕੋਰੋਨਾਵਾਇਰਸ ਦੇ ਇਨਫੈਕਸ਼ਨ ਨੂੰ ਮਜ਼ਬੂਤੀ ਨਾਲ ਰੋਕਿਆ ਜਾ ਸਕਦਾ ਹੈ ।

 

ਵਿਗਿਆਨੀਆਂ ਨੇ ਕੀਤਾ ਇਹ ਦਾਅਵਾ
ਯੂਨੀਵਰਸਿਟੀ ਆਫ ਪਿਟਸਬਰਗ ਸਕੂਲ ਆਫ ਮੈਡੀਸਨ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਉਹ ਬਾਕੀ ਦੇਸ਼ਾਂ ਦੀ ਤੁਲਨਾ ਵਿਚ ਬਹੁਤ ਜਲਦੀ ਕੋਵਿਡ-19 ਦੇ ਇਲਾਜ ਦਾ ਟੀਕਾ ਵਿਕਸਿਤ ਕਰ ਚੁੱਕੇ ਹਨ। ਇਸ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਜਿਹੜਾ ਟੀਕਾ ਬਣਾਇਆ ਹੈ ਉਸ ਲਈ ਇਹਨਾਂ ਲੋਕਾਂ ਨੇ ਸਾਰਸ (SARS) ਅਤੇ ਮਰਸ (MERS) ਦੇ ਕੋਰੋਨਾਵਾਇਰਸ ਨੂੰ ਆਧਾਰ ਬਣਾਇਆ ਸੀ। ਪਿਟਸਬਰਗ ਸਕੂਲ ਆਫ ਮੈਡੀਸਨ ਦੀ ਐਸੋਸੀਏਟ ਪ੍ਰੋਫੈਸੇਰ ਆਂਦਰੀਯਾ ਗਮਬੋਟੋ ਨੇ ਦੱਸਿਆ ਕਿ ਇਹ ਦੋਵੇਂ ਸਾਰਸ ਅਤੇ ਮਰਸ ਦੇ ਵਾਇਰਸ ਨਵੇਂ ਵਾਲੇ ਕੋਰੋਨਾਵਾਇਰਸ ਮਤਲਬ ਕੋਵਿਡ-19 ਨਾਲ ਕਾਫੀ ਹੱਦ ਤੱਕ ਮਿਲਦੇ ਹਨ। ਇਸ ਨਾਲ ਸਾਨੂੰ ਇਹ ਸਿੱਖਣ ਨੂੰ ਮਿਲਿਆ ਹੈ ਕਿ ਇਹਨਾਂ ਤਿੰਨਾਂ ਦੇ ਸਪਾਇਕ ਪ੍ਰੋਟੀਨ (ਵਾਇਰਸ ਦੀ ਬਾਹਰੀ ਪਰਤ) ਨੂੰ ਪਾਰ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਇਨਸਾਨਾਂ ਦੇ ਇਸ ਵਾਇਰਸ ਤੋਂ ਮੁਕਤੀ ਮਿਲ ਸਕੇ। 

PunjabKesari

ਮਿਲੇ ਪੌਜੀਟਿਵ ਨਤੀਜੇ
ਪ੍ਰੋਫੈਸਰ ਆਂਦਰੀਯਾ ਗਮਬੋਟੋ ਨੇ ਕਿਹਾ,''ਅਸੀਂ ਇਹ ਪਤਾ ਕਰ ਲਿਆ ਹੈ ਕਿ ਵਾਇਰਸ ਨੂੰ ਕਿਵੇਂ ਮਾਰਨਾ ਹੈ। ਉਸ ਨੂੰ ਕਿਵੇਂ ਹਰਾਉਣਾ ਹੈ। ਅਸੀਂ ਆਪਣਾ ਟੀਕਾ ਚੂਹਿਆਂ 'ਤੇ ਅਜਮਾ ਕੇ ਦੇਖਿਆ ਅਤੇ ਇਸ ਦੇ ਨਤੀਜੇ ਬਹੁਤ ਪੌਜੀਟਿਵ ਸਨ।'' ਗਮਬੋਟੋ ਨੇ ਦੱਸਿਆ ਕਿ ਇਸ ਟੀਕੇ ਦਾ ਨਾਮ ਅਸੀਂ ਪਿਟਗੋਵੈਕ (PittGoVacc) ਰੱਖਿਆ ਹੈ। ਇਸ ਟੀਕੇ ਦੇ ਅਸਰ ਦੇ ਕਾਰਨ ਚੂਹਿਆਂ ਦੇ ਸਰੀਰ ਵਿਚ ਅਜਿਹੇ ਐਂਟੀਬੌਡੀਜ਼ ਪੈਦਾ ਹੋ ਗਏ ਹਨ ਜੋ ਕੋਰੋਨਾਵਾਇਰਸ ਨੂੰ ਰੋਕਣ ਵਿਚ ਕਾਰਗਰ ਹਨ। ਪ੍ਰੋਫੈਸਰ ਗਮਬੋਟੋ ਨੇ ਦੱਸਿਆ,''ਕੋਵਿਡ-19 ਨੂੰ ਰੋਕਣ ਲਈ ਜਿੰਨੇ ਐਂਟੀਬੌਡੀਜ਼ ਸਰੀਰ ਵਿਚ ਚਾਹੀਦੇ ਹਨ ਉਨੀ ਹੀ ਪਿਟਗੋਵੈਕ ਟੀਕਾ ਪੂਰੇ ਕਰ ਰਿਹਾ ਹੈ। ਅਸੀਂ ਬਹੁਤ ਜਲਦੀ ਹੀ ਇਸ ਦਾ ਪਰੀਖਣ ਇਨਸਾਨਾਂ 'ਤੇ ਸ਼ੁਰੂ ਕਰਾਂਗੇ।''

