ਰੂਸ ਵਿਰੁੱਧ ਵੋਟਿੰਗ ਲਈ ਭਾਰਤ ਦੇ ਵਾਰ-ਵਾਰ ਗਾਇਬ ਰਹਿਣ 'ਤੇ ਬੋਲਿਆ ਅਮਰੀਕਾ
Thursday, Mar 03, 2022 - 06:43 PM (IST)
ਇੰਟਰਨੈਸ਼ਨਲ ਡੈਸਕ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਕਿਹਾ ਕਿ ਰੂਸ ਸਬੰਧੀ ਕੁਝ ਮਾਮਲਿਆਂ 'ਤੇ ਭਾਰਤ ਦੇ ਜਨਤਕ ਰੁਖ਼ 'ਚ 'ਬਦਲਾਅ' ਆਇਆ ਹੈ ਅਤੇ ਉਮੀਦ ਹੈ ਕਿ ਨਵੀਂ ਦਿੱਲੀ ਯੂਕ੍ਰੇਨ 'ਤੇ ਰੂਸੀ ਹਮਲਿਆਂ ਤੋਂ ਬਾਅਦ ਸਵੈ ਨੂੰ ਮਾਸਕੋ ਤੋਂ ਹੋਰ ਦੂਰ ਕਰ ਲਵੇਗੀ। ਰੂਸੀ ਬਲਾਂ ਨੇ 24 ਫਰਵਰੀ ਨੂੰ ਯੂਕ੍ਰੇਨ 'ਤੇ ਹਮਲਾ ਸ਼ੁਰੂ ਕੀਤਾ ਸੀ।
ਇਹ ਵੀ ਪੜ੍ਹੋ : ਯੂਕ੍ਰੇਨ 'ਚ ਕਰੀਬ 500 ਰੂਸੀ ਫੌਜੀ ਮਾਰੇ ਗਏ ਤੇ 1597 ਜ਼ਖਮੀ ਹੋਏ : ਮਾਸਕੋ
ਰੂਸ ਅਤੇ ਯੂਕ੍ਰੇਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਹਮਲੇ ਤੋਂ ਬਾਅਦ ਦੂਜੀ ਵਾਰ ਗੱਲ਼ਬਾਤ ਕਰਨ ਲਈ ਤਿਆਰ ਹਨ। ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਲਈ ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਡੋਨਾਲਡ ਲੂ ਨੇ ਨੇੜੇ ਪੂਰਬ, ਦੱਖਣੀ ਏਸ਼ੀਆ, ਮੱਧ ਏਸ਼ੀਆ ਅਤੇ ਅੱਤਵਾਦੀ ਵਿਰੋਧੀ ਮਾਮਲਿਆਂ 'ਤੇ ਸੇਨੇਟ ਦੀ ਵਿਦੇਸ਼ ਮਾਮਲਿਆਂ ਦੀ ਉਪ ਕਮੇਟੀ ਦੇ ਸਾਹਮਣੇ ਕਿਹਾ ਕਿ ਅਸੀਂ ਕੁਝ ਮਾਮਲਿਆਂ 'ਤੇ ਭਾਰਤ ਦੇ ਰੁਖ਼ 'ਚ ਪਹਿਲਾਂ ਹੀ ਬਦਲਾਅ ਦੇਖ ਸਕਦੇ ਹਾਂ।
ਇਹ ਵੀ ਪੜ੍ਹੋ : ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਿਹੈ ਰੂਸ : ਯੂਕ੍ਰੇਨੀ ਰਾਸ਼ਟਰਪਤੀ ਜ਼ੇਲੇਂਸਕੀ
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਵੋਟਿੰਗ ਨਾਲ ਭਾਰਤ ਦੇ ਦੂਰ ਰਹਿਣ ਦਾ ਜ਼ਿਕਰ ਕਰਦੇ ਹੋਏ ਲੂ ਨੇ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਦੇ ਦਿੱਤੇ ਬਿਆਨ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਪਿਛਲੇ ਦੋ ਦਿਨ 'ਚ ਇਸ ਦਿਲਚਸਪ ਬਦਲਾਅ ਨੂੰ ਦੇਖਿਆ ਹੈ ਜਿਵੇਂ ਕਿ ਤੁਸੀਂ ਕੱਲ ਦੇਖਿਆ, ਭਾਰਤ ਸਰਕਾਰ ਨੇ ਕਿਹਾ ਕਿ ਉਹ ਭਾਰਤ ਨਾਲ ਯੂਕ੍ਰੇਨ 'ਚ ਮਨੁੱਖੀ ਸਹਾਇਤਾ ਭੇਜੇਗੀ। ਇਹ ਬਦਲਾਅ ਮਹੱਤਵਪੂਰਨ ਹੈ। ਯੂਕ੍ਰੇਨ ਦੀ ਲੀਡਰਸ਼ਿਪ ਇਸ ਦੇ ਲਈ ਬੇਨਤੀ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