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਨਾਲ ਨਿਊਯਾਰਕ ਦੇ ਇਕ ਹੋਰ ਪੰਜਾਬੀ ਗੁਰਸਿੱਖ ਦੀ ਮੌਤ  

ਵਾਇਰਸ 'ਤੇ ਇੰਝ ਕਰੇਗਾ ਅਸਰ
ਪਿਟਸਬਰਗ ਸਕੂਲ ਆਫ ਮੈਡੀਸਨ ਦੀ ਇਹ ਟੀਮ ਅਗਲੇ ਕੁਝ ਮਹੀਨਿਆਂ ਵਿਚ ਇਸ ਟੀਕੇ ਦਾ ਇਨਸਾਨਾਂ 'ਤੇ ਟ੍ਰਾਇਲ ਸ਼ੁਰੂ ਕਰੇਗੀ। ਇਹ ਵੈਕਸੀਨ ਟੀਕੇ ਵਾਂਗ ਨਹੀਂ ਹੈ ਇਹ ਇਕ ਚੌਕੋਰ ਪੈਚ ਜਿਹੀ ਹੈ ਜੋ ਸਰੀਰ ਦੇ ਕਿਸੇ ਵੀ ਜਗ੍ਹਾ 'ਤੇ ਚਿਪਕਾ ਦਿੱਤੀ ਜਾਂਦੀ ਹੈ। ਇਸ ਪੈਚ ਦਾ ਆਕਾਰ ਉਂਗਲ ਦੇ ਟਿਪ ਜਿਹਾ ਹੈ। ਇਸ ਪੈਚ ਵਿਚ 400 ਤੋਂ ਜ਼ਿਆਦਾ ਛੋਟੀਆਂ-ਛੋਟੀਆਂ ਸੂਈਆਂ ਹਨ ਜੋ ਸ਼ੱਕਰ ਨਾਲ ਬਣਾਈਆਂ ਗਈਆਂ ਹਨ। ਇਸੇ ਪੈਚ ਦੇ ਜ਼ਰੀਏ ਉਸ ਵਿਚ ਮੌਜੂਦ ਦਵਾਈ ਨੂੰ ਸਰੀਰ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਾਇਆ ਜਾਂਦਾ ਹੈ। ਟੀਕਾ ਦੇਣ ਦਾ ਇਹ ਤਰੀਕਾ ਬਹੁਤ ਨਵਾਂ ਹੈ ਅਤੇ ਕਾਰਗਰ ਵੀ। ਭਾਵੇਂਕਿ ਗਮਬੋਟੋ ਦੀ ਟੀਮ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਸ ਐਂਟੀਬੌਡੀ ਦਾ ਅਸਰ ਕਿੰਨੀ ਦੇਰ ਤੱਕ ਰਹੇਗਾ ਚੂਹੇ ਦੇ ਸਰੀਰ ਵਿਚ ਪਰ ਟੀਮ ਨੇ ਕਿਹਾ ਕਿ ਅਸੀਂ ਪਿਛਲੇ ਸਾਲ ਮਰਸ ਵਾਇਰਸ ਲਈ ਟੀਕਾ ਬਣਾਇਆ ਸੀ ਜੋ ਬਹੁਤ ਸਫਲ ਸੀ।


 


Vandana

Content Editor

Related News